ਡੁੱਬਦੇ ਨੂੰ ਵੇਖ ਕੇ ਹੱਸਦੇ ਲੋਕ,
ਡਿੱਗਦੇ ਨੂੰ ਵੇਖ ਕੇ ਨੱਸਦੇ ਲੋਕ।
ਕਿਸੇ ਕੋਲ ਜੇ ਹੋਵਣ ਖੁਸ਼ੀਆਂ,
ਉਸ ਤੋਂ ਖੁਸ਼ੀਆਂ ਖੱਸਦੇ ਲੋਕ।
ਕੋਲ ਹੋਵੇ ਜਿੰਨਾ ਮਰਜ਼ੀ ਧਨ,
ਖ਼ੁਦ ਨੂੰ ਧਨਹੀਣ ਦੱਸਦੇ ਲੋਕ।
ਕੋਈ ਇਨ੍ਹਾਂ ਤੋਂ ਅੱਗੇ ਨਾ ਲੰਘੇ,
ਉਸ ਨੂੰ ਸੱਪ ਬਣ ਡੱਸਦੇ ਲੋਕ।
ਆਪਣੇ ਬਾਰੇ ਚੁੱਪ ਨੇ ਰਹਿੰਦੇ,
ਦਿਲ ਦੀ ਗੱਲ ਨਾ ਦੱਸਦੇ ਲੋਕ।
ਠੀਕ ਰਾਹ ਤੇ ਤੁਰਨ ਵਾਲੇ ਨੂੰ,
ਪਾਗਲ ਕਹਿ ਕੇ ਹੱਸਦੇ ਲੋਕ।
ਜਿਸ ਦੇ ਹੱਥ ‘ਚ ਹੋਵੇ ਡਾਂਗ,
ਉਸ ਤੋਂ ਡਰ ਕੇ ਨੱਸਦੇ ਲੋਕ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554
Leave a Comment
Your email address will not be published. Required fields are marked with *