ਕੋਟਕਪੂਰਾ, 11 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਨੇੜਲੇ ਪਿੰਡ ਜਿਉਣਵਾਲਾ ਵਿਖੇ ਸਥਿੱਤ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਿਖੇ ਕਰਨਲ ਐੱਮ.ਐੱਲ. ਸ਼ਰਮਾ (ਕਮਾਂਡਿੰਗ ਅਫਸਰ 13-ਪੰਜਾਬ ਬਟਾਲੀਅਨ ਫਿਰੋਜ਼ਪੁਰ ਕੈਂਟ) ਦੀ ਦੇਖ-ਰੇਖ ਅਤੇ ਡਾ. ਐੱਸ.ਐੱਸ. ਬਰਾੜ (ਪਿ੍ਰੰਸੀਪਲ/ਡਾਇਰੈਕਟਰ) ਦੀ ਅਗਵਾਈ ਹੇਠ ਚੱਲ ਰਹੇ ਜੂਨੀਅਰ ਡਿਵੀਜ਼ਨ ਲਈ ਸੈਸ਼ਨ 2024-25 ਲਈ ਸਕੂਲ ਪੱਧਰੀ ਭਰਤੀ ਕੀਤੀ ਗਈ। Çਜਸ ਤਹਿਤ ਕੇਅਰ ਟੇਕਰ ਪੂਨਮ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਐੱਨ.ਸੀ.ਸੀ. ਵਿੱਚ ਭਰਤੀ ਹੋਣ ਦੇ ਮਹੱਤਵ ਅਤੇ ਭਵਿੱਖ ਵਿੱਚ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਕੇਅਰ ਟੇਕਰ ਵੀਰਪਾਲ ਕੌਰ (ਜੂਨੀਅਰ ਵਿੰਗ) ਨੇ ਐੱਨ.ਸੀ.ਸੀ. ਦੇ ਇਤਿਹਾਸ, ਮਹੱਤਤਾ ’ਤੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਇਸ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਵਿਭਾਗ ਮੁਖੀ ਵੀਰਪਾਲ ਕੌਰ ਸੇਖੋਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਕੀਤੀਆਂ ਜਾਣ ਵਾਲੀਆਂ ਸਹਿ-ਵਿੱਦਿਅਕ ਗਤੀਵਿਧੀਆਂ ਜਿੱਥੇ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਲਈ ਲਾਹੇਵੰਦ ਹੁੰਦੀਆਂ ਹਨ, ਉੱਥੇ ਇਹ ਉਪਜੀਵਿਕਾ ਦਾ ਸਾਧਨ ਵੀ ਬਣ ਸਕਦੀਆਂ ਹਨ, ਸੋ ਵਿਦਿਆਰਥੀਆਂ ਨੂੰ ਅਜਿਹੇ ਮੌਕਿਆਂ ਦਾ ਪੂਰਾ ਲਾਭ ਉਠਾ ਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ। ਵਾਈਸ ਪਿ੍ਰੰਸੀਪਲ ਤੇਜਿੰਦਰ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਐੱਨ.ਸੀ.ਸੀ. ਕੈਡਿਟ ਬਣਨ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਲੈਫਟੀਨੈਂਟ ਅੰਮ੍ਰਿਤਪਾਲ ਕੌਰ ਆਦਿ ਵੀ ਹਾਜ਼ਰ ਸਨ।