ਫ਼ਰੀਦਕੋਟ, 27 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮਾਉਂਟ ਲਿਟਰਾ ਜ਼ੀ ਸਕੂਲ ਫ਼ਰੀਦਕੋਟ ’ਚ ਗੁਰੂ ਨਾਨਕ ਪਾਤਸ਼ਾਹ ਜੀ ਦਾ 554ਵਾਂ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਵੇਰ ਦੀ ਵਿਸ਼ੇਸ਼ ਸਭਾ ’ਚ ਬਾਰਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਦੇ ਬਾਰੇ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਗੁਰਪੁਰਬ ਦੇ ਸਬੰਧ ’ਚ ਸਕੂਲ ਦੇ ਅਧਿਆਪਕਾਂ ਨੇ ਜਪੁਜੀ ਸਾਹਿਬ ਜੀ ਦਾ ਪਾਠ ਅਤੇ ਸਕੂਲ ਦੇ ਚਾਰੇ ਹਾਊਸਾਂਨੇ ਵਿਦਿਆਰਥੀਆਂ ਨੇ ਰਸ੍ਰਭਿੰਨਾਂ ਕੀਰਤਨ ਗਿਆ। ਇਸ ਮੌਕੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਖਸ਼ੀਅਤ ਰੂਹਾਨੀਅਤ ਦਾ ਮੁਜਸਮਾ ਹੈ। ਉਹਨਾਂ ਨੇ ਨਾ ਕੇਵਲ ਲੋਕਾਂ ਨੂੰ ਧਾਰਮਿਕ ਗਿਆਨ ਪ੍ਰਦਾਨ ਕੀਤਾ, ਸਗੋਂ ਸਮਾਜ ਭਲਾਈ ਲਈ ਜੀਵਨ ਭਰ ਯਤਨਸ਼ੀਲ ਰਹੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ’ਚ ਦੇਸ਼-ਵਿਦੇਸ਼ ’ਚ ਚਾਰ ਉਦਾਸੀਆਂ ਕਰਕੇ, ਕਰਮਾਂ ਕਾਂਡਾਂ ਅਤੇ ਅੰਧ-ਵਿਸ਼ਵਾਸ਼ ’ਚ ਫਸੇ ਹੋਏ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ ਅਤੇ ਵਿਸ਼ੇਸ਼ ਤੌਰ ’ਤੇ ਔਰਤ ਨੂੰ ਸਨਮਾਨਯੋਗ ਦਰਜਾ ਦਿਤਾ। ਓਹਨਾਂ ਨੇਇਨਸਾਨ ਨੂੰ ਨਾਮ ਜਪੋ, ਵੰਡ ਛਕੋ, ਕਿਰਤ ਕਰੋ ਦਾ ਸੁਨੇਹਾ ਦਿੱਤਾ, ਲੰਗਰ ਪ੍ਰਥਾ ਦਾ ਆਰੰਭ ਕੀਤਾ ਅਤੇ ਅਨੇਕਾਂ ਮਹੱਤਵਪੂਰਣ ਗੁਰਬਾਣੀ ਦੀਆਂ ਰਚਨਾਵਾਂ ਕੀਤੀਆਂ। ਇਸ ਮੌਕੇ ਸਕੂਲ ਸੈਕਟਰੀ ਪੰਕਜ ਗੁਲਾਟੀ ਨੇ ਵੀ ਹਾਜ਼ਰੀ ਲਵਾਈ।