ਮੁੱਖ ਮਹਿਮਾਨ ਵਜੋਂ ਪੁੱਜੇ ਐਸਐਚਓ ਹਰਦੇਵ ਸਿੰਘ ਨੇ ਮੁਹਿੰਮ ਦੀ ਕੀਤੀ ਸ਼ੁਰੂਆਤ
ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਦੀ ਤਰਾਂ ਇਸ ਵਾਰ ਵੀ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵੱਲੋਂ ਵਾਤਾਵਰਣ ਨੂੰ ਸ਼ੁੱਧ, ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਜਾਂਦਾ ਹੈ। ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਕਿੱਟੂ ਅਹੂਜਾ ਦੀ ਅਗਵਾਈ ਵਿੱਚ ਰੁੱਖ ਲਾਉਣ ਦੀ ਵਿੱਢੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਅੱਜ ਇਸੇ ਲੜੀ ਤਹਿਤ ਨੇੜਲੇ ਪਿੰਡ ਹਰੀਨੌ ਵਿਖੇ ‘ਵੰਨ ਡਿਸਟਿ੍ਰਕ-ਵੰਨ ਪ੍ਰੋਜੈਕਟ’ ਅਨੁਸਾਰ ਢੈਪਈ ਰੋਡ ’ਤੇ ਸਥਿੱਤ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਸੜਕ ਦੇ ਕਿਨਾਰੇ ਵੱਖ-ਵੱਖ ਕਿਸਮਾ ਦੇ 101 ਛਾਂਦਾਰ ਅਤੇ ਫੁੱਲਦਾਰ ਬੂਟੇ ਲਾਏ ਗਏ। ਮੁੱਖ ਮਹਿਮਾਨ ਵਜੋਂ ਪੁੱਜੇ ਸਦਰ ਥਾਣਾ ਕੋਟਕਪੂਰਾ ਦੇ ਐਡੀਸ਼ਨਲ ਐੱਸ.ਐੱਚ.ਓ. ਹਰਦੇਵ ਸਿੰਘ ਅਤੇ ਉਹਨਾਂ ਦੇ ਸਾਥੀ ਦਿਲਬਰ ਸਿੰਘ ਨੇ ਬੂਟਾ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਦਿਨੋ ਦਿਨ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਣ ਮਨੁੱਖੀ ਜੀਵਨ ਲਈ ਖਤਰਿਆਂ ਭਰਪੂਰ ਹੁੰਦਾ ਜਾ ਰਿਹਾ ਹੈ, ਇਸ ਲਈ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਸ਼ੁੱਧਤਾ ਲਈ ਹਰ ਇਨਸਾਨ ਨੂੰ ਆਪਣਾ ਫਰਜ ਸਮਝਦੇ ਹੋਏ ਬੂਟਾ ਲਾ ਕੇ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਮੌਕੇ ’ਤੇ ਹਾਜਰ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਸਮੇਤ ਬਲਜੀਤ ਸਿੰਘ ਹਰੀਨੌ, ਇੰਜੀ. ਭੁਪਿੰਦਰ ਸਿੰਘ, ਨਿਰਭੈ ਸਿੰਘ ਸਿੱਧੂ, ਕਿ੍ਰਸ਼ਨ ਲਾਲ ਬਿੱਲਾ ਅਤੇ ਸੁਰਜੀਤ ਸਿੰਘ ਗੀਸ਼ਾ ਆਦਿ ਨੇ ਆਖਿਆ ਕਿ ਪ੍ਰਦੂਸ਼ਿਤ ਵਾਤਾਵਰਣ ਨਾਲ ਗਰਮੀ ਬਹੁਤ ਜਿਆਦਾ ਵੱਧ ਰਹੀ ਹੈ ਅਤੇ ਤਾਪਮਾਨ 50 ਡਿਗਰੀ ਤੋਂ ਉਪਰ ਜਾ ਰਿਹਾ ਹੈ, ਜਿਸ ਕਰਕੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਜੀਤ ਸਿੰਘ ਲਵਲੀ, ਅਮਰਦੀਪ ਸਿੰਘ ਮੀਤਾ, ਅਸ਼ੋਕ ਸੇਠੀ, ਰਜਿੰਦਰ ਅਗਰਵਾਲ, ਰਜਿੰਦਰ ਕੁਮਾਰ ਕੋਟਕਪੂਰਾ, ਗੁਰਸੇਵਕ ਸਿੰਘ, ਗੁਰਮਿੱਤਰ ਸਿੰਘ, ਪਰਮਜੀਤ ਸਿੰਘ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *