ਵਧੇਰੇ ਪਾਣੀ ਦੀ ਖੱਪਤ ਕਰਨ ਵਾਲੀ ਝੋਨੇ ਦੀ ਗੈਰ ਸਿਫਰਾਸ਼ਸ਼ੁਦਾ ਕਿਸਮ ਪੂਸਾ 44 ਦੀ ਕਾਸ਼ਤ ਨਾਂ ਕਰਨ ਦੀ ਅਪੀਲ
ਫਰੀਦਕੋਟ, 27 ਅਪ੍ਰੈਲ਼ (ਵਰਲਡ ਪੰਜਾਬੀ ਟਾਈਮਜ਼)
ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੇ ਮਿਆਰੀ ਬੀਜ ਉਪਲਬਧ ਕਰਵਾਉਣ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਜ਼ਿਲਾ ਪੱਧਰੀ ਨਿਗਰਾਨ ਟੀਮ ਵੱਲੋਂ ਸਥਾਨਕ ਦਾਣਾ ਮੰਡੀ ਵਿੱਚ ਸਥਿਤ ਬੀਜ ਵਿਕ੍ਰੇਤਾਵਾਂ ਦੇ ਕਾਰੋਬਾਰੀ ਅਦਾਰਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਾਰੋਬਾਰ ਨਾਲ ਸੰਬੰਧਤ ਦਸਤਾਵੇਜ ਦੀ ਚੈਕਿੰਗ ਤੋਂ ਇਲਾਵਾ ਪੂਸਾ 44 ਕਿਸਮ ਦੇ ਸਟਾਕ ਬਾਰੇ ਜਾਣਕਾਰੀ ਲਈ ਗਈ। ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ ਟੀਮ ਵਿੱਚ ਡਾ. ਰੁਪਿੰਦਰ ਸਿੰਘ, ਡਾ. ਰਮਨਦੀਪ ਸਿੰਘ, ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਸ਼ਮਿੰਦਰ ਸਿੰਗ ਸਹਾਇਕ ਤਕਨਾਲੋਜੀ ਮੈਨੇਜ਼ਰ (ਆਤਮਾ) ਸ਼ਾਮਿਲ ਸਨ। ਮੰਡੀ ਵਿੱਚ ਸਥਿਤ ਅਜੇ ਟ੍ਰੇਡਰਜ਼ ਦੀ ਦੁਕਾਨ ‘ਤੇ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਸਫਲ ਕਾਸ਼ਤ ਵਿੱਚ ਕਿਸਮ ਅਤੇ ਤਸਦੀਕਸ਼ੁਦਾ ਬੀਜ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ, ਕਿਉਂਕਿ ਆਮ ਕਰਕੇ ਬੀਜ ਵਿਕ੍ਰੇਤਾ ਅਤੇ ਆੜ੍ਹਤੀ ਭਰਾ ਕਿਸਾਨਾਂ ਨੂੰ ਸਬਜ਼ਬਾਗ ਦਿਖਾ ਕੇ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦਾ ਬੀਜ ਮਹਿੰਗੇ ਭਾਅ ਵੇਚਦੇ ਹਨ। ਉਨਾਂ ਕਿਹਾ ਕਿ ਆਮ ਕਰਕੇ ਕਿਸਾਨਾਂ ਵਲੋਂ ਵੇਖੋ ਵੇਖੀ ਕੁਝ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਕਾਸਤ ਕਰ ਲਈ ਜਾਂਦੀ ਹੈ, ਜਿਸ ਕਾਰਨ ਮੰਡੀ ਵਿੱਚ ਮੰਡੀਕਰਨ ਸਮੇਂ ਕਿਸਾਨਾਂ ਅਤੇ ਆੜਤੀਆਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਕੁਝ ਬੀਜ ਵਿਕ੍ਰੇਤਾ ਹਾੜੀ-ਸਾਉਣੀ ਤੋਂ ਪਹਿਲਾਂ ਅਖਬਾਰਾਂ, ਟੀ.ਵੀ. ਵਿੱਚ ਇਸ਼ਤਿਹਾਰ ਦੇ ਕੇ ਆਪਣੇ ਦੁਆਰਾ ਤਿਆਰ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਮਸ਼ਹੂਰੀ ਕਰਕੇ ਕਿਸਾਨਾਂ ਨੂੰ ਗੰੁਮਰਾਹ ਕਰਦੇ ਹਨ ਜਿਸ ਤੋਂ ਪ੍ਰਭਾਵਤ ਹੋ ਕੇ ਕਿਸਾਨ ਬੀਜ ਖ੍ਰੀਦ ਕੇ ਝੋਨੇ ਦੀ ਕਾਸ਼ਤ ਕਰਦੇ ਹਨ,ਜੋ ਕਈ ਵਾਰ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਸਾਬਿਤ ਹੁੰਦਾ ਹੈ। ਉਨਾਂ ਕਿਹਾ ਕਿ ਗੈਰ ਸਿਫਾਰਸ਼ਸ਼ੁਦਾ ਅਤੇ ਗੈਰ ਨੋਟੀਫਾਈਡ ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ਕਾਸਤ ਕਰਨ ਨਾਲ ਜਿਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ, ਉਥੇ ਸੈਲਰ ਉਦਯੋਗ ਨੂੰ ਭਾਰੀ ਨੁਕਸਾਨ ਹੁੰਦਾ ਹੈ।ਉਨਾਂ ਕਿਹਾ ਕਿ ਪਿਛਲੇ ਸਾਲਾਂ ਦੇ ਤਜ਼ਰਬਿਆਂ ਨੂੰ ਸਾਹਮਣੇ ਰੱਖਦਿਆਂ ਗੈਰ ਨੋਟੀਫਾਈਡ ਹਾਈਬ੍ਰਿਡ ਅਤੇ ਗੈਰ ਸਿਫਾਰਸ਼ੀ ਕਿਸਮਾਂ ਦੀ ਕਾਸਤ ਨਹੀਂ ਕਰਨੀ ਚਾਹੀਦੀ। ਉਨਾਂ ਕਿਹਾ ਕਿ ਝੋਨੇ ਦੀਆਂ ਕਿਸਮਾਂ ਜਿਵੇਂ ਪੀ ਆਰ 126, 131,130,129,127,124,122 ਅਤੇ ਬਾਸਮਤੀ ਦੀਆਂ ਪੂਸਾ 1847, ਪੰਜਾਬ ਬਾਸਮਤੀ 1,ਪੂਸਾ ਬਾਸਮਤੀ 1718, ਸੀ ਐ ਆਰ 30,ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਦੀ ਕਾਸਤ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈੈ।ਉਨਾਂ ਦੱਸਿਆ ਕਿ ਸਿਰਫ ਕੇਂਦਰ ਸਰਕਾਰ ਵੱਲੋਂ ਨੋਟੀਫਾਈਡ ਹਾਈਬ੍ਰਿਡ ਕਿਸਮਾਂ ਜਿਵੇਂ ਪੀ ਆਰ ਐਚ 122 ਆਰ, ਹਾਈਬ੍ਰਿਡ 6444,ਪੀ ਏ 6129, ਸਹਾਇਦਰੀ 4, ਵੀ ਐਨ ਆਰ 2375,ਐਚ ਆਰ ਆਈ 178, ਐਚ ਅਰ ਆਈ 180, 27 ਪੀ 22,ਵੀ ਐਨ ਆਰ 2111, ਸਾਵਾ 134, ਕੇ ਪੀ ਐਚ 471, ਸਾਵਾ 127, ਜੇ ਕੇ ਆਰ ਐਚ 2154,ਇਨਡਾਮ 100-102, ਏ ਜ਼ੈਡ 8433, 28ਪੀ 67, ਕੇ ਆਰ ਐਚ 7299, ਏ ਜ਼ੈਡ 8455, ਡੀ ਟੀ,ਆਈ ਐਨ ਐਚ 211120,ਆਰ ਆਰ ਐਕਸ 3350,ਆਰ ਆਰ ਐਕਸ 3200, ਸਾਵਾ 7501 ਦੀ ਕਾਸਤ ਕਰਨ ਦੀ ਇਜ਼ਾਜ਼ਤ ਹੈ ਅਤੇ ਇਸ ਤੋਂ ਇਲਾਵਾ ਕੋਈ ਵੀ ਹਾਈਬ੍ਰਿਡ ਕਿਸਮ ਦੀ ਵਿਕਰੀ ਕਰਨ ਦੀ ਮਨਾਹੀ ਹੈ।ਉਨਾਂ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਅਤੇ ਵਾਤਾਵਰਣ ਦੇ ਸ਼ੁਧਤਾ ਲਈ ਝੋਨੇ ਦੀ ਪੂਸਾ 44 ਕਿਸਮ ਦੀ ਕਾਸ਼ਤ ਨੂੰ ਪੰਜਾਬ ਵਿੱਚ ਵਰਜਿਤ ਕਰ ਦਿੱਤਾ ਹੈ।ਇਸ ਲਈ ਪੂਸਾ 44 ਦੀ ਬਿਜਾਏ ਪੀ ਆਰ 126 ਉਨਾਂ ਕਿਹਾ ਕਿ ਕਿਸੇ ਗੈਰ ਲਾਇਸੰਸਧਾਰੀ ਦੁਕਾਨਦਾਰ ਤੋਂ ਬੀਜ ਖ੍ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ। ਉਨਾਂ ਬੀਜ ਵਿਕ੍ਰੇਤਾਵਾਂ ਨੂੰ ਸਖਤ ਹਦਾਇਤ ਕੀਤੀ ਕਿ ਕਿਸੇ ਵੀ ਗੈਰ ਸਿਫਾਰਸ਼ਸ਼ੁਦਾ ਕਿਸਮ ਦਾ ਬੀਜ ਨਾਂ ਵੇਚਿਆ ਜਾਵੇ ਅਤੇ ਕਿਸਾਨਾਂ ਨੂੰ ਬੀਜ ਦੀ ਵਕਰੀ ਕਰਨ ਉਪਰੰਤ ਬਿੱਲ ਜ਼ਰੂਰ ਦਿੱਤਾ ਜਾਵੇ।