ਕੋਟਕਪੂਰਾ, 15 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਮਸ਼ਹੂਰ ਸੰਸਥਾ ਮਾਊਂਟ ਲਿਟਰਾ ਜ਼ੀ ਸਕੂਲ ਦੇ ਸੀ.ਬੀ.ਐਸ.ਈ. 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀ. ਸ੍ਰੀ ਚਮਨ ਲਾਲ ਗੁਲਾਟੀ ਅਤੇ ਪਿ੍ੰਸੀਪਲ ਡਾ: ਸੁਰੇਸ਼ ਸ਼ਰਮਾ ਨੇ ਕਿਹਾ ਕਿ ਸਕੂਲ ਖੇਡਾਂ ਵਿਚ ਹੀ ਨਹੀਂ ਸਗੋਂ ਵਿੱਦਿਆ ਦੇ ਖੇਤਰ ਵਿਚ ਵੀ ਮੋਹਰੀ ਹੈ | ਜ਼ਿਕਰਯੋਗ ਹੈ ਕਿ ਨਿਹਾਰਿਕਾ ਗੋਇਲ 97.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ| ਇਸ ਤੋਂ ਇਲਾਵਾ 10 ਹੋਰ ਵਿਦਿਆਰਥੀਆਂ ਗੁਰਸ਼ਨ ਸਿੰਘ, ਗੁਰਕੀਰਤ ਕੌਰ, ਗੁਰਮਨ ਸਿੰਘ, ਸਬਰਬੀਰ ਕੌਰ, ਅਮਨ ਗਰਗ, ਜਸਨੂਰ ਕੌਰ, ਜਸਮੀਤ ਸਿੰਘ, ਇਕਬਾਲ ਸਿੰਘ, ਮਨਮੀਤ ਸਿੰਘ, ਕੁਸ਼ਲਦੀਪ ਸਿੰਘ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰ ਸਫ਼ਲਤਾ ਹਾਸਿਲ ਕੀਤੀ ।ਏਕਨੂਰ, ਅਨਿਕੇਤ, ਚਾਹਤਪ੍ਰੀਤ ਸਿੰਘ ਨੇ 85% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਜੈਸਮੀਨ ਕੌਰ 95% ਅੰਕ ਲੈ ਕੇ 12ਵੀਂ ਜਮਾਤ ਵਿੱਚੋਂ ਪਹਿਲੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ 12 ਹੋਰ ਵਿਦਿਆਰਥੀ ਸੁਖਪ੍ਰੀਤ ਕੌਰ, ਕਰਨਪ੍ਰੀਤ ਸਿੰਘ, ਅਨੰਨਿਆ ਸ਼ਰਮਾ, ਮਯੰਕ ਗੁਪਤਾ, ਗਗਨਵੀਰ ਸਿੰਘ, ਅਕਾਸ਼ਦੀਪ ਸਿੰਘ, ਅਜੈਵੀਰ ਖੋਸਾ, ਅਮਨਪ੍ਰੀਤ ਕੌਰ, ਨਵਦੀਪ ਸਿੰਘ, ਅਮਨਦੀਪ ਕੌਰ, ਗੁਰਵਿੰਦਰ ਸਿੰਘ, ਅਰਸ਼ਦੀਪ ਕੌਰ, ਅਜੀਤ ਸਿੰਘ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ |ਇਸ ਤੋਂ ਇਲਾਵਾ ਰਿਤੂ ਸ਼ਰਮਾ, ਪ੍ਰਭਜੀਤ ਸਿੰਘ, ਹਰਕਰਨ ਸਿੰਘ ਅਤੇ ਗੁਰਜੀਤ ਸਿੰਘ ਨੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ।ਨਿਹਾਰਿਕਾਨੇ ਸਾਇੰਸ ਵਿੱਚ 97, ਸਮਾਜਿਕ ਵਿਗਿਆਨ, ਹਿੰਦੀ ਅਤੇ ਪੰਜਾਬੀ ਵਿੱਚ 95 ਅੰਕ ਅਤੇ ਗਣਿਤ ਵਿੱਚ 94 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਗੁਰਸ਼ਾਨ ਨੇ ਅੰਗਰੇਜ਼ੀ ਅਤੇ ਹਿੰਦੀ ਵਿੱਚ 96 ਅੰਕ, ਪੰਜਾਬੀ ਅਤੇ ਸਮਾਜਿਕ ਵਿਗਿਆਨ ਵਿੱਚ 94 ਅੰਕ ਪ੍ਰਾਪਤ ਕੀਤੇ। ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਮੈਰਿਟ/ ਫਸਟ ਡਵੀਜ਼ਨ ਵਿੱਚ ਪਾਸ ਹੋਏ। ਸਕੂਲ ਦੇ ਚੇਅਰਮੈਨ ਇੰਜ ਸ਼੍ਰੀ ਚਮਨ ਲਾਲ ਗੁਲਾਟੀ ਨੇ ਕਿਹਾ ਕਿ ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦਾ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਸਟੇਜ 'ਤੇ ਸਨਮਾਨਿਤ ਕੀਤਾ ਅਤੇ ਸਕੂਲ ਦੇ ਡਿਰੇਕ੍ਟਰ/ ਪ੍ਰਿੰਸੀਪਲ ਸ਼੍ਰੀਮਾਨ ਪੰਕਜ ਅਤੇ ਮੈਡਮ ਸੀਮਾ ਗੁਲਾਟੀ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਮਾਪਿਆਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਲਈ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।ਇਥੇ ਹੋਰ ਵੀ ਖੁਸ਼ੀ ਦੀ ਗਲ ਹੈ ਕਿ ਸਕੂਲਦਾ ਫੁੱਲੀਏ. ਸੀ. ਸਿਟੀ ਕੈਮ੍ਪੁਸ ਨਿਊ ਕੇਂਟ ਮੈਨ ਰੋਡ ,ਗਲੀਨੰਬਰ-4 ਦਾ ਨਤੀਜਾ ਵੀ100% ਰਿਹਾਅਤੇ ਸਕੂਲ ਕੋਲ ਨਵੀਂ ਫੁੱਲੀ ਏ. ਸੀ. ਟ੍ਰਾੰਸਪੋਰਟ,ਫਾਈਵ- ਸਟਾਰ ਇਮਾਰਤ ਦੀ ਤਰਾਂ ਸੁਵਿਧਾ ਵੀ ਹੈ| ਇਹ ਸਕੂਲ ਪਲੇ-ਵੇ ਤੋਂ ਜਮਾਤ ਪੰਜਵੀਂ ਤੱਕ ਹੈ |ਬੜੀ ਖੁਸ਼ੀ ਦੀ ਗੱਲ ਹੈ ਕਿ ਸਕੂਲ ਵਿੱਚ ਸਵੀਮਿੰਗ ਪੂਲ ਅਤੇ ਸਪੋਰਟਸ ਅਕੈਡਮੀ ਦਾ ਵੀ ਉਦਘਾਟਨ ਕੀਤਾ ਗਿਆ ਹੈ। ਜਿੱਥੇ ਸ਼ਾਮ 4 ਵਜੇ ਤੋਂ 7 ਵਜੇ ਤੱਕ ਟ੍ਰੇਨਰਾਂ ਵੱਲੋਂ ਕੋਚਿੰਗ ਦਿੱਤੀ ਜਾਂਦੀ ਹੈ