ਫ਼ਰੀਦਕੋਟ, 12 ਅਪ੍ਰੈਲ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਪ੍ਰਾਇਮਰੀ ਸਕੂਲ ਰੱਤੀਰੋੜੀ ਵਿਖ਼ੇ ਸਵਰਗੀ ਗੁਰਨਾਮ ਸਿੰਘ ਸੇਖੋਂ ਜੀ ਦੀ ਬਰਸੀ ਮਨਾਈ ਗਈ ਹਰ ਸਾਲ ਦੀ ਤਰ੍ਹਾਂ ਚੌਥੀ ਬਰਸੀ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ਼ ਸਕੂਲ ਸਟਾਫ਼ ਦੇ ਸਹਿਯੋਗ ਨਾਲ਼ ਮਨਾਈ ਗਈ। ਇਸ ਮੌਕੇ ਪਰਿਵਾਰ ਵੱਲੋਂ ਸਵਰਗੀ ਗੁਰਨਾਮ ਸਿੰਘ ਸੇਖੋਂ ਦੀ ਯਾਦ ’ਚ ਪਿੰਡ ਦੇ ਪੰਜਵੀਂ ਪਾਸ ਕਰ ਚੁੱਕੇ ਬੱਚਿਆਂ ਨੂੰ ਸਾਈਕਲ ਵੰਡੇ ਗਏ, ਕਿਉਂਕਿ ਸੈਕੰਡਰੀ ਸਕੂਲ ਦੂਰ ਹੋਣ ਕਾਰਨ ਬੱਚਿਆਂ ਨੂੰ ਸਾਈਕਲ ਦੀ ਜ਼ਰੂਰਤ ਸੀ। ਇਸ ਸਮਾਗਮ ’ਚ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਗੁਰਨਾਮ ਸਿੰਘ ਸੇਖੋਂ ਦੇ ਸਮਾਜ ਭਲਾਈ ਲਈ ਕੀਤੇ ਨੇਕ ਕੰਮਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ’ਚੋਂ ਮਾਤਾ ਗੁਰਦੇਵ ਕੌਰ, ਸਪੁੱਤਰ ਸ਼ਿਵਰਾਜ ਸਿੰਘ, ਬੀਰਮ ਸਿੰਘ, ਬਲਕਰਨ ਸਿੰਘ ਦੇ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-1 ਜਗਤਾਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹਰਵਿੰਦਰ ਸਿੰਘ ਬੇਦੀ ਦਾਨਾ ਰੋਮਾਣਾ, ਸੁਖਜੀਤ ਸਿੰਘ, ਜਗਜੀਤ ਸਿੰਘ ਫੌਜੀ ਦਿਲਬਾਗ ਸਿੰਘ, ਭੂਪਿੰਦਰ ਕੌਰ ਹੈੱਡ ਟੀਚਰ ਪ੍ਰਾਇਮਰੀ ਸਕੂਲ ਰੱਤੀ ਰੋੜੀ ਹਾਜ਼ਰ ਸਨ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ ਨੇ ਸੇਖੋਂ ਪ੍ਰੀਵਾਰ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੇਖੋਂ ਪਰਿਵਾਰ ਦਾ ਵਿਦਿਆਰਥੀਆਂ ਦੀ ਸਹਾਇਤਾ ਕਰਨ ਦਾ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ।