ਇਕੱਲਾ
ਤਾਂ ਰੁੱਖ ਨਾ ਹੋਵੇ ਕਹਿੰਦੇ ਨੇ ਸਾਰੇ,
ਬਿਨ ਮਿਲਾਪ
ਅਧੂਰਾ ਹੈ ਸਫ਼ਰ
ਚਾਹੇ ਲੱਖ ਪੋਣਾਂ ਲੈਣ ਹੁਲਾਰੇ।
ਝੂਮਦੀਆਂ
ਫੁੱਲ ਜੜੀਆਂ ਟਾਹਣੀਆਂ
ਦੇ ਗਲਵਕੜੀ ਪਾਵਣ,
ਵਕਤੀ ਤੋਰ ਤੇ ਚੁੱਭਣ ਦਿਲ ਦੀ
ਫਿਰ ਉਹ ਮਿਟਾਵਣ।
ਭਾਂਵੇ ਇਸ਼ਕੇ ਸੱਚ ਦੇ
ਵਾਸ਼ਨਾਂ ਦੇ ਸਮੁਦਰੌਂ
ਕੋਹੀ ਦੂਰ ਨੇ,
ਹਿੰਮਤ ਨਾਲ ਆਸਾਂ ਦੇ ਜ਼ਖੀਰਿਆਂ ਨੂੰ
ਪੱਕੇ ਪੈਂਦੇਂ ਬੂਰ ਨੇ।
ਬਸੰਤ ਰੁੱਤੇ
ਦੇ ਅੱਗੇ ਵੀਨੀ ਕਰ
ਹਮਸਫਰ ਨਾ ਬਨਾਇਆ,
ਪੱਤਝੜੇ ਫਿਰ ਚਲੇਗਾ ਤੇਰੇ ਨਾਲ
ਤੇਰਾ ਹੀ ਸਾਇਆ।
ਕੁਦਰਤ ਐਸੀ ਪੌਣ ਚਲਾਏ,
ਕੁਝ ਮੈਂ ਝੁੱਕ ਜਾਂ, ਕੁਝ ਤੂੰ ਝੁੱਕ ਜਾਵੇ।
ਕਿਉਂਕਿ ਮਿਲਨ ਜ਼ਰੂਰੀ
ਸਿ੍ਸ਼ਟੀ ਲਈ, ਕੁੱਝ ਤੇਰੇ ਲਈ
ਕੁੱਝ ਮੇਰੇ ਲਈ।

ਭੁਪਿੰਦਰ ਸਿੰਘ ਵਾਲੀਆ
ਸਾਬਕਾ ਪੀ ਸੀ ਐਸ-1,
8146677001