ਭੁੱਖ ਦਾ ਕੋਈ ਸਤਾਇਆ ਬੰਦਾ, ਕਿੰਨਾ ਲੱਗਦੈ ਆਤਰ।
ਕਿੱਥੋਂ ਕਿੱਥੇ ਚਲੇ ਗਏ ਸਭ, ਰੋਜ਼ੀ ਰੋਟੀ ਖਾਤਰ।
ਭੁੱਖਾ ਢਿੱਡ ਹੈ ਰੋਟੀ ਮੰਗਦਾ, ਕੀ ਕੀ ਕੰਮ ਕਰਾਵੇ।
ਵਿਹਲੜ ਨੇਤਾ ਬੈਠਾ ਕੁਰਸੀ, ਵੇਖੋ ਹੁਕਮ ਚਲਾਵੇ।
ਕਿਧਰੇ ਕਿਸੇ ਨੂੰ ਫਿਕਰ ਨਹੀਂ ਹੈ, ਲਾਵੇ ਇਸ਼ਕ ਦੇ ਪੇਚੇ।
ਸ਼ਰੇਆਮ ਕੋਈ ਵਿੱਚ ਬਜ਼ਾਰੀਂ, ਆਪਣੇ ਜਿਸਮ ਨੂੰ ਵੇਚੇ।
ਰੋਜ਼ੀ ਰੋਟੀ ਖਾਤਰ ਹਰ ਕੋਈ, ਵੇਖੋ ਲੱਗਿਆ ਆਹਰੇ।
ਕੋਈ ਕਿਤੇ ਰੁਜ਼ਗਾਰ ਦੀ ਖਾਤਰ, ਲਾਈ ਜਾਵੇ ਨਾਅਰੇ।
ਚਾਹੁੰਦਾ ਹਾਂ ਕਿ ਹਰ ਕੋਈ, ਇੱਜ਼ਤ ਦੀ ਰੋਟੀ ਖਾਵੇ।
ਵਿਹਲੜ ਨਾ ਅਖਵਾਏ ਕੋਈ, ਨਾ ਕੋਈ ਫਿਕਰ ਸਤਾਵੇ।
ਜੇਕਰ ਹਰ ਇੱਕ ਬੰਦੇ ਨੂੰ, ਰੱਜਵੀਂ ਰੋਟੀ ਮਿਲ ਜਾਵੇ।
ਦੂਜੇ ਦੇਸ਼ਾਂ ਦੇ ਉਹ ਕਾਹਤੋਂ, ਦਰ ਦਰ ਧੱਕੇ ਖਾਵੇ।
~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *