ਅਹਿਮਦਗੜ੍ਹ 13 ਮਈ ( ਪਵਨ ਗੁਪਤਾ /ਵਰਲਡ ਪੰਜਾਬੀ ਟਾਈਮਜ਼)
ਮਾਂ ਨੈਣਾ ਦੇਵੀ ਚੈਰੀਟੇਬਲ ਟਰਸਟ ਵੱਲੋ ਮਾਤਾ ਸ਼੍ਰੀ ਨੈਣਾ ਦੇਵੀ ਦੇ ਲਈ ਅਹਿਮਦਗੜ੍ਹ ਤੋਂ ਪਹਿਲੀ ਬੱਸ ਯਾਤਰਾ ਰਵਾਨਾ ਕੀਤੀ ਗਈ। ਸੰਸਥਾ ਵੱਲੋਂ ਨੀਰਜ ਗਰਗ ਅਤੇ ਅਭਿਨਾਸ਼ ਗਰਗ ਨੇ ਦੱਸਿਆ ਕਿ ਸੰਸਥਾ ਦੀ ਕਾਫੀ ਦੇਰ ਤੋਂ ਇੱਛਾ ਸੀ ਕਿ ਮਾਤਾ ਸ਼੍ਰੀ ਨੈਣਾ ਦੇਵੀ ਦੇ ਲਈ ਬਸ ਯਾਤਰਾ ਸ਼ੁਰੂ ਕੀਤੀ ਜਾਵੇ ਅਤੇ ਹੁਣ ਮਦਰ ਡੇ ਦੇ ਮੌਕੇ ਤੇ ਸੰਸਥਾ ਵੱਲੋਂ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ। ਮਾਂ ਨੈਣਾ ਦੇਵੀ ਚੈਰੀਟੇਬਲ ਟਰਸਟ ਲਗਭਗ 16 ਸਾਲਾਂ ਤੋਂ ਸ਼ਹਿਰ ਦੇ ਵਿੱਚ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਲੱਗੀ ਹੋਈ ਹੈ ਅਤੇ ਅੱਗੇ ਵੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਕੰਮ ਨਿਰੰਤਰ ਚਲਦੇ ਰਹਿਣਗੇ। ਇਸ ਮੌਕੇ ਤੇ ਨੀਰਜ ਗੋਇਲ, ਮਨੋਜ ਗਰਗ,ਡਾਕਟਰ ਕੇਸ਼ਵ ਬਾਂਸਲ , ਮਾਸਟਰ ਧੀਰਜ ਗੋਇਲ, ਸ਼ੁਭਮ ਗੋਇਲ , ਚੇਤਨ ਗੋਇਲ, ਮੁਕੇਸ਼ ਗੋਇਲ, ਹਰਸ਼ ਗੋਇਲ, ਸੁਧੀਰ, ਮਾਧਵ , ਸੋਨੂੰ ਗਰਗ, ਕ੍ਰਿਸ਼ਨ ਗੋਇਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Leave a Comment
Your email address will not be published. Required fields are marked with *