242 ਮਰੀਜ਼ਾਂ ਦਾ ਨਿਰੀਖਣ ਕੀਤਾ, ਮੁਫ਼ਤ ਟੈਸਟ ਕੀਤੇ ਤੇ ਮੁਫ਼ਤ ਦਵਾਈਆਂ ਦਿੱਤੀਆਂ
ਫ਼ਰੀਦਕੋਟ, 12 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਦਸਮੇਸ਼ ਡੈਂਟਲ ਇਨਸਟੀਚਿਊਟ ਆਫ਼ ਰੀਸਰਚ ਐਂਡ ਡੈਂਟਲ ਸਾਇੰਸਜ਼ ਅਤੇ ਜਿੰਦਲ ਹੈਲਥ ਕੇਅਰ ਦੇ ਸਹਿਯੋਗ ਨਾਲ ਵਿਸ਼ਾਲ ਮੈਡੀਕਲ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਨਾਨਕਸਰ ਬਸਤੀ, ਫਿਰੋਜ਼ਪੁਰ ਰੋਡ, ਫ਼ਰੀਦਕੋਟ ਵਿਖੇ ਲਗਾਇਆ ਗਿਆ। ਇਸ ਮੌਕੇ ਕੈਂਪ ਦੇ ਮੁੱਖ ਮਹਿਮਾਨ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਹੋਏ। ਕੈਂਪ ਦੇ ਚੇਅਰਮੈਨ ਗਗਨਦੀਪ ਸਿੰਗਲਾ ਅਤੇ ਡਾ. ਸ਼ਮੀਨ ਮੌਗਾ ਸਨ। ਕੈਂਪ ਦੌਰਾਨ ਡਾ.ਪ੍ਰਦੀਪ ਗਰਗ ਮੁਖੀ ਕੈਂਸਰ ਵਿਭਾਗ, ਡਾ.ਗਗਨ ਬਜਾਜ, ਡਾ. ਦਾਨਿਸ਼ ਜਿੰਦਲ, ਡਾ.ਪ੍ਰਾਚੀ ਸ਼ਰਮਾ, ਡਾ.ਪ੍ਰਭਜੋਤ ਕੌਰ, ਡਾ.ਨਵਜੋਤ ਸਿੰਘ, ਡਾ.ਅੰਕੁਮਿਤਾ ਬੋਰਡੋਈ, ਡਾ. ਸ਼ੀਨਾਂ ਮੱਟੂ, ਡਾ.ਰਣਜੋਧ, ਡਾ.ਬਿਕਰਮਜੀਤ, ਡਾ.ਸੋਫ਼ੀਆ, ਡਾ.ਦੀਪਾਲੀ, ਡਾ.ਰਾਮ ਮੇਹਰ ਸ਼ਰਮਾ, ਡਾ.ਸੁਗੰਧੀ, ਡਾ.ਗਰਿਮਾ ਮੱਲ, ਡਾ.ਨਿਸ਼ਚੈ ਨਾਗਪਾਲ, ਡਾ.ਪ੍ਰਾਨਵ ਬਾਂਸਲ ਅਤੇ ਡਾ.ਪਿਊਸ਼ ਬਾਂਸਲ ਨੇ ਮਰੀਜ਼ਾਂ ਦਾ ਤਸੱਲੀਬਖਸ਼ ਨਿਰੀਖਣ ਕੀਤਾ। ਰੋੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਤੇ ਸਕੱਤਰ ਅਸ਼ਵਨੀ ਬਾਂਸਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੈਂਸਰ, ਅੱਖ, ਕੰਨ, ਗਲਾ, ਮੈਡੀਸਨ, ਹੱਡੀਆਂ, ਬੱਚਿਆਂ, ਚਮੜੀ ਅਤੇ ਸਰਜਰੀ ਨਾਲ ਸਬੰਧਿਤ ਮਾਹਿਰ ਡਾਕਟਰਾਂ ਵਲੋਂ 242 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ। ਮਰੀਜ਼ਾਂ ਦੇ ਬਲੱਡ ਟੈਸਟ ਕੀਤੇ ਗਏ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਉਹਨਾਂ ਇਸ ਪੋ੍ਰਜੈਕਟ ਦੇ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਦਸਮੇਸ਼ ਡੈਂਟਲ ਇਨਸਟੀਚਿਊਟ ਆਫ਼ ਰੀਸਰਚ ਐਂਡ ਡੈਂਟਲ ਸਾਇੰਸਜ਼ ਅਤੇ ਜਿੰਦਲ ਹੈਲਥ ਕੇਅਰ ਨਾਲ ਸਬੰਧਿਤ ਸਮੂਹ ਡਾਕਟਰਾਂ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਸਮੂਹ ਡਾਕਟਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ। ਉਨਾਂ ਦੱਸਿਆ ਕਿ ਭਵਿੱਖ ’ਚ ਅਜਿਹੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ। ਇਸ ਕੈਂਪ ਦੀ ਸਫ਼ਲਤਾ ਦੇ ਲਈ ਰਮਨਦੀਪ ਸਿੰਘ ਭੋਲੂਵਾਲਾ (ਜਿੰਮੀ), ਪਰਮਿੰਦਰ ਸਿੰਘ, ਜਸਵਿੰਦਰ ਸਿੰਘ ਸਮਰਾ, ਰਣਜੋਤ ਜਟਾਨਾ ਅਤੇ ਲਵਪ੍ਰੀਤ ਸਿੰਘ ਤੋਂ ਇਲਾਵਾ ਰੋਟਰੀ ਕਲੱਬ ਦੇ ਸੀਨੀਅਰ ਮੈਂਬਰ ਅਸ਼ੋਕ ਸੱਚਰ, ਐਡਵੋਕੇਟ ਲਲਿਤ ਮੋਹਨ ਗੁਪਤਾ, ਪਵਨ ਵਰਮਾ ਖਜ਼ਾਨਚੀ, ਕੁਲਜੀਤ ਸਿੰਘ ਵਾਲੀਆ, ਅਰਵਿੰਦ ਛਾਬੜਾ, ਉੱਘੇ ਸਮਾਜਸੇਵੀ ਅਰਾਸ਼ ਸੱਚਰ ਐੱਮ.ਡੀ. ਸ਼ਾਹੀ ਹਵੇਲੀ ਫਰੀਦਕੋਟ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਪਿ੍ਰਤਪਾਲ ਸਿੰਘ ਕੋਹਲੀ, ਸੁਖਵੰਤ ਸਿੰਘ, ਕਰਨਲ ਬਲਬੀਰ ਸਿੰਘ ਨੇ ਵੱਡਮੁੱਲਾ ਯੋਗਦਾਨ ਪਾਇਆ।