ਫਰੀਦਕੋਟ, 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਾਬਾ ਫਰੀਦ ਲਾਅ ਕਾਲਜ ਵੱਲੋਂ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪਿ੍ਰੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ 13 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਾਲਜ ਦੇ 20 ਅੱੈਨ.ਸੀ.ਸੀ. ਕੈਡਿਟਸ ਨੇ ਪੁਨੀਤ ਸਾਗਰ ਅਭਿਆਨ ਅਧੀਨ ਸ਼ਹਿਰ ਵਿੱਚ ਸਥਿਤ ਪਾਣੀ ਦੇ ਸ੍ਰੋਤਾਂ ਦੀ ਸਾਫ-ਸਫਾਈ ਕੀਤੀ। ਇਸ ਸਬੰਧੀ ਕਾਲਜ ਦੇ ਐਨ.ਸੀ.ਸੀ. ਕੇਅਰ ਟੇਕਰ ਮਨਿੰਦਰ ਸਿੰਘ ਨੇ ਦੱਸਿਆ ਕਿ ਐਨ.ਸੀ.ਸੀ. ਦੇ ਕੈਡਿਟਸ ਵੱਲੋਂ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੋਦੜੀ ਸਾਹਿਬ ਜੀ ਵਿਖੇ ਸਰੋਵਰ ਅਤੇ ਸ਼ਹਿਰ ਸਥਿਤ ਸਰਹਿੰਦ ਫੀਡਰ ਦੀ ਸਾਫ-ਸਫਾਈ ਕੀਤੀ। ਇਸ ਮੌਕੇ 13 ਪੰਜਾਬ ਬਟਾਲੀਅਨ ਐਨ.ਸੀ.ਸੀ. ਨਾਇਬ ਸੂਬੇਦਾਰ ਗੁਰਪਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਕਾਲਜ ਦੇ ਪਿ੍ਰੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਦੱਸਿਆ ਕਿ “ਜਲ ਹੀ ਜੀਵਨ ਹੈ” ਅਤੇ ਐਨ.ਸੀ.ਸੀ. ਵਲੋਂ ਇਸ ਤਰਾਂ ਦੇ ਅਭਿਆਨਾਂ ਨਾਲ ਕੈਡਿਟਸ ’ਚ ਦੇਸ਼ ਨੂੰ ਸਵੱਛ ਅਤੇ ਸੁੰਦਰ ਬਣਾਏ ਰੱਖਣ ਦੀ ਪ੍ਰੇਰਨਾ ਮਿਲਦੀ ਹੈ। ਉਹਨਾਂ ਕਿਹਾ ਕਿ ਇਹ ਕਾਲਜ ਦੀ ਖੁਸ਼ਕਿਸਮਤੀ ਹੈ ਕਿ ਐਨ.ਸੀ.ਸੀ. ਦੇ ਮਾਧਿਅਮ ਤੋਂ ਕਾਲਜ ਨੂੰ ਪਾਣੀ ਦੇ ਸ੍ਰੋਤਾਂ ਦੀ ਸਾਫ-ਸਫਾਈ ਦਾ ਕੰਮ ਦਿੱਤਾ ਗਿਆ ਹੈ।