ਫ਼ਰੀਦਕੋਟ, 4 ਜੁਲਾਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਰੋਟਰੀ ਕਲੱਬ ਦੀ ਨਵੀਂ ਬਣੀ ਟੀਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ ਅਤੇ ਖਜ਼ਾਨਚੀ ਪਵਨ ਵਰਮਾ ਨੇ ਆਪਣੀ ਟਰਮ ਦੀ ਸ਼ੁਰੂਆਤ ਸਵੇਰੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਨਿਬੂਲਾਈਜ਼ਰ ਮਸ਼ੀਨਾਂ ਵੰਡ ਕੇ ਕੀਤੀ । ਸ਼ਾਮ ਨੂੰ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਬਹੁਤ ਹੀ ਧੂਮਧਾਮ ਨਾਲ ਰਾਸ਼ਟਰੀ ਡਾਕਟਰ ਦਿਵਸ ਅਤੇ ਚਾਰਟਿਡ ਅਕਾਊਂਟੈਂਟ ਦਿਵਸ ਮਨਾਇਆ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵਿਸ਼ਵ ਡਾਕਟਰ ਦਿਵਸ ਅਤੇ ਚਾਰਟਿਡ ਅਕਾਊਂਟੈਂਟ ਦਿਵਸ ਦੀਆਂ ਹਾਜ਼ਰੀਨ ਨੂੰ ਵਧਾਈਆਂ ਦਿੱਤੀਆਂ। ਸਮਾਗਮ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਪਿੰ੍ਰਸੀਪਲ ਡਾ.ਸੰਜੇ ਗੁਪਤਾ, ਕੈਂਸਰ ਰੋਗਾਂ ਤੇ ਮਾਹਿਰ ਡਾ.ਪ੍ਰਦੀਪ ਗਰਗ, ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਰੀਦਕੋਟ ਡਾ.ਵਿਸ਼ਵਦੀਪ ਗੋਇਲ, ਮੈਡੀਸਨ ਦੇ ਮਾਹਿਰ ਡਾ.ਬਿਮਲ ਗਰਗ, ਦਸਮੇਸ਼ ਡੈਂਟਲ ਕਾਲਜ ਦੇ ਪਿ੍ਰੰਸੀਪਲ ਡਾ.ਸੁਰਿੰਦਰਪਾਲ ਸਿੰਘ ਸੋਢੀ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਬੱਚਿਆਂ ਦੇ ਮੁਖੀ ਡਾ.ਸ਼ਸ਼ੀਕਾਂਤ ਧੀਰ, ਬੱਚਿਆਂ ਦੇ ਮਾਹਿਰ ਡਾ.ਹਰਸ਼ਵਰਧਨ ਗੋਇਲ, ਦੰਦਾਂ ਦੇ ਮਾਹਿਰ ਡਾ.ਕਰਨ ਬਜਾਜ, ਹੱਡੀਆਂ ਦੇ ਮਾਹਰ ਡਾ.ਗਗਨ ਬਜਾਜ, ਡਾ.ਅਸ਼ੁਲ ਦਾਹੂਜਾ, ਦੰਦਾਂ ਦੇ ਮਾਹਰ ਡਾ.ਪ੍ਰਭਤੇਸ਼ਵਰ ਸਿੰਘ,ਡਾ.ਦੀਪਇੰਦਰ ਸੋਢੀ, ਦੰਦਾਂ ਦੇ ਮਾਹਿਰ ਡਾ.ਵਿਸ਼ਵ ਮੋਹਨ ਗੋਇਲ, ਜਿੰਦਲ ਹੈੱਲਥ ਕੇਅਰ ਦੇ ਮੈਨੇਜਿੰਗ ਡਾਇਰੈਕਟਰ ਡਾ.ਦਾਨਿਸ਼ ਜਿੰਦਲ, ਅੱਖਾਂ ਦੇ ਮਾਹਿਰ ਡਾ.ਵਰਸ਼ਾ ਜਿੰਦਲ, ਦੰਦਾਂ ਦੇ ਮਾਹਿਰ ਡਾ.ਜਸਮੀਤ ਮਠਾੜੂ, ਡਾ.ਭਾਵਨੀਸ਼ ਗੋਇਲ, ਡਾ.ਧਰੁਵ ਭਦਾਵਰ, ਸੇਵਾ ਮੁਕਤ ਸਿਵਲ ਸਰਜਨ ਡਾ.ਰਜਿੰਦਰ ਭਦਾਵਰ ਅਤੇ ਦਿਨੇਸ਼ ਗੁਪਤਾ ਚਾਰਟਿਡ ਅਕਾਊਂਟੈਂਟ ਨੂੰ ਆਪਣੇ-ਆਪਣੇ ਖੇਤਰ ’ਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਫ਼ੁੱਲ ਮਾਲਾਵਾਂ ਪਹਿਨਾ ਕੇ, ਫ਼ੁੱਲਾਂ ਦੀ ਵਰਖਾ ਕਰਕੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਅਰਵਿੰਦ ਛਾਬੜਾ ਨੇ ਸਾਲ 2023-24 ਦੌਰਾਨ ਸਮੂਹ ਮੈਂਬਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਮੈਡੀਸਨ ਰੋਗਾਂ ਦੇ ਮਾਹਿਰ ਡਾ.ਬਿਮਲ ਗਰਗ ਨੇ ਨੈਸ਼ਨਲ ਡਾਕਟਰ ਦਿਵਸ ਦੀ ਮਹੱਤਤਾ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਅਜੋਕੇ ਦੌਰ ’ਚ ਡਾਕਟਰ ਦੀ ਭੂਮਿਕਾ ਬਾਰੇ ਦੱਸਿਆ ਕਿਹਾ ਸਨਮਾਨ ਹਮੇਸ਼ਾ ਕਿਸੇ ਵਿਅਕਤੀ ਨੂੰ ਹੋਰ ਬੇਹਤਰ ਸੇਵਾਵਾਂ ਲਈ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਰੋਟੋਰੀਅਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਮੂਹ ਮਹਿਮਾਨਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰੋਟਰੀ ਕਲੱਬ ਦੇ ਸੀਨੀਅਰ ਮੈਂਬਰ ਨਵੀਸ਼ ਛਾਬੜਾ ਨੇ ਬਾਖੂਬੀ ਨਿਭਾਈ। ਇਸ ਮੌਕੇ ਰੋਟਰੀ ਕਲੱਬ ਦੇ ਨਵੇਂ ਬਣੇ ਮੈਂਬਰ ਐਡਵੋਕੇਟ ਸਤਿੰਦਰਪਾਲ ਸਿੰਘ ਸੰਧੂ, ਰਿੱਕੀ ਨਰੂਲਾ, ਲਖਵਿੰਦਰ ਸਿੰਘ ਗਿੱਲ, ਰਾਜਨ ਮੰਗਲ ਅਤੇ ਅਮਰਿੰਦਰ ਸਿੰਘ ਬਰਾੜ ਦੀ ਕਲੱਬ ਪ੍ਰੀਵਾਰ ਨਾਲ ਜਾਣ-ਪਹਿਚਾਣ ਕਰਵਾਈ ਗਈ। ਇਸ ਮੌਕੇ ਸਾਬਕਾ ਗਵਰਨਰ ਰੋਟਰੀ ਇੰਟਰਨੈਸ਼ਨਲ ਆਰ.ਸੀ.ਜੈਨ, ਸੀਨੀਅਰ ਰੋਟੋਰੀਅਨ ਅਸ਼ੋਕ ਸੱਚਰ, ਇੰਜ.ਜੀਤ ਸਿੰਘ, ਅਰਵਿੰਦਰ ਛਾਬੜਾ, ਭਾਰਤ ਭੂਸ਼ਨ ਸਿੰਗਲਾ, ਸੰਜੀਵ ਗਰਗ ਵਿੱਕੀ, ਆਰਸ਼ ਸੱਚਰ, ਗੌਰਵ ਸ਼ਰਮਾ, ਰਾਜਿੰਦਰ ਕੁਮਾਰ ਸ਼ਰਮਾ, ਸੇਵਾ ਮੁਕਤ ਕਰਨਲ ਬਲਬੀਰ ਸਿੰਘ, ਸੁਖਬੀਰ ਸਿੰਘ ਸੱਚਦੇਵਾ, ਮਾਊਂਟ ਲਿਟਰਾ ਜੀ ਸਕੂਲ ਦੇ ਸਕੱਤਰ ਪੰਕਜ ਗੁਲਾਟੀ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਕੇ.ਪੀ.ਸਿੰਘ ਸਰਾਂ, ਪਿ੍ਰਤਪਾਲ ਸਿੰਘ ਕੋਹਲੀ, ਅਮਿਤ ਅਰੋੜਾ, ਕੇਵਲ ਕਿ੍ਰਸ਼ਨ ਕਟਾਰੀਆ, ਪ੍ਰਵੀਨ ਕਾਲਾ, ਸੁਖਵੰਤ ਸਿੰਘ, ਰਾਜਨ ਨਾਗਪਾਲ, ਸਤੀਸ਼ ਬਾਗੀ, ਹਰਮਿੰਦਰ ਸਿੰਘ ਮਿੰਦਾ, ਯੋਗੇਸ਼ ਗਰਗ ਅਤੇ ਜਸਬੀਰ ਸਿੰਘ ਜੱਸੀ ਪ੍ਰਮੁੱਖ ਤੇ ਹਾਜ਼ਰ ਸਨ। ਇਸ ਮੌਕੇ ਸਮੂਹ ਹਾਜ਼ਰ ਮੈਂਬਰਾਂ ਨੇ ਸਨਮਾਨਿਤ ਹਸਤੀਆਂ ਨੂੰ ਵਧਾਈਆਂ ਦਿੱਤੀਆਂ।
Leave a Comment
Your email address will not be published. Required fields are marked with *