ਫ਼ਰੀਦਕੋਟ , 25 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਅਤੇ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਸਾਂਝੇ ਤੌਰ ਤੇ ਕਿਲ੍ਹਾ ਮੁਬਾਰਕ ਚੌਂਕ ਫ਼ਰੀਦਕੋਟ ਵਿਖੇ ਆਮ ਪਬਲਿਕ ਨੂੰ ਸਾਂਝੇ ਤੌਰ ’ਤੇ ਕੱਪੜੇ ਦੇ ਤਿਆਰ ਕੀਤੇ ਵਿਸ਼ੇਸ ਥੈਲੇ ਵੰਡੇ ਗਏ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਹਰਜੀਤ ਸਿੰਘ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਸਾਨੂੰ ਆਮ ਜੀਵਨ ’ਚ ਪਲਾਸਟਿਕ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਘਰੋਂ ਸਬਜ਼ੀ ਅਤੇ ਹੋਰ ਜ਼ਰੂਰੀ ਵਸਤੂਆਂ ਖਰੀਦਣ ਲਈ ਬਜ਼ਾਰ ਆਉਣ ਸਮੇਂ ਆਪਣਾ ਥੈਲਾ ਲੈ ਕੇ ਆਉਣਾ ਚਾਹੀਦਾ ਹੈ। ਇਸ ਨਾਲ ਅਸੀਂ ਪਲਾਸਟਿਕ ਦੇ ਬੈਗ ਦੀ ਵਰਤੋਂ ਤੋਂ ਬਚ ਸਕਦੇ ਹਾਂ। ਉਨ੍ਹਾਂ ਪਲਾਸਟਿਕ ਦੇ ਲਿਫ਼ਾਫ਼ੇ ਗਲਦੇ ਨਹੀਂ, ਇਨ੍ਹਾਂ ਨੂੰ ਖਾਣ ਨਾਲ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ। ਇਹ ਨਾਲੀਆਂ ਅਤੇ ਸੀਵਰੇਜ ’ਚ ਜਾ ਕੇ ਨਿਕਾਸ ਪਾਣੀ ਰੋਕਦੇ ਹਨ। ਇਸ ਲਈ ਸਾਨੂੰ ਇਨ੍ਹਾਂ ਦੀ ਵਰਤੋਂ ਮੁੰਕਮਲ ਤੌਰ ਤੇ ਬੰਦ ਕਰਨੀ ਚਾਹੀਦੀ ਹੈ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਦੇ ਸਕੱਤਰ ਅਸ਼ਵਨੀ ਬਾਂਸਲ, ਲਾਇਨਜ਼ ਕਲੱਬ ਦੇ ਸਕੱਤਰ ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ ਨੇ ਕਿਹਾ ਕਿ ਦੋਹਾਂ ਕਲੱਬਾਂ ਵੱਲੋਂ ਤਿਆਰ ਕੀਤੇ ਇਹ ਕੱਪੜੇ ਦੇ ਥੈਲੇ ਵਿਸ਼ੇਸ ਕੱਪੜੇ ਤੋਂ ਤਿਆਰ ਕੀਤੇ ਗਏ ਹਨ। ਜੋ ਬਹੁਤ ਘੱਟ ਥਾਂ ਘੇਰਦੇ ਹਨ। ਇਨ੍ਹਾਂ ਨੂੰ ਵਰਤਣ ਤੋਂ ਬਾਅਦ ਅਸੀਂ ਕਿਸੇ ਪੈਂਟ, ਜਾਕਟ ਦੀ ਜੇਬ ’ਚ ਪਾ ਸਕਦੇ ਹਾਂ। ਇਸ ਤੋਂ ਪਹਿਲਾਂ ਦੋਹਾਂ ਕਲੱਬ ਦੋ ਪੜਾਆਂ ’ਚ ਇਹ ਥੈਲੇ ਅਲੱਗ-ਅਲੱਗ ਵੰਡੇ ਗਏ ਸਨ। ਅੱਜ ਦੋਹਾਂ ਕਲੱਬਾਂ ਨੇ ਮਿਲ ਕੇ ਇਹ ਉਪਰਾਲਾ ਕੀਤੀ ਹੈ। ਭਵਿੱਖ ’ਚ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਇਹ ਉਪਰਾਲਾ ਜਾਰੀ ਰਹੇਗਾ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਦੇ ਇੰਜ. ਜੀਤ ਸਿੰਘ, ਪਿ੍ਰਤਪਾਲ ਸਿੰਘ ਕੋਹਲੀ, ਨਵੀਸ਼ ਛਾਬੜਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਸੁਖਬੀਰ ਸਿੰਘ ਸੱਚਦੇਵਾ ਮੈਨੇਜਿੰਗ ਡਾਇਰੈਕਟਰ ਹੋਟਲ ਦਾਸਤਾਨ, ਯੋਗੇਸ਼ ਗਰਗ, ਪੰਕਜ ਜੈਨ, ਜਗਦੀਪ ਸਿੰਘ ਗਿੱਲ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਮਲਟੀਪਲ ਪੀ.ਆਰ.ਓ. ਲੁਕੇਂਦਰ ਸ਼ਰਮਾ, ਡਾਇਰੈਕਟਰ ਅਮਰੀਕ ਸਿੰਘ ਖਾਲਸਾ, ਐਮ.ਜੇ.ਐਫ਼. ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਨਵਦੀਪ ਸਿੰਘ ਰਿੱਕੀ, ਦਰਸ਼ਨ ਲਾਲ ਚੁੱਘ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਸੁਨੀਲ ਚਾਵਲਾ, ਰਮਨ ਚਾਵਲਾ, ਧੀਰਜ ਧਵਨ, ਸਤੀਸ਼ ਗਾਬਾ, ਗੁਰਮੇਲ ਸਿੰਘ ਜੱਸਲ, ਭੁਪਿੰਦਰਪਾਲ ਸਿੰਘ ਸੇਵਾਮੁਕਤ ਹੈਡ ਡਰਾਫ਼ਟਸਮੈਨ ਹਾਜ਼ਰ ਸਨ। ਅੰਤ ’ਚ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੋਹਾਂ ਕਲੱਬਾਂ ਦੇ ਪਹੁੰਚੇ ਅਹੁਦੇਦਾਰਾਂ ਅਤੇ ਮੈਂਬਰਾਨ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *