ਸੈਂਕੜੇ ਲੋਕਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਛਕਿਆ
ਚੰਡੀਗੜ੍ਹ, 4 ਜਨਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਮੈੜ ਰਾਜਪੂਤ ਸਭਾ ਮੁਹਾਲੀ ਵੱਲੋਂ ਬਰਾਦਰੀ ਦੇ ਮਹਾਨ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ । 30 ਅਕਤੂਬਰ 1922 ਨੂੰ ਪੰਜਾ ਸਾਹਿਬ ਵਿਖੇ ਭੁੱਖੇ ਪਿਆਸੇ ਨਿਰਦੋਸ਼ ਸਿੰਘਾਂ ਨੂੰ ਅੰਗਰੇਜ਼ ਸਰਕਾਰ ਜਬਰੀ ਕੈਦ ਕਰਕੇ ਅੰਮ੍ਰਿਤਸਰ ਤੋਂ ਅਟਕ ਲਿਜਾ ਰਹੀ ਸੀ। ਉਨਾਂ ਨੂੰ ਲੰਗਰ ਛਕਾਉਣ ਲਈ ਸਰਕਾਰ ਨੂੰ ਬੇਨਤੀ ਕੀਤੀ ਪਰ ਓਨਾਂ ਨੇ ਪੰਜਾ ਸਾਹਿਬ ਰੇਲ ਗੱਡੀ ਰੋਕਣ ਤੋਂ ਮਨਾ ਕਰ ਦਿੱਤਾ ਤਾਂ ਭਾਈ ਪ੍ਰਤਾਪ ਸਿੰਘ ਜੀ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਗੱਡੀ ਰੁਕਵਾਈ ਅਤੇ ਨਿਰਦੋਸ਼ ਸਿੰਘਾਂ ਨੂੰ ਲੰਗਰ ਛਕਾਇਆ। ਓਹਨਾ ਨੂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਅੱਜ ਫੇਜ 7 ਮੁਹਾਲੀ ਵਿਖੇ ਲੰਗਰ ਲਗਾਇਆ।
ਇਸ ਸ਼ੁੱਭ ਕਾਰਜ ਵਿਚ ਮੈੜ੍ਹ ਰਾਜਪੂਤ ਸਭਾ ਮੁਹਾਲੀ ਵੱਲੋਂ ਹਰਭਜਨ ਸਿੰਘ ਪ੍ਰਧਾਨ, ਪਰਮਜੀਤ ਸਿੰਘ ਸੂਰੀ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਜੌੜਾ, ਦਰਸ਼ਨ ਸਿੰਘ, ਗੁਰਮੀਤ ਸਿੰਘ, ਕੁਲਵਿੰਦਰ ਕੌਰ, ਅਵਤਾਰ ਸਿੰਘ,ਸਤਨਾਮ ਸਿੰਘ, ਜੰਗੀ ਲਾਲ ਵਰਮਾ, ਕੁਲਵੰਤ ਸਿੰਘ, ਸ ਕ ਹੰਸ ਤੇ ਮਨਮੋਹਨ ਸਿੰਘ ਹਾਜਰ ਹੋਏ। ਇਹ ਲੰਗਰ ਸੈਂਕੜੇ ਲੋਕਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਛਕਿਆ।