ਕੋਟਕਪੂਰਾ, 6 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਨੇ ਆਪਣੀ ਮੀਟਿੰਗ ਮਿਤੀ 07/02/2024 ਵਿੱਚ ਸਾਲ 2024-25 ਦੀ ਨਵੀਂ ਟੀਮ ਬਣਾਉਣ ਲਈ ਪੰਜ ਮੈਂਬਰੀ ਨੌਮੀਨੇਸ਼ਨ ਕਮੇਟੀ ਬਣਾਈ ਸੀ, ਜਿਸ ਦੇ ਮੈਂਬਰਾਂ ਵਜੋਂ ਡਾ ਸੁਨੀਲ ਛਾਬੜਾ, ਭੁਪਿੰਦਰ ਸਿੰਘ ਮੱਕੜ, ਪ੍ਰਦੀਪ ਕੁਮਾਰ ਅਰੋੜਾ, ਬੀਰਇੰਦਰਪਾਲ ਸ਼ਰਮਾ ’ਤੇ ਅਧਾਰਤ ਕਮੇਟੀ ਦਾ ਗਠਨ ਕਰਕੇ ਮਨਜੀਤ ਸਿੰਘ ਲਵਲੀ ਨੂੰ ਟੀਮ ਦਾ ਚੇਅਰਮੈਨ ਬਣਾਇਆ ਗਿਆ। ਕਮੇਟੀ ਵਲੋਂ 2-3 ਮੀਟਿੰਗਾਂ ਵਿੱਚ ਵਿਚਾਰ ਵਟਾਂਦਰਾ ਕਰਕੇ ਨਵੀਂ ਟੀਮ ਤਿਆਰ ਕੀਤੀ ਗਈ। ਮਨਜੀਤ ਸਿੰਘ ਲਵਲੀ ਨੇ ਟੀਮ ਬਣਾ ਕੇ ਆਪਣੀ ਰਿਪੋਰਟ ਕਲੱਬ ਨੂੰ ਸੌਂਪੀ ਤਾਂ ਕਲੱਬ ਦੀ ਪਰਿਵਾਰਕ ਮੀਟਿੰਗ ਦੌਰਾਨ ਕਲੱਬ ਦੇ ਸਕੱਤਰ ਇੰਜੀ. ਭੁਪਿੰਦਰ ਸਿੰਘ ਨੇ ਟੀਮ ਦਾ ਐਲਾਨ ਕੀਤਾ, ਜਿਸ ਮੁਤਾਬਿਕ ਸੰਜੀਵ ਕੁਮਾਰ ਕਿੱਟੂ ਅਹੂਜਾ ਪ੍ਰਧਾਨ, ਸੰਦੀਪ ਗੋਇਲ ਸਕੱਤਰ, ਮਨਜੀਤ ਸਿੰਘ ਔਲਖ ਖਜਾਨਚੀ, ਜਗਮੀਤ ਸਿੰਘ ਰਾਜਪੂਤ ਫਸਟ ਵਾਈਸ ਪ੍ਰਧਾਨ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਪੀ.ਆਰ.ਓ., ਕਿ੍ਰਸ਼ਨ ਲਾਲ ਬਿੱਲਾ ਸੈਕਿੰਡ ਵਾਈਸ ਪ੍ਰਧਾਨ, ਇੰਜੀ. ਅਸ਼ੋਕ ਸੇਠੀ ਥਰਡ ਵਾਈਸ ਪ੍ਰਧਾਨ, ਨਛੱਤਰ ਸਿੰਘ ਟੇਲ ਟਵਿਸਟਰ, ਅਮਰਦੀਪ ਸਿੰਘ ਮੱਕੜ ਟੇਮਰ, ਇੰਜੀ ਭੁਪਿੰਦਰ ਸਿੰਘ ਪ੍ਰੋਜੈਕਟ ਚੇਅਰਮੈਨ, ਡਾ. ਸੁਨੀਲ ਛਾਬੜਾ ਮੈਂਬਰਸ਼ਿਪ ਚੇਅਰਮੈਨ ਬਣਾਏ ਗਏ। ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਉਮੀਦ ਪ੍ਰਗਟਾਈ ਗਈ ਕਿ ਨਵੀਂ ਟੀਮ ਮਾਨਵਤਾ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹੇਗੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੀਆਂ ਕਲੱਬ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਚੌਥੀ ਵਾਰ ਪੀ.ਆਰ.ਓ. ਦੀ ਸੇਵਾ ਸੰਭਾਲੀ ਗਈ। ਉਪਰੰਤ ਸੁਰਜੀਤ ਸਿੰਘ ਘੁਲਿਆਣੀ ਵਲੋਂ ਸਥਾਨਕ ਮੋਗਾ ਸੜਕ ’ਤੇ ਲਾਇਨ ਭਵਨ ਲਈ 422 ਗਜ ਖਰੀਦ ਕੀਤੀ ਗਈ ਜਮੀਨ ਕਲੱਬ ਮੈਂਬਰਾਂ ਤੋਂ ਇਕੱਤਰ ਕੀਤੇ ਗਏ ਪੈਸਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾ ਦੱਸਿਆ ਕਿ ਜਮੀਨ ਦੀ ਖਰੀਦੋ ਫਰੋਖਤ ਲਈ 14 ਮੈਂਬਰੀ ਟੀਮ ਬਣਾ ਕੇ ਲਾਇਨਜ ਕਲੱਬ ਕੋਟਕਪੂਰਾ ਰਾਇਲ ਐਸੋਸੀਏਸ਼ਨ ਰਜਿਸਟਰਡ ਕਰਵਾਈ ਗਈ ਹੈ, ਜਿਸ ਦੇ ਚੇਅਰਮੈਨ ਦੀਦਾਰ ਸਿੰਘ, ਪ੍ਰਧਾਨ ਭੁਪਿੰਦਰ ਸਿੰਘ ਮੱਕੜ, ਡਾ. ਸੁਨੀਲ ਛਾਬੜਾ ਸਕੱਤਰ, ਮਨਜੀਤ ਸਿੰਘ ਲਵਲੀ ਕੈਸ਼ੀਅਰ, ਸ਼ਿਵਜੀ ਰਾਮ ਗੋਇਲ ਲੀਗਲ ਐਡਵਾਈਜਰ ਸਮੇਤ 9 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ।
Leave a Comment
Your email address will not be published. Required fields are marked with *