ਕੋਟਕਪੂਰਾ, 6 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਦੇਸ਼ ਕਾਲਜ ਆਫ ਨਰਸਿੰਗ ਮੁਕਤਸਰ ਵਲੋ ਨੈਸ਼ਨਲ ਔਰਲ ਹਾਈਜਨ ਹਫਤੇ ਨੂੰ ਧਿਆਨ ’ਚ ਰੱਖਦੇ ਹੋਏ ਮੁਫਤ ਡੈਂਟਲ ਚੈੱਕਅਪ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਮੈਨੇਜਿੰਗ ਡਾਇਰੈਕਟਰ ਜਰਮਨਜੀਤ ਸਿੰਘ ਸੰਧੂ ਵਲੋ ਕੀਤਾ ਗਿਆ, ਜਿਸ ’ਚ ਦੰਦਾਂ ਦੇ ਮਾਹਿਰ ਡਾ. ਗੀਤੀਕਾ ਗਰਗ, ਡੈਂਟਲ ਸਰਜਨ ਵਲੋ ਦੰਦਾਂ ਦਾ ਚੈਕਅੱਪ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਦੰਦਾਂ ਦੀ ਸਾਂਭ-ਸੰਭਾਲ ਬਾਰੇ ਅਤੇ ਦੰਦਾਂ ਨੂੰ ਲੱਗਣ ਵਾਲੀਆ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ। ਇਸ ਮੌਕੇ ਪਿ੍ਰੰਸੀਪਲ ਜਸਵੀਰ ਕੌਰ, ਵਾਈਸ ਪਿੰ੍ਰਸੀਪਲ ਮਿਸ ਮਰਿੰਦਰਪਾਲ ਕੌਰ ਵੀ ਹਾਜ਼ਰ ਰਹੇ। ਕੈਂਪ ’ਚ ਲਗਭਗ 245 ਬੱਚਿਆਂ ਦੇ ਦੰਦਾਂ ਦਾ ਚੈੱਕਅਪ ਕੀਤਾ ਗਿਆ। ਕੈਂਪ ਦਾ ਪ੍ਰਬੰਧ ਮੈਡਮ ਗੁਰਪ੍ਰੀਤ ਕੌਰ ਅਤੇ ਮੈਡਮ ਰਾਜਪ੍ਰੀਤ ਕੌਰ ਨੇ ਮੈਡਮ ਸ਼ੈਰੀਨ ਦੀ ਅਗਵਾਈ ’ਚ ਕੀਤਾ। ਇਸ ਕੈਂਪ ਉਪਰੰਤ ਡਾ. ਗੀਤੀਕਾ ਗਰਗ ਨੇ ਕਾਲਜ ਕੈਪਲੇਕਸ ’ਚ ਪੌਦਾ ਵੀ ਲਾਇਆ ਗਿਆ। ਕੈਂਪ ਦੀ ਸਮਾਪਤੀ ਉਪਰੰਤ ਮੈਨੇਜਿੰਗ ਡਾਇਰੈਕਟਰ ਜਰਮਨਜੀਤ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ।