ਫਰੀਦਕੋਟ, 13 ਜੂਨ (ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਮਨਰਾਜ ਸਿੰਘ ਮਾਨ (ਕਮਾਂਡਿੰਗ ਅਫਸਰ, 5 ਪੰਜਾਬ (ਲੜਕੀਆਂ) ਬੀ.ਐੱਨ., ਐੱਨ.ਸੀ.ਸੀ. ਮੋਗਾ) ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਕੈਡਿਟਾਂ ਨੇ ਟ੍ਰੇਨਿੰਗ ਅਕੈਡਮੀ ਮਲੋਟ ਵਿਖੇ 23 ਪੰਜਾਬ ਬਟਾਲੀਅਨ ਵੱਲੋਂ ਕਰਨਲ ਟੀ. ਵਾਈ. ਐੱਸ. ਬੇਦੀ ਅਤੇ ਐਡਮਿਨ ਅਫਸਰ ਆਰ. ਕੇ. ਚੌਧਰੀ ਦੀ ਦੇਖ-ਰੇਖ ਹੇਠ ਆਯੋਜਿਤ ਕੀਤੇ ਗਏ ਏਕ ਭਾਰਤ, ਸ੍ਰੇਸ਼ਠ ਭਾਰਤ ਕੈਂਪ ਵਿੱਚ ਭਾਗ ਲਿਆ। ਇਸ ਕੈਂਪ ਦੌਰਾਨ ਕੈਡਿਟਾਂ ਨੂੰ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਅਤੇ ਭਾਖੜਾ ਡੈਮ ਦਾ ਦੌਰਾ ਕਰਵਾਇਆ ਗਿਆ। ਚੰਡੀਗੜ ਵਿਖੇ ਏਅਰ ਫੋਰਸ ਦਾ ਮਿਊਜ਼ੀਅਮ ਦਿਖਾਇਆ ਅਤੇ ਅੰਮਿ੍ਰਤਸਰ ਵਿਖੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਏ ਗਏ। ਮੈਸ਼ੀਅਨ ਕੈਡਿਟਾਂ ਨੇ ਸਮੂਹ ਗਾਣ, ਸਮੂਹ ਡਾਂਸ, ਨਾਟਕ, ਭੰਗੜਾ, ਗਿੱਧਾ ਆਦਿ ਸੱਭਿਆਚਾਰਕ ਗਤੀਵਿਧੀਆਂ ਅਤੇ ਰੱਸਾਕੱਸ਼ੀ, ਖੋ-ਖੋ ਅਤੇ ਵਾਲੀਬਾਲ ਖੇਡਾਂ ਵਿੱਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੈਡਿਟ ਖੁਸ਼ਪ੍ਰੀਤ ਕੌਰ, ਲਵਜੋਤ ਕੌਰ, ਜ਼ਸਕੀਰਤ ਕੌਰ, ਪਰਨੀਤ ਕੌਰ ਅਤੇ ਪੁਨੀਤ ਕੌਰ ਨੇ ਰੱਸਾਕੱਸ਼ੀ ਵਿੱਚ ਪਹਿਲਾ ਸਥਾਨ, ਪੁਨੀਤ ਕੌਰ, ਸੁਖਮਨਵੀਰ ਕੌਰ ਅਤੇ ਨਵਦੀਪ ਕੌਰ ਟੇ ਖੋ-ਖੋ ਵਿੱਚੋਂ ਉੱਤਮ ਖਿਡਾਰਨਾਂ ਦਾ ਐਵਾਰਡ, ਹਰਨੂਰਪ੍ਰੀਤ ਕੌਰ, ਨਵਜੋਤ ਸਿੰਘ ਅਤੇ ਪ੍ਰਨੀਤ ਕੌਰ ਨੇ ਪੋਸਟਰ ਬਨਾਉਣ ਵਿੱਚ ਅਤੇ ਅਨਮੋਲਪ੍ਰੀਤ ਕੌਰ ਨੇ ਨੁੱਕੜ ਨਾਟਕ ਅਤੇ ਭੰਗੜਾ ਵਿੱਚ ਅਤੇ ਏਕਮਪ੍ਰੀਤ ਕੌਰ ਨੇ ਵਾਦ-ਵਿਵਾਦ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਇਸ ਕੈਂਪ ਵਿੱਚ ਪੰਜਾਬ, ਹਰਿਆਣਾ, ਉੜੀਸਾ ਅਤੇ ਚੰਡੀਗੜ ਦੇ ਕੈਡਿਟਾਂ ਨੇ ਭਾਗ ਲਿਆ। ਇਸ ਕੈਂਪ ਦਾ ਮੁੱਖ ਉਦੇਸ਼ ਹੀ ਭਾਰਤ ਦੇ ਵੱਖ-ਵੱਖ ਰਾਜਾਂ ਦੀ ਆਪਸੀ ਸਾਂਝ ਅਤੇ ਸਮਝ ਨੂੰ ਵਧਾਉਣਾ ਅਤੇ ਸੱਭਿਆਚਾਰਕ ਵਟਾਂਦਰੇ ਰਾਹੀਂ ਇੱਕ ਦੂਜੇ ਦੀ ਜੀਵਨ ਸ਼ੈਲੀ ਨੂੰ ਸਮਝ ਕੇ ਆਪਸੀ ਭਾਈਚਾਰਕ ਸਾਂਝਾਂ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਸੰਸਥਾ ਮੁਖੀ ਡਾ. ਐੱਸ.ਐੱਸ. ਬਰਾੜ ਅਤੇ ਉਪ ਮੁਖੀ ਤੇਜਿੰਦਰ ਕੌਰ ਬਰਾੜ ਨੇ ਵਿਭਾਗ ਮੁਖੀ ਵੀਰਪਾਲ ਕੌਰ ਸੇਖੋਂ, ਕੇਅਰ ਟੇਕਰ ਵੀਰਪਾਲ ਕੌਰ, ਲੈਫਟੀਨੈਂਟ ਅੰਮਿ੍ਰਤਪਾਲ ਕੌਰ, ਕੈਂਪ ਵਿੱਚ ਭਾਗ ਲੈਣ ਵਾਲੇ ਕੈਡਿਟਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ। ਇਸ ਮੌਕੇ ਬੋਲਦਿਆਂ ਡਾ. ਬਰਾੜ ਨੇ ਕਿ ਐੱਨ.ਸੀ.ਸੀ. ਵਿਭਾਗ ਦੇ ਇਸ ੳਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਭਾਰਤੀ ਨੌਜਵਾਨ ਪੀੜੀ ਵਿੱਚ ਉਹਨਾਂ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਦੇ ਸਮਰੱਥ ਸਿੱਧ ਹੋ ਸਕਦੇ ਹਨ, ਜਿਹੋ-ਜਿਹੇ ਆਦਰਸ਼ ਭਾਰਤ ਦੇ ਸੁਪਨੇ ਸਾਡੇ ਗੁਰੂਆਂ ਅਤੇ ਸ਼ਹੀਦਾਂ ਨੇ ਦੇਖੇ ਸਨ।