ਬਠਿੰਡਾ, 16 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਰਸ਼ਿਤ ਗਰਗ ਪੁੱਤਰ ਸੁਰਿੰਦਰ ਕੁਮਾਰ ਵਾਸੀ ਅਜ਼ਾਦ ਨਗਰ ਜੀ.ਟੀ ਰੋਡ ਬਠਿੰਡਾ ਨੇ ਥਾਣਾ ਕੋਤਵਾਲੀ ਬਠਿੰਡਾ ਦੀ ਪੁਲਿਸ ਪਾਸ ਆ ਕਿ ਬਿਆਨ ਦਿੱਤਾ ਕਿ ਉਹ ਕਿਲ੍ਹਾ ਰੋਡ ਛੋਟੇ ਪੀਰ ਖਾਨੇ ਵਾਲੀ ਗਲੀ ਵਿੱਚ ਅਗਰਵਾਲ ਮਨੀ ਐਕਸਚੇਜ ਦੇ ਨਾਮ ਪਰ ਦੁਕਾਨ ਕਰਦਾ ਹਾਂ ਵਕਤ ਕਰੀਬ 12 ਵਜੇ ਦਿਨ ਮੈਂ ਆਪਣੀ ਦੁਕਾਨ ਪਰ ਬੈਠਾ ਸੀ ਤਾਂ ਇੱਕ ਮੋਨਾ ਨੋਜਵਾਨ ਲੜਕਾ ਮੇਰੀ ਦੁਕਾਨ ਦੇ ਅੰਦਰ ਮੇਰੇ ਪਾਸ ਆਇਆ ਤੇ ਕਹਿਣ ਲੱਗਾ ਕਿ ਅਸੀਂ ਨੋਟ ਐਕਸਚੇਂਜ ਕਰਾਉਣੇ ਹਨ ਤੇ ਮੇਰੇ ਮੋਬਾਇਲ ਦੀ ਬੈਟਰੀ ਡਾਊਨ ਹੋ ਗਈ ਹੈ ਤੇ ਸੀ ਟਾਈਪ ਚਾਰਜਰ ਦੀ ਮੰਗ ਕੀਤੀ ਤੇ ਕਹਿਣ ਲੱਗਾ ਕਿ ਮੇਰੇ ਜਿਸ ਸਾਥੀ ਨੇ ਮਨੀ ਐਕਸਚੇਜ ਕਰਨੀ ਹੈ ਉਸ ਨੂੰ ਫੋਨ ਕਰਨਾ ਹੈ ਤਾਂ ਮੈ ਸੀ ਟਾਈਪ ਚਾਰਜਰ ਉਸਨੂੰ ਫੜਾਉਣ ਹੀ ਲੱਗਾ ਸੀ ਤਾਂ ਉਸ ਨੇ ਦੁਕਾਨ ਤੋਂ ਬਾਹਰ ਜਾ ਕੇ ਆਪਣੇ ਇੱਕ ਹੋਰ ਸਾਥੀ ਨੂੰ ਇਸ਼ਾਰਾ ਕਰਕੇ ਦੁਕਾਨ ਅੰਦਰ ਹੀ ਬੁਲਾ ਲਿਆ ਜਿਸ ਦੇ ਹੱਥ ਵਿੱਚ ਤਲਵਾਰ ਫੜੀ ਹੋਈ ਸੀ ਤਾਂ ਤਲਵਾਰ ਵਾਲੇ ਨੌਜਵਾਨੇ ਨੇ ਮੇਰੇ ’ਤੇ ਹਮਲਾ ਕਰ ਦਿੱਤਾ ਤਾ ਮੈਂ ਆਪਣਾ ਬਚਾਅ ਕਰ ਲਿਆ ਤਾਂ ਮੈ ਬਹੁਤ ਜਿਆਦਾ ਡਰ ਗਿਆ ਤਾਂ ਪਹਿਲਾਂ ਦੁਕਾਨ ਅੰਦਰ ਆਏ ਨੌਜਵਾਨ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਗੋਲੀ ਮਾਰ ਦੇਵਾਂਗਾ ਤੇ ਦੋਨਾਂ ਨੇ ਕਿਹਾ ਕਿ ਜੋ ਕੁੱਝ ਵੀ ਤੇਰੇ ਕੋਲ ਹੈ ਕੱਢ ਨਹੀਂ ਤਾਂ ਤੈਨੂੰ ਮਾਰ ਕੇਵਾਂਗੇ ਤਾਂ ਮੈ ਉਨ੍ਹਾਂ ਦੇ ਡਰ ਵਿੱਚ ਆ ਗਿਆ ਤਾਂ ਫਿਰ ਇੰਨਾਂ ਦੋਨਾਂ ਨੇ ਮੇਰੇ ਕਾਊਟਰ ਦੇ ਦਰਾਜ ਵਿੱਚ ਪਏ 70 ਹਜ਼ਾਰ ਰੁਪਏ ਦੇ ਵੱਖ-ਵੱਖ ਤਰ੍ਹਾਂ ਦੇ ਨੋਟ ਜਬਰਦਸਤੀ ਕੱਢ ਲਏ ਤੇ ਦੁਕਾਨ ਵਿੱਚ ਕੁੱਝ ਵਿਦੇਸੀ ਡਾਲਰ ਅਤੇ ਵਿਆਹ ਵਿੱਚ ਪਾਉਣ ਵਾਲੇ ਪੈਸਿਆਂ ਦੇ ਇੱਕ ਹਾਰ 20-20 ਰੁਪਏ ਵਾਲਾ ਵੀ ਚੁੱਕ ਕੇ ਬਾਹਰ ਖੜੀ ਇੱਕ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ਪਰ ਸਵਾਰ ਕੋ ਸਮੇਤ ਕਿਰਪਾਨ ਕਿਲਾ ਰੋਡ ਸਾਈਡ ਭੱਜ ਗਏ ਫਿਰ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਪਤਾ ਲੱਗਾ ਇ ਇਹ ਨੀਰਜ ਕੁਮਾਰ ਪਾਂਡੇ ਅਤੇ ਦਿਪਾਸੂ ਪਾਂਡੇ ਪੁੱਤਰਾਨ ਉਦੇਭਾਨ ਪਾਂਡੇ ਵਾਸੀ ਸ਼ਕਤੀ ਬਿਹਾਰ ਬਠਿੰਡਾ ਹੈ ਇੰਨਾਂ ਦੋਨਾਂ ਨੋਜਵਾਨਾਂ ਨੇ ਮੇਰੀ ਦੁਕਾਨ ਦੇ ਅੰਦਰ ਜਬਰਦਸਤੀ ਦਾਖਲ ਹੋ ਕਰ ਕੇ ਮੈਨੂੰ ਕਿਰਪਾਨ ਅਤੇ ਗੋਲੀ ਨਾਲ ਮਾਰਨ ਦਾ ਡਰ ਦਿਖਾਕੇ ਮੇਰੇ 70 ਹਜ਼ਾਰ ਰੁਪਏ ਭਾਰਤੀ ਕਰੰਸੀ ਨੋਟ ਤੇ ਵਿਦੇਸੀ ਡਾਲਰ ਅਤੇ ਪੈਸਿਆਂ ਵਾਲਾ ਹਾਰ ਲੈ ਕੇ ਭੱਜ ਗਏ ਹਨ।
ਜਿਸ ਤੇ ਮੁਕੱਦਮਾਂ ਨੰਬਰ ਮੁਕੱਦਮਾਂ ਨੰਬਰ 85 ਮਿਤੀ 12/07/2024 ਅ/ਧ 309(4), 333, 351,3(5) BNS ਥਾਣਾ ਕੋਤਵਾਲੀ ਬਠਿੰਡਾ ਦਰਜ ਕੀਤਾ ਗਿਆ ਜੋ ਵਾਰਦਾਤ ਤੋਂ ਬਾਅਦ ਦਿੱਲੀ ਵਿਰ ਯੂ.ਪੀ ਦੇ ਸਾਹਿਬ ਵਿਰੰਦਾਵੰਨ ਜ਼ਿਲ੍ਹਾ ਮਥਰਾ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਵਾਰਦਾਤ ਤੋਂ ਕੁਝ ਹੀ ਸਮੇ ਬਾਅਦ ਮਿਤੀ 14/7/2024 ਨੂੰ ਇੰਸ: ਦਲਜੀਤ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਬਠਿੰਡਾ ਅਤੇ ਏ.ਐਸ.ਆਈ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਵਰਿੰਦਾਵੰਨ ਤੋਂ ਗ੍ਰਿਫਤਾਰ ਕਰਕੇ ਬਠਿੰਡਾ ਲਿਆਂਦਾ ਗਿਆ ਹੈ ਜਿੰਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।