ਹਰ ਸ਼ੈਲਰ ’ਚ ਪਹਿਲੇ ਪੜਾਅ ’ਚ ਲਾਏ ਜਾਣਗੇ 25 ਪੌਦੇ : ਬਰਾੜ/ਬਾਂਸਲ
ਫ਼ਰੀਦਕੋਟ, 6 ਅਗਸਤ (ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਕੀਤੇ ਜਾ ਰਹੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ, ਪ੍ਰੋਜੈਕਟ ਚੇਅਰਮੈਨ ਸਾਹਿਲ ਮਹੇਸ਼ਵਰੀ, ਕੋ-ਪ੍ਰੋਜੈਕਟ ਚੇਤਨ ਮਿੱਤਲ ਦੀ ਅਗਵਾਈ ਹੇਠ ਫ਼ਰੀਦਕੋਟ ਸ਼ਹਿਰ ਦੇ ਸਾਰੇ ਸ਼ੈਲਰਾਂ ਨੂੰ ਹਰਿਆ-ਭਰਿਆ ਬਣਾਉਣ ਵਾਸਤੇ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ’ਚ ਹਰ ਸ਼ੈਲਰ ਅੰਦਰ 25 ਪੌਦੇ ਲਗਾਏ ਜਾਣਗੇ। ਇਸ ਦੀ ਸ਼ੁਰੂਆਤ ਲਕਸ਼ਮੀ ਰਾਈਸ ਇੰਡਸਟਰੀ ਫ਼ਰੀਦਕੋਟ ਵਿਖੇ ਕੀਤੀ ਗਈ। ਫ਼ਿਰ ਤਿ੍ਰਵੈਣੀ ਰਾਈਸ ਇੰਡਸਟਰੀਜ਼, ਮਹਾਂ ਦੁਰਗਾ ਰਾਈਸ ਇੰਡਸਟਰੀਜ਼ ਅਤੇ ਸੱਤਿਅਮ ਰਾਈਸ ਇੰਡਸਟਰੀਜ਼ ਵਿਖੇ ਪੌਦੇ ਲਗਾਏ ਗਏ। ਪਹਿਲੇ ਪੜਾਅ ’ਚ ਸਤਿੱਅਮ ਰਾਈਸ ਇੰਡਸਟਰੀਜ਼ ਦੇ ਨਿਤਿਨ ਜੈਨ ਨੇ ਪੌਦਿਆਂ ਦੀ ਸੇਵਾ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਸਕੱਤਰ ਨੇ ਕਿਹਾ ਕਿ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਪੂਰਾ ਸਾਲ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਪ੍ਰੋਜੈਕਟ ਕੀਤੇ ਜਾਣਗੇ। ਉਨਾਂ ਕਿਹਾ ਇਸ ਨੇਕ ਕਾਰਜ ਲਈ ਹਰ ਪਾਸਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸੰਜੀਵ ਗਰਗ ਵਿੱਕੀ, ਨਵੀਸ਼ ਛਾਬੜਾ, ਡਾ. ਦਾਨਿਸ਼ ਜਿੰਦਲ, ਅਰਵਿੰਦ ਛਾਬੜਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਸਮਾਜਸੇਵੀ ਆਰਸ਼ ਸੱਚਰ, ਮਹੇਸ਼ ਕੁਮਾਰ, ਲਲਿਤ ਬਾਂਸਲ, ਅੰਕੁਸ਼ ਗਰਗ ਅਤੇ ਮਾਹੁਲ ਗਰਗ ਆਦਿ ਵੀ ਹਾਜ਼ਰ ਸਨ।