ਧਰਤੀ ਉੱਤੇ ਸਵਰਗ ਆਖਦੇ,
ਸ਼ਿਮਲੇ ਜਾ ਕਸ਼ਮੀਰ,
ਆਪਣੇ ਘਰ ਦੇ ਰੁੱਖ ਪ੍ਰਿੰਸ ਸਿਆਂ,
ਆਪਣੇ ਹੱਥੀਂ ਚੀਰ,
ਆਪਣੀ ਸਦਾ ਹੀ ਮਾੜੀ ਲੱਗਦੀ,
ਦੂਜੇ ਵਾਲ਼ੀ ਹੀਰ,
ਸਾਂਝ ਵਧਾ ਲਓ ਕੁਦਰਤ ਦੇ ਨਾਲ਼,
ਬਦਲ ਜਾਊ ਤਕਦੀਰ,
ਕਿੰਨਾ ਕੁ ਚਿਰ ਚੜੂ ਪਹਾੜੀ ,
ਤੇਰਾ ਇਹ ਸਰੀਰ,
ਆਖ਼ਰ ਨੂੰ ਸਭ ਮਿੱਟੀ ਹੋਣੇ,
ਇੱਥੇ ਰਾਜਾ ,ਰੰਕ ,ਵਜ਼ੀਰ।
ਆਓ ਰਲ ਮਿਲ ਹੰਭਲਾ ਮਾਰੀਏ,
ਗੰਧਲੇ ਹੋਣ ਨਾ ਹਵਾ ‘ਤੇ ਨੀਰ

ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ- 1 ਆਫ਼ਿਸਰ ਕਾਲੋਨੀ
ਸੰਗਰੂਰ 148001