ਫਰੀਦਕੋਟ 2 ਮਈ.(ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅੱਜ ਮਜ਼ਦੂਰ ਦਿਵਸ ਨੂੰ ਸਮਰਪਿਤ ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਵੱਲੋਂ ਸਥਾਨਕ ਕਿਲਾ ਮੁਬਾਰਕ ਚੌਂਕ ਵਿਖੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਨਾਗਰ ਦੀ ਅਗਵਾਈ ਹੇਠ ਇੱਕ ਸਧਾਰਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਕਿਰਤੀ ਕਾਮਿਆਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਕੱਤਰ ਡਾਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਕਿਰਤੀ ਕਾਮੇ ਅਤੇ ਮਜ਼ਦੂਰ ਤਬਕਾ ਕਿਸੇ ਵੀ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੁੰਦਾ ਹੈ ਕਿਉਂਕਿ ਕਿਸੇ ਵੀ ਸਨਅਤ ਜਾਂ ਕਾਰੋਬਾਰ ਦੀ ਮਜ਼ਦੂਰ ਤੋਂ ਬਿਨਾਂ ਕਲਪਨਾ ਨਹੀਂ ਕੀਤੀ ਜਾ ਸਕਦੀ ਇਸ ਲਈ ਸਰਕਾਰਾਂ ਨੂੰ ਅਤੇ ਸਮਾਜ ਨੂੰ ਮਜ਼ਦੂਰਾਂ ਨੂੰ ਕਿਰਤੀ ਕਾਮਿਆਂ ਨੂੰ ਸਦਾ ਸਨਮਾਨ ਦੇਣਾ ਚਾਹੀਦਾ। ਉਹਨਾਂ ਦੱਸਿਆ ਕਿ ਮਜ਼ਦੂਰ ਦਿਵਸ ਦੁਨੀਆਂ ਵਿੱਚ ਇੱਕ ਮਈ 1886 ਤੋਂ ਮਨਾਇਆ ਜਾਣ ਲੱਗਾ ਹੈ ਜਦੋਂ ਅਮਰੀਕਾ ਵਿੱਚ ਇੱਕ ਮਈ 1886 ਨੂੰ ਛਿਕਾਗੋ ਸ਼ਹਿਰ ਵਿਖੇ ਮਜ਼ਦੂਰਾਂ ਨੇ ਅੱਠ ਘੰਟੇ ਮਜ਼ਦੂਰੀ ਲਈ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਸੰਘਰਸ਼ ਦੌਰਾਨ ਪੁਲਿਸ ਨੇ ਮਜ਼ਦੂਰਾਂ ਉੱਪਰ ਗੋਲਾਬਾਰੀ ਕਰਕੇ ਸੱਤ ਮਜ਼ਦੂਰਾਂ ਨੂੰ ਹਲਾਕ ਕਰ ਦਿੱਤਾ ਸੀ।ਉਸ ਤੋਂ ਬਾਅਦ ਇਹਨਾਂ ਮਜ਼ਦੂਰਾਂ ਦੀ ਕੁਰਬਾਨੀ ਨੂੰ ਮਜਦੂਰ ਦਿਵਸ ਦੇ ਰੂਪ ਵਿੱਚ ਯਾਦ ਕੀਤਾ ਜਾਣ ਲੱਗਾ।ਭਾਰਤ ਵਿੱਚ ਮਜ਼ਦੂਰ ਦਿਵਸ ਇੱਕ ਮਈ 1923 ਤੋਂ ਲਾਗੂ ਹੋਇਆ ਹੈ ਅਤੇ ਅੱਜ 100 ਸਾਲ ਦੇ ਕਰੀਬ ਬੀਤ ਜਾਣ ਤੇ ਵੀ ਭਾਰਤ ਦੇ ਵਿੱਚ ਮਜ਼ਦੂਰਾਂ ਦੀ ਦਸ਼ਾ ਵਿੱਚ ਬਹੁਤਾ ਸੁਧਾਰ ਨਹੀਂ ਹੋ ਸਕਿਆ ਭਾਵੇਂ ਕਿ ਵੱਖ ਵੱਖ ਸਮਿਆਂ ਤੇ ਵੱਖ ਵੱਖ ਸਰਕਾਰਾਂ ਸਰਕਾਰਾਂ ਨੇ ਮਜ਼ਦੂਰਾਂ ਪ੍ਰਤੀ ਉਦਾਰਵਾਦੀ ਨੀਤੀਆਂ ਹੋਂਦ ਵਿੱਚ ਲਿਆਂਦੀਆਂ ਪਰ ਜਮੀਨੀ ਪੱਧਰ ਤੇ ਸਹੀ ਢੰਗ ਨਾਲ ਲਾਗੂ ਨਾ ਹੋਣ ਕਰਕੇ, ਕਿਰਤੀ ਵਰਗ ਦੀ ਹਾਲਤ ਨੂੰ ਸਨਮਾਨ ਯੋਗ ਪੱਧਰ ਲਿਜਾਣ ਲਈ ਦੇ ਅਜੇ ਬਹੁਤ ਕੁੱਝ ਕੀਤਾ ਜਾਣਾ ਬਣਦਾ ਹੈ।
ਇਸ ਮੋਕੇ ਤੇ ਵੱਖ ਵੱਖ ਕਿਤਿਆਂ ਨਾਲ ਸਬੰਧਤ ਕਾਮਿਆਂ ਤੋਂ ਇਲਾਵਾ ਸੋਸਾਇਟੀ ਵਲੋਂ ਗੁਰਮੀਤ ਸਿੰਘ ਬੱਗੂ, ਰਿਟਾਇਰਡ ਡੀ ਐਸ ਪੀ ਹਰਜਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਪੰਡਿਤ ਜੀ ਗਗਨ ਮਿਸ਼ਰਾ, ਡਾਕਟਰ ਪੁਰਸ਼ੋਤਮ ਲਾਲ ਗੁਪਤਾ, ਸਤਪਾਲ ਅਤੇ ਰਾਕੇਸ਼ ਕੁਮਾਰ ਪੋਪਲ ਆਦਿ ਹਾਜ਼ਰ ਸਨ। ਅਖੀਰ ਵਿਚ ਚਾਹ ਅਤੇ ਲੱਡੂਆਂ ਦਾ ਭੰਡਾਰਾ ਸਾਰਿਆਂ ਨੂੰ ਵਰਤਾਇਆ ਗਿਆ।
Leave a Comment
Your email address will not be published. Required fields are marked with *