ਹੈਦਰਾਬਾਦ , 11 ਫਰਵਰੀ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਹੈਦਰਾਬਾਦ ਵਿਖੇ 08 ਤੋਂ 11 ਫਰਵਰੀ ਤੱਕ ਹੋਈ ਤੇਲੰਗਾਨਾ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 2024 ਵਿੱਚ ਰੋਪੜ ਦੇ ਵਸਨੀਕ ਗੁਰਬਿੰਦਰ ਸਿੰਘ (ਰੋਮੀ ਘੜਾਮੇਂ ਵਾਲ਼ਾ) ਨੇ 40+ ਉਮਰ ਵਰਗ ਲਈ ਖੇਡਦਿਆਂ ਪੋਲ ਵਾਲਟ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਪੰਜਾਬ ਸੂਬੇ ਨੂੰ ਮਾਣ ਦਿਵਾਇਆ। ਜਿਕਰਯੋਗ ਹੈ ਕਿ ਰੋਮੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਮੁਕਾਬਲਿਆਂ ਦੀਆਂ ਦੌੜਾਂ ਵਿੱਚ ਦਰਜਣਾਂ ਹੀ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਆਪਣੇ ਨਾਮ ਕਰ ਚੁੱਕਾ ਹੈ।