ਸੰਜੀਵ ਰਾਏ ਕਿੱਟੂ ਅਹੂਜਾ ਬਣੇ ਪ੍ਰਧਾਨ ਜਦਕਿ ਪੱਪੂ ਨੰਬਰਦਾਰ ਬਣੇ ਪੀ.ਆਰ.ਓ.
ਕੋਟਕਪੂਰਾ, 29 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਦੀ ਪਰਿਵਾਰਕ ਮੀਟਿੰਗ ਦੀਦਾਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਇੰਜੀ. ਭੁਪਿੰਦਰ ਸਿੰਘ ਸਕੱਤਰ ਨੇ ਸਾਲ 2023-24 ਦਾ ਲੇਖਾ ਜੋਖਾ ਪੇਸ਼ ਕਰਨ ਤੋਂ ਪਹਿਲਾਂ ਸਾਰਿਆਂ ਜੀ ਆਇਆਂ ਆਖਿਆ। ਉਪਰੰਤ ਕਲੱਬ ਦੀ ਪਿਛਲੇ ਸਾਲ ਦੀ ਕਾਰਗੁਜਾਰੀ ਸਮੇਤ ਆਮਦਨ ਅਤੇ ਖਰਚੇ ਦੀ ਰਿਪੋਰਟ ਬਾਰੇ ਜਾਣਕਾਰੀ ਦਿੱਤੀ। ਮਨਜੀਤ ਸਿੰਘ ਲਵਲੀ, ਡਾ ਸੁਨੀਲ ਛਾਬੜਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਮਨਜੀਤ ਸਿੰਘ ਔਲਖ, ਸੰਦੀਪ ਗੋਇਲ ਆਦਿ ਮੈਂਬਰਾਂ ’ਤੇ ਅਧਾਰਤ ਬਣੀ ਕਮੇਟੀ ਨੇ ਲਾਇਨ ਭਵਨ ਲਈ ਜਗਾ ਦਾ ਸੁਝਾਅ ਦਿੱਤਾ। ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਪੀ.ਆਰ.ਓ. ਨੇ ਦੱਸਿਆ ਕਿ ਦੀਦਾਰ ਸਿੰਘ ਦੀ ਪ੍ਰਧਾਨਗੀ ਹੇਠ ਬਹੁਤ ਵੱਡਾ ਪ੍ਰੋਜੈਕਟ ਉਲੀਕਿਆ ਗਿਆ, ਜਿਸ ਕਰਕੇ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਵਧਾਈ ਦੇ ਪਾਤਰ ਹਨ। ਪੁਰਾਣੀ ਟੀਮ ਨੂੰ ਉਹਨਾ ਦੇ ਕੰਮਾਂ ਬਾਰੇ ਪਿੰਨ ਲਾ ਕੇ ਸਨਮਾਨਿਤ ਕੀਤਾ ਗਿਆ, ਜਦਕਿ ਦੀਦਾਰ ਸਿੰਘ ਪ੍ਰਧਾਨ ਦਾ ਮੈਂਬਰਾਂ ਵਲੋਂ ਟਰਾਫੀ ਦੇ ਕੇ ਵਿਸ਼ੇਸ਼ ਸਨਮਾਨ ਹੋਇਆ। ਨਵੀਂ ਟੀਮ ਦੇ ਪ੍ਰਧਾਨ ਸੰਜੀਵ ਕੁਮਾਰ ਅਹੂਜਾ, ਸੰਦੀਪ ਗੋਇਲ ਸਕੱਤਰ, ਮਨਜੀਤ ਸਿੰਘ ਔਲਖ ਖਜਾਨਚੀ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਪੀਆਰਓ, ਜਗਮੀਤ ਸਿੰਘ ਫਸਟ ਵਾਈਸ ਪ੍ਰਧਾਨ ਵਲੋਂ ਸਾਲ 2024-25 ਦਾ ਚਾਰਜ ਸੰਭਾਲਿਆ ਗਿਆ। ਨਵ-ਨਿਯੁਕਤ ਪ੍ਰਧਾਨ ਸੰਜੀਵ ਰਾਏ ਕਿੱਟੂ ਅਹੂਜਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੀ ਟੀਮ ਨੂੰ ਨਾਲ ਲੈ ਕੇ 01/07/2024 ਤੋਂ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ ਅਤੇ ਜਿਲਾ ਗਵਰਨਰ ਵਲੋਂ ਜੋ ਵੀ ਪੋ੍ਰਗਰਾਮ ਉਲੀਕੇ ਜਾਣਗੇ, ਉਹ ਉਹਨਾਂ ਨੂੰ ਮੁਕੰਮਲ ਕਰਕੇ ਮਾਨਵਤਾ ਦੀ ਸੇਵਾ ਲਈ ਹਰ ਸਮੇਂ ਤਤਪਰ ਰਹਿਣਗੇ। ਦੀਦਾਰ ਸਿੰਘ ਮਾਡਰਨ ਜਿਊਲਰਜ਼ ਅਤੇ ਡਾ. ਸੁਨੀਲ ਛਾਬੜਾ ਨੇ ਕਲੱਬ ਵਲੋਂ ਅਤੀਤ ਵਿੱਚ ਕੀਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਸਬੰਧੀ ਵਿਸਥਾਰ ਵਿੱਚ ਚਾਨਣਾ ਪਾਇਆ। ਸਾਰੇ ਮੈਂਬਰਾਂ ਵਲੋਂ ਨਵੀਂ ਟੀਮ ਨੂੰ ਹਾਰ ਪਾ ਕੇ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ। ਸੁਖਚੈਨ ਸਿੰਘ ਰੌਂਤਾ ਵਲੋਂ ਨਵੇਂ ਬਣਨ ਵਾਲੇ ਲਾਇਨ ਭਵਨ ਲਈ 50 ਹਜਾਰ ਰੁਪਏ ਦੀ ਰਕਮ ਦਾਨ ਦਿੱਤੀ ਗਈ, ਜਿਸ ਲਈ ਲਾਇਨਜ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸੁਖਚੈਨ ਸਿੰਘ ਰੌਂਤਾ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕੀਤਾ। ਮੀਟਿੰਗ ਲਈ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਅਤੇ ਨਵੀਂ ਬਣੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
Leave a Comment
Your email address will not be published. Required fields are marked with *