ਪਾਇਲ/ਮਲੌਦ,20 ਅਕਤੂਬਰ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਸਿੱਖ ਕੌਮ ਦੇ ਮਹਾਨ ਪੰਥਕ ਵਿਦਵਾਨ, ਉੱਘੇ ਸਿੱਖ ਚਿੰਤਕ, ਨਿੱਡਰ ਕਲਮ ਦੇ ਮਾਲਕ, ਪੰਜਾਬੀ ਮਾਂ ਬੋਲੀ ਦੇ ਸੇਵਾਦਾਰ, ਪੱਤਰਕਾਰੀ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਸ. ਜੋਗਿੰਦਰ ਸਿੰਘ ਸਪੋਕਸਮੈਨ ਜੀ ਬੀਤੇ ਦਿਨੀਂ ਇਸ ਦੁਨੀਆਂ ਤੋਂ ਦੂਰ ਚਲੇ ਗਏ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਖੰਨਾ/ਬੀਜਾ/ਦੋਰਾਹਾ/ਸਮਰਾਲਾ/ਮਾਛੀਵਾੜਾ ਇਲਾਕੇ ਦੇ ਪੱਤਰਕਾਰਾਂ , ਪਾਠਕ ਪ੍ਰੇਮੀਆਂ ਵੱਲੋਂ ਬੀਜਾ ਦੇ ਸਰਪੰਚ ਵੈਸ਼ਨੂੰ ਢਾਬਾ ਦੇ ਹਾਲ ਵਿੱਚ ਕੀਤਾ ਗਿਆ।
ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਗੁਰਿੰਦਰ ਸਿੰਘ ਕੋਟਕਪੂਰਾ ਨੇ ਪ੍ਰੋਗਰਾਮ ਦੀ ਰੂਪ ਰੇਖਾ ਤੋਂ ਬਾਅਦ ਸਪੋਕਸਮੈਨ ਰਸਾਲੇ ਦੇ ਸਫ਼ਰ ਬਾਰੇ ਜਾਣਕਾਰੀ ਤੇ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਸ਼ੁਰੂਆਤ ਵਿੱਚ ਹੋਏ ਸੰਘਰਸ਼ ਦੀ ਗੱਲ ਬਾਤ ਤੇ ਵਿਰੋਧੀਆਂ ਵੱਲੋਂ ਬੇਵਜ੍ਹਾ ਹੀ ਤੰਗ ਪ੍ਰੇਸਾਨ ਕਰਕੇ ਅਖਬਾਰ ਨੂੰ ਬੰਦ ਕਰਨ ਤੱਕ ਦਾ ਜ਼ੋਰ ਲਾਇਆ। ਰੰਗਕਰਮੀ ਤੇ ਪੱਤਰਕਾਰ ਕੁਲਵੀਰ ਸਿੰਘ ਮੁਸ਼ਕਾਬਾਦ ਨੇ ਜੋਸ਼ੀਲੀ ਗੱਲ ਬਾਤ ਕਰਕੇ ਮਾਹੌਲ ਜੋਸ਼ੀਲਾ ਕਰ ਦਿੱਤਾ। ਉਨਾਂ ਨੇ ਜੋਗਿੰਦਰ ਸਿੰਘ ਸਪੋਕਸਮੈਨ ਦੀ ਯਾਦ ਨੂੰ ਸਦਾ ਤਾਜ਼ਾ ਰੱਖਣ ਦੀ ਗੱਲ ਕੀਤੀ। ਗੁਰਦੀਪ ਸਿੰਘ ਕਾਲੀ ਪਾਇਲ ਨੇ ਇਸ ਮੌਕੇ ਕਿਹਾ ਕਿ ਜੋਗਿੰਦਰ ਸਿੰਘ ਸਪੋਕਸਮੈਨ ਜਿਹੇ ਵਿਦਵਾਨਾਂ ਦੀ ਸਾਡੇ ਸਮਾਜ ਤੇ ਸੰਸਥਾਵਾਂ ਨੇ ਕਦਰ ਨਹੀਂ ਪਾਈ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੀ ਪ੍ਰੈੱਸ,ਪੱਤਰਕਾਰਤਾ ਨਾਲ ਧੱਕਾ ਕੀਤਾ ਜੋ ਸਮੋਕਸਮੈਨ ਨੇ ਵੀ ਝੱਲਿਆ।
ਇਸ ਸ਼ਰਧਾਂਜਲੀ ਸਮਾਗਮ ਦੇ ਮੁੱਖ ਬੁਲਾਰੇ ਬਲਵਿੰਦਰ ਸਿੰਘ ਮਿਸ਼ਨਰੀ ਫਰੀਦਕੋਟ ਵਾਲਿਆਂ ਨੇ ਆਪਣੇ ਵਡਮੁੱਲੇ ਵਿਚਾਰਾਂ ਦੇ ਰਾਹੀਂ ਆਏ ਹੋਏ ਪਾਠਕਾਂ ਦੇ ਨਾਲ ਸਾਂਝ ਪਾਈ। ਬਾਬੇ ਨਾਨਕ ਦੇ ਗੁਰਬਾਣੀ ਆਧਾਰਤ ਫ਼ਲਸਫ਼ੇ ਨੂੰ ਲੈ ਕੇ ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਤੋਂ ਇਲਾਵਾ ਸਮੇਂ ਸਮੇਂ ਉੱਤੇ ਤੰਗ ਪਰੇਸ਼ਾਨੀ ਦੇ ਆਲਮ ਦੇ ਵਿੱਚ ਧਾਰਮਿਕ ਸੰਸਥਾਵਾਂ ਵੱਲੋਂ ਵੀ ਸਾਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ ਇਥੋਂ ਤੱਕ ਕਿ ਸਰਦਾਰ ਜੋਗਿੰਦਰ ਸਿੰਘ ਹੋਰਾਂ ਨੂੰ ਜੋਗਿੰਦਰ ਸਿੰਘ ਵੇਦਾਂਤੀ ਰਾਹੀ ਪੰਥ ਛੇਕੂ ਹੁਕਮਨਾਮਾ ਵੀ ਜਾਰੀ ਕਰ ਦਿੱਤਾ ਜੋ ਕਿ ਉਸ ਵੇਲੇ ਦੇ ਅਖਬਾਰੀ ਅਦਾਰੇ ਤੇ ਸਮੇਂ ਦੀ ਸਰਕਾਰ ਨੇ ਸਪੋਕਸਮੈਨ ਨਾਲ ਸਰਾਸਰ ਧੱਕਾ ਕੀਤਾ। ਇੱਥੋਂ ਤੱਕ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਅਖਬਾਰ ਦੇ ਇਸ਼ਤਿਹਾਰ ਰੋਕ ਦਿੱਤੇ ਜਾਣ ਹੋਣ ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੇ ਸਿਰੜੀ ਸਾਥੀਆਂ ਨੇ ਹੁਣ ਤੱਕ ਪਹਿਰਾ ਦਿੱਤਾ ਹੈ ਤੇ ਇਸੇ ਤਰ੍ਹਾਂ ਹੀ ਪਹਿਰਾ ਦਿੰਦੇ ਰਹਿਣਾ ਹੈ। ਸਪੋਕਸਮੈਨ ਅਖ਼ਬਾਰ ਤੇ ਜਲਦ ਹੀ ਸਪੋਕਸਮੈਨ ਟੀ ਵੀ ਸ਼ੁਰੂ ਕਰਨ ਦੀਆਂ ਯੋਜਨਾਵਾਂ ਤੋਂ ਇਲਾਵਾ ਉੱਚਾ ਦਰ ਬਾਬੇ ਨਾਨਕ ਦਾ ਜੋ ਸੁਪਨਾ ਜੋਗਿੰਦਰ ਸਿੰਘ ਹੋਰਾਂ ਨੇ ਲਿਆ ਹੈ ਉਸ ਨੂੰ ਆਪਾਂ ਨੇ ਰਲ਼ ਮਿਲ ਕੇ ਪੂਰਾ ਕਰਨਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਹਿਯੋਗ ਤੇ ਹੰਭਲਾ ਮਾਰੋ ਉਹਨਾਂ ਨੇ ਸਪੋਕਸਮੈਨ ਪਰਿਵਾਰ ਵੱਲੋਂ ਹੀ ਏਕਸ ਕੇ ਬਾਰਕ ਜਥੇਬੰਦੀ ਸ਼ੁਰੂ ਕੀਤੀ ਹੋਈ ਹੈ ਜੋ ਸਮੁੱਚੇ ਪੰਜਾਬ ਵਿੱਚ ਮੀਟਿੰਗਾਂ ਕਰ ਰਹੀ ਹੈ।
ਅੱਜ ਦੀ ਮੀਟਿੰਗ ਵੀ ਏਕਸ ਕੇ ਬਾਰਕ ਖੰਨਾ ਬੀਜਾ ਇਲਾਕੇ ਦੇ ਮੈਂਬਰਾਂ ਵੱਲੋਂ ਹੀ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਧਰਮ ਵਿੱਚ ਰਾਜਨੀਤਿਕ ਤੌਰ ਉੱਤੇ ਬਹੁਤ ਕੁਝ ਪੰਜਾਬ ਵਾਸੀਆਂ ਨਾਲ ਗ਼ਲਤ ਹੋ ਰਿਹਾ ਹੈ। ਇਨ੍ਹਾਂ ਬੁਰਾਈਆਂ ਦਾ ਮੁਕਾਬਲਾ ਵੀ ਕਲਮਾਂ ਨੇ ਹੀ ਕਰਨਾ ਹੈ। ਜੋਗਿੰਦਰ ਸਿੰਘ ਦੀ ਕਲਮ ਨਿੱਡਰਤਾ ਨਾਲ ਲੜੀ,ਝੁਕੀ ਨਹੀਂ। ਸੋ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਉਹਨਾਂ ਦੀਆਂ ਉਲੀਕੀਆਂ ਹੋਈਆਂ ਗੱਲਾਂ ਬਾਤਾਂ ਤੇ ਉਹਨਾਂ ਦੇ ਲਈ ਸੁਪਨਿਆਂ ਨੂੰ ਹਰ ਤਰੀਕੇ ਸਦਾ ਜੀਵ ਰੱਖਣ ਦਾ ਯਤਨ ਕਰੀਏ।
ਪੁਲਿਸ ਜ਼ਿਲ੍ਹਾ ਖੰਨਾ ਦੇ ਇੰਚਾਰਜ ਅਰਵਿੰਦਰ ਸਿੰਘ ਟੀਟੂ ਦੇ ਸਾਥੀਆਂ ਗੁਰਚਰਨ ਸਿੰਘ ਬੈਨੀਪਾਲ,ਗੁਰਦੀਪ ਸਿੰਘ ਖੰਨਾਂ, ਨਰਿੰਦਰ ਸਿੰਘ ਸ਼ਾਹਪੁਰ, ਮਹਿੰਦਰ ਸਿੰਘ, ਗੁਰਜੀਤ ਸਿੰਘਾਂ ਖਾਲਸਾ, ਭਗਵੰਤ ਸਿੰਘ ਮਕਸੂਦੜਾ, ਪਰਮਵੀਰ ਸਿੰਘ ਦੋਰਾਹਾ, ਹਰਬੰਸ ਸਿੰਘ ਸ਼ਾਨ ਬਗਲੀ, ਪੱਤਰਕਾਰ ਬਲਜੀਤ ਸਿੰਘ ਬਘੌਰ, ਕੁਲਵੀਰ ਸਿੰਘ ਮੁਸ਼ਕਾਬਾਦ, ਸੁੱਚਾ ਸਿੰਘ ਬੇਗੋਵਾਲ, ਸਤਪਾਲ ਸਿੰਘ,ਏਕਸ ਕੇ ਬਾਰਕ, ਸਤਨਾਮ ਸਿੰਘ ਲੁਧਿਆਣਾ, ਮਨਦੀਪ ਸਿੰਘ ਮਾਣਕੀ, ਤੇਜਿੰਦਰ ਸਿੰਘ ਮਵੀ ਪਟਿਆਲਾ, ਦੇਵਿੰਦਰ ਸਿੰਘ ਘੁੰਗਰਾਲੀ, ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ ਦੋਰਾਹਾ, ਕੇਹਰ ਸਿੰਘ ਪਟਿਆਲਾ ਨਰਪਿੰਦਰ ਸਿੰਘ ਕੈਪਟਨ ਰਾਮਪਾਲ ਸਿੰਘ ਬੀਜਾ, ਗੁਰਜੋਤ ਸਿੰਘ ਮਾਂਗਟ, ਡਾਕਟਰ ਪ੍ਰੀਤਮ ਸਿੰਘ ਪਟਿਆਲਾ, ਕਰਨੈਲ ਸਿੰਘ ਪਾਇਲ, ਸੰਦੀਪ ਸਿੰਘ ਰੁਪਾਲੋਂ, ਮੇਜਰ ਸਿੰਘ ਚਕੋਹੀ, ਹਰਬੰਸ ਸਿੰਘ ਢੀਂਡਸਾ, ਤੋਂ ਇਲਾਵਾ ਵੱਡੀ ਗਿਣਤੀ ਦੇ ਵਿਚ ਪੰਜਾਬੀ ਮਾਂ ਬੋਲੀ ਪ੍ਰੇਮੀ, ਸਪੋਕਸਮੈਨ ਨਾਲ ਜੁੜੇ ਅਹਿਮ ਮੈਂਬਰ ਪਾਠਕ ਸ਼ਾਮਿਲ ਸਨ। ਪਰਮਵੀਰ ਸਿੰਘ ਦੋਰਾਹਾ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।