ਵਾਤਾਵਰਨ ਪ੍ਰੇਮੀ ਸੁਖਵਿੰਦਰ ਸਿੰਘ ਬਰਾੜ ਦੇ ਸਹਿਯੋਗ 27 ਜੁਲਾਈ ਤੱਕ ਲਾਏ ਜਾਣਗੇ 101 ਤੋਂ ਵੱਧ ਪੌਦੇ : ਅਨਿਲ ਵਰਮਾ
ਬਠਿੰਡਾ 21 ਜੁਲਾਈ (ਅਨੰਤ ਦੀਪ ਕੌਰ/ਵਰਲਡ ਪੰਜਾਬੀ ਟਾਈਮਜ਼)
ਅਦਾਰਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਜਿਨਾਂ ਦਾ ਪਿਛਲੇ ਦਿਨੀ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ ਦੀ ਪੰਥ ਅਤੇ ਪੰਜਾਬ ਦੀ ਚੜਦੀ ਕਲਾ ਵਾਲੀ ਸੋਚ ਨੂੰ ਅੱਗੇ ਵਧਾਉਣ ਲਈ ਪਹਿਰੇਦਾਰ ਪਰਿਵਾਰ ਅਤੇ ਪਹਿਰੇਦਾਰ ਦੇ ਸਮੁੱਚੇ ਪੱਤਰਕਾਰਾਂ ਵੱਲੋਂ ਪੂਰੀ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ। ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦੀ ਸੋਚ ਪੰਥ ਅਤੇ ਪੰਜਾਬ ਹੋਵੇ ਖੁਸ਼ਹਾਲੀ ਅਤੇ ਹਰਿਆ ਭਰਿਆ ਵਾਤਾਵਰਨ ਬਣਾਉਣ ਦੀ ਸੋਚ ਨੂੰ ਮਜਬੂਤ ਬਣਾਉਣ ਲਈ ਉਹਨਾਂ ਦੇ ਅੰਤਿਮ ਅਰਦਾਸ ਦੇ 27 ਜੁਲਾਈ ਨੂੰ ਰੱਖੇ ਸਮਾਗਮ ਤੱਕ 101 ਤੋਂ ਵੱਧ ਪੌਦੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅੱਜ ਬਠਿੰਡਾ ਵਿਖੇ ਜਿਲ੍ਾ ਇੰਚਾਰਜ ਅਨਿਲ ਵਰਮਾ ਵੱਲੋਂ ਵਾਤਾਵਰਨ ਪ੍ਰੇਮੀ ਸੁਖਵਿੰਦਰ ਸਿੰਘ ਬਰਾੜ ਦੇ ਸਹਿਯੋਗ ਨਾਲ 101 ਤੋਂ ਵੱਧ ਪੌਦੇ ਲਾਉਣ ਦੀ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਜੈਲਦਾਰ ਰੈਸਟੋਰੈਂਟ ਵਿਖੇ ਜਿਲਾ ਇੰਚਾਰਜ ਅਨਿਲ ਵਰਮਾ ਵੱਲੋਂ ਪੂਰੇ ਪਰਿਵਾਰ ਤਹਿਤ ਪੌਦੇ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾ ਪੰਥ ਅਤੇ ਪੰਜਾਬ ਦਰਦੀ ਸਨ ਜਿਨਾਂ ਦੇ ਦਿਹਾਂਤ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰੰਤੂ ਉਹਨਾਂ ਦੀ ਸੋਚ ਨੂੰ ਮਜਬੂਤ ਬਣਾਉਣ ਲਈ ਯਤਨ ਕੀਤੇ ਜਾਣਗੇ ਅਤੇ ਵੱਧ ਤੋਂ ਵੱਧ ਪੌਦੇ ਲਾਏ ਜਾਣਗੇ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਖੁਦ ਕੀਤੀ ਜਾਵੇਗੀ ਤਾਂ ਜੋ ਵਾਤਾਵਰਨ ਹਰਿਆਂ ਭਰਿਆ ਬਣਾਇਆ ਜਾ ਸਕੇ। ਇਸ ਮੌਕੇ ਜਿਲ੍ਾ ਇੰਚਾਰਜ ਅਨਿਲ ਵਰਮਾ ਨੇ ਦੱਸਿਆ ਕਿ ਅੱਜ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾ ਜੀ ਨੂੰ ਸਮਰਪਿਤ ਪੌਦਾ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਹਨਾਂ ਦੇ ਅੰਤਿਮ ਅਰਦਾਸ ਸਮਾਗਮ ਤੱਕ ਵੱਧ ਤੋਂ ਵੱਧ ਪੌਦੇ ਲਾਏ ਜਾਣਗੇ ਤਾਂ ਜੋ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਪੰਥ ਤੇ ਪੰਜਾਬ ਦੀ ਚੜਦੀ ਕਲਾ ਲਈ ਯਤਨ ਕੀਤੇ ਜਾ ਸਕਣ। ਇਸ ਮੌਕੇ ਉਹਨਾਂ ਪਹਿਰੇਦਾਰ ਤੇ ਮੁਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੂੰ ਪਿਆਰ ਕਰਨ ਵਾਲੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਸ ਹੇਰਾਂ ਦੀ ਸੋਚ ਨੂੰ ਮਜਬੂਤ ਬਣਾਉਣ ਲਈ ਪੌਦੇ ਲਾਓ ਮੁਹਿੰਮ ਦਾ ਹਿੱਸਾ ਬਣਨ ਅਤੇ ਵਧ ਤੋਂ ਵਧ ਪੌਦੇ ਲਾਏ ਜਾਣ।