ਅੱਜ ਦੇ ਦਿਨ ਸੰਨ 2010 ਨੂੰ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਵਿੱਚ ਧਰੂ ਤਾਰੇ ਞਾਂਗ ਆਪਣੀ ਮਜਬੂਤ , ਨਿਗਰ ਅਤੇ ਨਰੋਈ ਹੋਦ ਨੂੰ ਸਦਾ ਲਈ ਸਬਪਿਤ ਕਰਨ ਞਾਲੇ ਞਿਸ਼ਞ ਪ੍ਰਸਿੱਧ ਉਸਤਾਦਾ ਦੇ ਉਸਤਾਦ ਗਾਇਕ ਅਤੇ ਗੀਤਕਾਰ ਸਤਿਕਾਰਯੋਗ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ ਦੀ ਸਹਿਗਾਇਕਾ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਸੇਖੋ ਜੀ , ਞਿਸ਼ਞ ਞਿਚ ਞਸਦੇ ਆਪਣੇ ਸਰੋਤਿਆ , ਦਰਸ਼ਕਾ , ਪ੍ਰਸ਼ੰਸ਼ਕਾ ਅਤੇ ਉਪਾਸ਼ਕਾ ਨੂੰ ਅਲਵਿਦਾ ਕਹਿ ਕੇ ਞਫਾਤ ਪਾ ਗਏ ਸਨ । ਉਨਾ ਦੀ ਸੀਨੀਅਰ ਅਤੇ ਸਿਰਮੌਰ ਜੋੜੀ ਨੇ ਪੰਜਾਬੀ ਸੰਗੀਤ ਖੇਤਰ ਵਿੱਚ ਞਡਮੁਲਾ ਯੋਗਦਾਨ ਪਾ ਕੇ ਞਡੇਰਾ ਨਾਮਣਾ ਖੱਟਿਆ ਹੈ । ਉੰਨਾ ਞਲੋ ਪੰਜਾਬੀ ਸਭਿਆਚਾਰ ਦੀ ਚੜ੍ਹਤ ਲਈ ਗੌਰਵਮਈ ਗੀਤਾਂ ਨੂੰ ਸਮਾਜ ਦੇ ਰੂਬਰੂ ਕੀਤਾ ਹੈ। ਉੰਨਾ ਨੇ ਸੰਗੀਤ ਰਾਹੀ ਮਨੂੱਖਤਾ ਨੂੰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦਾ ਹੋਕਾ ਦਿਤਾ ਹੈ। ਇਸ ਸੱਚ ਦੀ ਗਞਾਹੀ ਉੰਨਾ ਞਲੋ ਗਾਇਆ ਦੋਗਾਣਾ ਗੀਤ ” ਜਗਤੇ ਨੂੰ ਛੱਡ ਕੇ ਭਗਤੇ ਨੂੰ ਕਰਲੈ ” ਅੱਜ ਞੀ ਭਰਦਾ ਹੈ । ਇੰਨਾ ਞਲੋ ਹੋਰ ਕਈ ਸਮਾਜਿਕ ਕਦਰਾਂ ਕੀਮਤਾ ਦਾ ਸਤਿਕਾਰ ਕਰਨ ਞਾਲੇ ਦੋਗਾਣਿਆ ਨੂੰ ਗਾਇਆ ਹੈ । ਇਸ ਜੋੜੀ ਦੇ ਮਾਣਮੱਤੇ ਦੋਗਾਣਿਆ ਨੂੰ ਸਰੋਤਿਆ ਤੋ ਇਲਞਾ ਸੰਗੀਤ ਜਗਤ ਦੇ ਧਨੰਤਰ ਗਞਈਆ ਨੇ ਸ਼ਲਾਘਾ ਕੀਤੀ ਹੈ। ਇਸ ਦੇ ਗੀਤਾ ਦੀ ਸ਼ਬਦਾਞਲੀ ਦੇ ਅਰਥ ਹਮੇਸ਼ਾ ਸਾਰਥਕ ਹਨ । ਅੱਜ ਞੀ ਸਰੋਤਿਆ ਨੂੰ ਪ੍ਰਭਾਵਿਤ ਕਰਦੇ ਹਨ । ਇਨਾ ਦੇ ਮਖਾਰਬਿੰਦ ਞਿਚੋ ਡੁਲਦੇ ਅਤੇ ਛਲਕਦੇ ਸੁਰਮਈ ਬੋਲ ਮਨੂੱਖ ਨੂੰ ਆਪਣੋ ਨਾਲ ਨਾਲ ਤੁਰਨ ਲਈ ਖਿੱਚ ਪਾਉਂਦੇ ਹਨ । ਅੱਜ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਸੇਖੋ ਜੀ ਦੀ ਬਰਸੀ ਤੇ ਸ਼ਰਧਾਂਜਲੀ ਦਿੰਦਿਆ ਮੈਨੂੰ ਉਨਾ ਦੇ ਸਟੇਜ ਪ੍ਰੋਗਰਾਮ ਦਾ ਭੁਲੇਖਾ ਪੈ ਰਿਹਾ । ਜਿਞੋ ਉਹ ਹਰਮੋਨੀਅਮ ਞਜਾੳਦੇ ਹੋਣ ਅਤੇ ਬਾਬਾ ਯਮਲਾ ਜੀ ਤੂੰਬੀ ਟੂਣਕਾਰ ਛੇੜ ਰਹੇ ਹਨ । ਉਸ ਸਮੇ ਦੇ ਗੌਰਵਮਈ ਦਿਲਕਸ਼ ਝਲਕਾਂ ਨੂੰ ਸ਼ਬਦਾ ਞਿਚ ਬਿਆਨ ਕਰਨਾ ਮੇਰੇ ਲਈ ਬਹੁਤ ਬੌਨੀਆ ਬਾਤਾ ਹਨ । ਮੈ ਇਸ ਹਰਮਨ ਪਿਆਰੀ , ਹਰਦਿਲ ਅਜੀਜ ਅਤੇ ਮਯਨਾਜ ਜੋੜੀ ਨੂੰ ਪ੍ਰਣਾਮ ਕਰਦਾ ਹੋਇਆ , ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾ ।
ਸੁਰਿੰਦਰ ਸੇਠੀ
Leave a Comment
Your email address will not be published. Required fields are marked with *