ਫਰੀਦਕੋਟ 2 ਮਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਵੱਲੋਂ ਮਜ਼ਦੂਰ ਦਿਵਸ ਕੋਟਪੂਰਾ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ,ਜਿਸ ਵਿੱਚ ਡਾਕਟਰ ਧੰਨਾ ਮੱਲ ਗੋਇਲ ਪੰਜਾਬ ਪ੍ਰਧਾਨ ਐਮਪੀ ਏ ਪੀ 295,ਡਾਕਟਰ ਐਚ ਐਸ ਰਾਣੂ ਕੈਸ਼ੀਅਰ ਪੰਜਾਬ ਡਾਕਟਰ ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਡਾਕਟਰ ਪਰਮਜੀਤ ਸਿੰਘ ਸੰਘਾ ਜਨਰਲ ਸੈਕਟਰੀ ਮੋਗਾ, ਡਾਕਟਰ ਮਹਿੰਦਰ ਸਿੰਘ ਸੈਦੋਕੇ ਚੇਅਰਮੈਨ ਨਿਊ ਐਮਪੀਏਪੀ ਡਾਕਟਰ ਮੁਕੰਦ ਸਿੰਘ ਰਨਸ਼ੀ ਡਾਕਟਰ ਅਮਰਜੀਤ ਸਿੰਘ ਸੈਦੋਕੇ.ਸਮਾਗਮ ਵਿੱਚ ਬੋਲਦਿਆਂ ਵੱਖ ਵੱਖ ਆਗੂਆਂ ਨੇ ਮਜ਼ਦੂਰ ਦਿਵਸ ਬਾਰੇ ਜਾਣਕਾਰੀ ਦਿੱਤੀ ਇਸ ਸਮਾਗਮ ਵਿੱਚ ਪੰਜਾਬ ਤੋਂ ਆਏ ਆਗੂਆਂ ਨੇ ਅੱਜ ਤੱਕ ਕੀਤੇ ਗਏ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਸਮਾਗਮ ਵਿੱਚ ਮਰਹੂਮ ਸਾਥੀਆਂ ਨੂੰ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਬੁਲਾਰਿਆਂ ਨੇ ਬੋਲਦਿਆ ਕਿਹਾ ਕਿ ਅਸੀਂ ਉਹਨਾਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹਾਂ ਜਿਨ੍ਹਾਂ ਨੇ ਵਿਧਾਨ ਸਭਾ ਲੋਕ ਸਭਾ ਅਤੇ ਸੁਪਰੀਮ ਕੋਰਟ ਤੋਂ ਲੈ ਕੇ ਆਮ ਲੋਕਾਂ ਦੇ ਰਹਿਣ ਲਈ ਘਰ ਬਣਾਏ ਹਨ. ਸਮਾਗਮ ਵਿੱਚ ਆਗੂਆਂ ਨੇ ਸਰਕਾਰ ਤੇ ਵਰਦਿਆਂ ਸਰਕਾਰ ਨੂੰ ਯਾਦ ਕਰਾਇਆ ਕਿ ਤੁਸੀਂ ਸਾਡੇ ਨਾਲ ਸਾਨੂੰ ਰਜਿਸਟਰ ਕਰਨ ਦਾ ਵਾਅਦਾ ਕੀਤਾ ਸੀ ਆਗੂਆਂ ਨੇ ਕਰੋਨਾ ਕਾਲ ਦਾ ਜ਼ਿਕਰ ਕੀਤਾ ਜਿਸ ਵਿੱਚ ਪਿੰਡਾਂ ਵਾਲੇ ਡਾਕਟਰਾਂ ਨੇ ਆਪਣੇ ਆਪਣੇ ਪਿੰਡਾਂ ਵਿੱਚ ਵੱਖ ਵੱਖ ਲੋਕਾਂ ਦੀ ਸੇਵਾ ਕੀਤੀ ਜਦ ਕਿ ਵੱਡੇ ਸ਼ਹਿਰਾਂ ਵਾਲੇ ਡਾਕਟਰ ਆਪਦੇ ਕਲੀਨਿਕਾਂ ਨੂੰ ਤਾਲੇ ਲਾ ਗਏ ਸਨ. ਬੁਲਾਰਿਆਂ ਵੱਲੋਂ ਕਿਸਾਨ ਅੰਦੋਲਨ ਦੌਰਾਨ ਡਾਕਟਰ ਸਾਥੀਆਂ ਵੱਲੋਂ ਕੀਤੀ ਗਈ ਸੇਵਾਵਾਂ ਨੂੰ ਯਾਦ ਕੀਤਾ ਗਿਆ. ਪੰਜਾਬ ਦੇ ਵੱਖ-ਵੱਖ ਕੋਨਿਆਂ ਚੋਂ ਆਏ ਹੋਏ ਸਾਥੀਆਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿ ਅਸੀਂ ਸਰਕਾਰ ਖਿਲਾਫ ਸਾਂਝਾ ਅੰਦੋਲਨ ਚਲਾਵਾਂਗੇ. ਇਸ ਸਮਾਗਮ ਵਿੱਚ ਵੈਦ ਬਗੀਚਾ ਸਿੰਘ ਜਿਲਾ ਸਪੋਕਸਮੈਨ ਜਸਵਿੰਦਰ ਸਿੰਘ ਚੇਅਰਮੈਨ ਮੈਨੇਜਮੈਂਟ ਕਮੇਟੀ ਬਲਵੀਰ ਸਿੰਘ ਸਰਾਵਾਂ ਜੀਤ ਸਿੰਘ ਡਾਕਟਰ ਰਾਜ ਸਿੰਘ ਜਿਲ੍ਾ ਡੈਲੀਗੇਟ ਡਾਕਟਰ ਲਖਵਿੰਦਰ ਸਿੰਘ ਡਾਕਟਰ ਬਲਦੇਵ ਸਿੰਘ ਡਾਕਟਰ ਗੁਰਤੇਜ ਸਿੰਘ ਡਾਕਟਰ ਜਲੰਧਰ ਸਿੰਘ ਡਾਕਟਰ ਸੁਖਦੇਵ ਸਿੰਘ ਉਕੰਧ ਵਾਲਾ ਡਾਕਟਰ ਮਹਿੰਦਰ ਸਿੰਘ ਘਣੀਆਂ ਡਾਕਟਰ ਜਸਵਿੰਦਰ ਸਿੰਘ ਗਿੱਲ ਬਲਾਕ ਬਾਜਾਖਾਨਾ ਪ੍ਰਧਾਨ ਡਾਕਟਰ ਬੂਟਾ ਸਿੰਘ ਡੇਲਿਆਂਵਾਲੀ ਡਾਕਟਰ ਰਣਜੀਤ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਡਾਕਟਰ ਵਰਿੰਦਰ ਸਿੰਘ ਬਲਾਕ ਸਕੱਤਰ ਬਾਜਾ ਖਾਨਾ ਡਾਕਟਰ ਜਰਨੈਲ ਸਿੰਘ ਡੋਡ ਜ਼ਿਲ੍ਹਾ ਚੇਅਰਮੈਨ ਡਾਕਟਰ ਸਰਾਜ ਖਾਨ ਜਿਲਾ ਜਰਨਲ ਸਕੱਤਰ ਡਾਕਟਰ ਹਰਪਾਲ ਸਿੰਘ ਡੇਲਿਆਂਵਾਲੀ ਬਲਾਕ ਪ੍ਰਧਾਨ ਜੈਤੋ ਡਾਕਟਰ ਕਰਮ ਸਿੰਘ ਢਿੱਲਵਾਂ ਜਿਲਾ ਪ੍ਰੈਸ ਸਕੱਤਰ ਡਾਕਟਰ ਜਗਸੀਰ ਸਿੰਘ ਸਮਾਲਸਰ ਜਿਲਾ ਖਜਾਨਚੀ ਡਾਕਟਰ ਬਲਵਿੰਦਰ ਸਿੰਘ ਬਰਗਾੜੀ ਜਿਲਾ ਸਪੋਕਸਮੈਨ ਡਾਕਟਰ ਗੁਰਪਾਲ ਸਿੰਘ ਮੌੜ ਜ਼ਿਲਾ ਸਪੋਕਸਮੈਨ ਡਾਕਟਰ ਸੁਖਜਿੰਦਰ ਸਿੰਘ ਸਿੱਧੂ ਬਲਾਕ ਪ੍ਰਧਾਨ ਖਾਰਾ ਡਾਕਟਰ ਰਕੇਸ਼ ਕੁਮਾਰ ਕੋਟਕਪੂਰਾ ਡਾਕਟਰ ਬਲਵਿੰਦਰ ਸਿੰਘ ਕਟਾਰੀਆ ਡਾਕਟਰ ਬਲਵਿੰਦਰ ਸਿੰਘ ਜੈਤੋ ਸੀਨੀਅਰ ਵਾਈਸ ਪ੍ਰਧਾਨ ਜਿਲਾ ਫਰੀਦਕੋਟ ਡਾਕਟਰ ਸੁਖਵਿੰਦਰ ਸਿੰਘ ਕੋਟਪੂਰਾ ਡਾਕਟਰ ਸੰਤੋਸ਼ ਕੁਮਾਰ ਕੋਟਕਪੂਰਾ ਸਮਾਗਮ ਵਿੱਚ ਸਟੇਜ ਸਕੱਤਰ ਭੂਮਿਕਾ ਡਾਕਟਰ ਜਰਨੈਲ ਸਿੰਘ ਡੋਡ ਨੇ ਨਿਭਾਈ. ਆਖਰ ਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਅਮਰਤ ਵੀਰ ਸਿੰਘ ਸਿੱਧੂ ਵੱਲੋਂ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ, ਤੇ ਆਏ ਹੋਏ ਸਾਥੀਓਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।. ਆਏ ਹੋਏ ਸਾਥੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਵੀਰ ਸਿੰਘ ਨੂੰ ਵੀ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ.
Leave a Comment
Your email address will not be published. Required fields are marked with *