ਫਰੀਦਕੋਟ, 24 ਮਈ (ਵਰਲਡ ਪੰਜਾਬੀ ਟਾਈਮਜ਼)
ਮਾਊਂਟ ਲਰਨਿੰਗ ਜੂਨੀਅਰ ਸਕੂਲ ਦੇ ਬੱਚਿਆਂ ਨੇ ਪੂਲ ਪਾਰਟੀ ਦਾ ਆਨੰਦ ਮਾਣਿਆ। ਪ੍ਰੀ-ਨਰਸਰੀ ਦੇ ਬੱਚਿਆਂ ਨੇ ਪੂਲ ਵਿੱਚ ਨੱਚਿਆ, ਉਨਾਂ ਨੇ ਰੰਗੀਨ ਛੱਤਰੀਆਂ ਅਤੇ ਕਾਲਾ ਚਸ਼ਮਾ ਨਾਲ ਮਹੋਲ ਨੂ ਸੋਹਣਾ ਬਣਾਇਆ। ਵਾਟਰ ਪਲੇਅ ਦੀਆਂ ਗਤੀਵਿਧੀਆਂ ਮੋਟਰ ਹੁਨਰਾਂ ਨੂੰ ਮਜਬੂਤ ਕਰਨ, ਛੋਟੇ ਬੱਚਿਆਂ ਵਿਚਕਾਰ ਸੰਤੁਲਨ ਅਤੇ ਤਾਲਮੇਲ ਬਣਾਉਣ ਦਾ ਇੱਕ ਵਧੀਆ ਤਾਰੀਕੇ ਹਨ, ਕਿਉਂਕਿ ਬੱਚਿਆਂ ਲਈ ਸਪਲੈਸ਼ ਪੂਲ ’ਚ ਪਾਣੀ ਨਾਲ ਖੇਡਣ ਤੋਂ ਵੱਧ ਮਜੇਦਾਰ ਕੁਝ ਨਹੀਂ ਹੋ ਸਕਦਾ, ਗਰਮੀ ਦੇ ਦਿਨ ਮਾਊਂਟ ਲਰਨਿੰਗ ਜੂਨੀਅਰ ਸਕੂਲ ਨੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ। ਛੋਟੇ ਬੱਚਿਆਂ ਨੇ ਪੂਲ ’ਚ ਇੱਕ ਸੁਹਾਵਣਾ ਸਮਾਂ ਬਿਤਾਇਆ, ਆਪਣੇ ਹੱਥਾਂ ਅਤੇ ਪੈਰਾਂ ਨੂੰ ਟੈਪ ਕੀਤਾ, ਆਲੇ-ਦੁਆਲੇ ਪਾਣੀ ਛਿੜਕਿਆ। ਸਕੂਲ ਦੀ ਪਿ੍ਰੰਸੀਪਲ ਸ਼੍ਰੀਮਤੀ ਸੀਮਾ ਗੁਲਾਟੀ ਨੇ ਵੀ ਬੱਚਿਆਂ ਨੂੰ ਛਾਲ ਮਾਰਦਿਆਂ ਦੇਖ ਕੇ ਖੁਸ਼ੀ ਮਹਿਸੂਸ ਕੀਤੀ।