ਵਣਜਾਰੇ ਉਹਨਾਂ ਨੂੰ ਕਿਹਾ ਜਾਂਦਾ ਹੈ। ਜਿਹੜੇ ਇਕ ਜਗ੍ਹਾ ਤੋਂ ਸਮਾਨ ਖਰੀਦ ਕੇ ਦੂਜੀ ਜਗ੍ਹਾ ਵੇਚਦੇ ਹਨ। ਦੂਜੀ ਤੋਂ ਤੀਜੀ ਜਗ੍ਹਾ ਇਸ ਤਰ੍ਹਾਂ ਉਹ ਆਪਣੀ ਸਾਰੀ ਜ਼ਿੰਦਗੀ ਖਰੀਦੋ ਫਰੋਖਤ ਭਾਵ ਖਰੀਦਣ ਅਤੇ ਵੇਚਣ ਵਿਚ ਸਫ਼ਰ ਵਿਚ ਹੀ ਬਤੀਤ ਕਰਦੇ ਹਨ। ਹਜ਼ੂਰ ਕਿਸੇ ਵਣਜਾਰੇ ਦੇ ਘਰ ਰੁਕੇ ਜਿਸ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ।
ਵਾਜੇ ਵੱਜ ਰਹੇ ਸਨ। ਸਾਰੀ ਰਾਤ ਉਹਨਾਂ ਦੀ ਨੱਚਣ ਗਾਉਣ ਵਿਚ ਹੀ ਲੰਘੀ।
ਮਹਾਰਾਜ ਜੀ ਨੇ ਕਿਹਾ ਮਰਦਾਨਿਆ ਇਹਨਾਂ ਨੂੰ ਸਿਰਫ ਜਨਮ ਨਜ਼ਰ ਆ ਰਿਹਾ ਹੈ। ਸ਼ਾਇਦ ਆਉਣ ਵਾਲਾ ਕੱਲ ਨਹੀਂ ਦਿੱਸ ਰਿਹਾ। ਇਕ ਰਾਤ ਤੋਂ ਬਾਅਦ ਉਸ ਬੱਚੇ ਦੀ ਮੌਤ ਹੋ ਗਈ। ਉਹਨਾਂ ਦਾ ਹੱਸਣਾ ਉਹਨਾਂ ਦਾ ਜੋ ਵੀ ਸ਼ੋਰ ਸ਼ਰਾਬਾ ਸੀ। ਉਹ ਸ਼ਾਂਤ ਹੋ ਗਿਆ। ਉਸ ਵਕਤ ਵਣਜਾਰਿਆਂ ਨੂੰ ਧੀਰਜ ਦੇਣ ਹੀ ਇਹ ਸਬਦ ਉਚਾਰਿਆ ਸੀ। ਹਜ਼ੂਰ ਨੇ ਸਬਦ ਦਾ ਸਿਰਲੇਖ ਦਿੱਤਾ ਹੈ ਪਹਿਰੇ।
ਪਹਰੇ ਦਾਭਾਵ ਕੀ ਹੈ?
ਅਸੀ ਘੰਟਿਆਂ ਨਾਲ ਇਸ ਦੀ ਗਿਣਤੀ ਮਿਣਤੀ ਕਰਨੀ ਹੋਵੈ ਤਾਂ ਤਿੰਨ ਕੁ ਘੰਟਿਆਂ ਦਾ ਇਕ ਪਹਿਰ ਬਣਦਾ ਹੈ।

ਸੁਰਜੀਤ ਸਾਰੰਗ 8130660205
ਨਵੀਂ ਦਿੱਲੀ 18