ਪੌਦੇ ਲਾ ਕੇ ਵਾਤਾਵਰਨ ਨੂੰ ਬਚਾਉਣ ਦਾ ਦਿੱਤਾ ਗਿਆ ਸੁਨੇਹਾ
ਕੋਟਕਪੂਰਾ, 22 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਰਜਾਪਤ ਸਮਾਜ ਦੇ ਸੀਨੀਅਰ ਮੈਂਬਰਾਂ ਵਲੋਂ ਪੌਦੇ ਲਗਾ ਕੇ ਵਿਸ਼ਵ ਵਣ ਦਿਵਸ ਮਨਾਇਆ ਗਿਆ। ਇਸ ਮੌਕੇ ਅਜੀਤ ਵਰਮਾ ਐਡਵੋਕੇਟ, ਸੀਨੀਅਰ ਮੈਂਬਰ ਜੈ ਚੰਦ ਬੇਵਾਲ ਅਤੇ ਹੰਸ ਰਾਜ ਆਦਿ ਨੇ ਕਿਹਾ ਕਿ ਮਨੁੱਖੀ ਜੀਵਨ ਵਿੱਚ ਪੇੜ ਪੌਦਿਆਂ ਅਤੇ ਜੰਗਲਾਤ ਦਾ ਵਿਸ਼ੇਸ਼ ਯੋਗਦਾਨ ਹੈ l ਜੰਗਲਾਤ ਕਾਰਣ ਸਾਡਾ ਵਾਤਾਵਰਣ ਸ਼ੁੱਧ ਰਹਿੰਦਾ ਹੈ ਅਤੇ ਅਨੇਕਾਂ ਕੁਦਰਤੀ ਆਫ਼ਤਾਂ ਤੋਂ ਸਾਡੀ ਰੱਖਿਆ ਕਰਦੇ ਹਨ ਪਰ ਜਿਵੇਂ ਜਿਵੇਂ ਮਨੁੱਖ ਨੇ ਆਧੁਨਿਕ ਤਕਨੀਕਾਂ ਨੂੰ ਅਪਣਾਇਆ ਹੈ, ਓਵੇਂ ਓਵੇਂ ਜੰਗਲਾਤ ਦੇ ਰਕਬੇ ਨੂੰ ਘਟਾਇਆ ਹੈ ਅਤੇ ਆਪਣੇ ਨਿੱਜੀ ਹਿਤ ਲਈ ਦਰਖਤਾਂ ਨੂੰ ਕੱਟਿਆ ਹੈ। ਇਸ ਮੌਕੇ ਪ੍ਰਜਾਪਤ ਸਮਾਜ ਦੇ ਮੈਂਬਰਾਂ ਅਤੇ ਬੱਚਿਆ ਵਲੋਂ ਕੁਝ ਪੌਦੇ ਲਗਾਏ ਗਏ। ਇਸ ਮੌਕੇ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸਮਾਜ ਨੂੰ ਅਪੀਲ ਕੀਤੀ ਕਿ ਅਸੀਂ ਵਾਤਾਵਰਣ ਦਾ ਦੇਣਾ ਨਹੀਂ ਦੇ ਸਕਦੇ, ਵਾਤਾਵਰਣ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਦਰਖ਼ਤ ਲਗਾਏ ਜਾਣ ਅਤੇ ਉਨ੍ਹਾਂ ਦੀ ਦੇਖ-ਰੇਖ ਕੀਤੀ ਜਾਵੇ l