ਵਧ ਗਈ ਤਪਸ਼ ਹਵਾਵਾਂ ਵਿੱਚ,
ਅਜੇ ਕਮੀ ਹੈ ਰੁੱਖਾਂ ਦੀਆਂ ਛਾਵਾਂ ਵਿੱਚ,
ਰੁਕਾਵਟ ਜਿਹੀ ਆ ਰਹੀ ਹੈ ਸਾਹਵਾਂ ਵਿੱਚ,
ਪ੍ਰਦੂਸ਼ਣ ਫੈਲਿਆ ਲੱਗਦਾ ਹੈ ਫਿਜ਼ਾਵਾਂ ਵਿੱਚ,
ਭਰੂਣ ਸੁੱਟਿਆ ਮਿਲ਼ ਰਿਹਾ ਹੈ ਸੁੰਨਸਾਨ ਥਾਵਾਂ ਵਿੱਚ, ਧੁੰਦਲਾਪਨ ਨਜ਼ਰ ਆ ਰਿਹਾ ਹੈ ਨਿਗਾਹਾਂ ਵਿੱਚ, ਰੱਬ ਖ਼ੈਰ ਕਰੇ ਮੇਰੇ ਪਿੰਡ ਦੇ ਰਾਹਾਂ ਵਿੱਚ,
‘ਦਿਲਸ਼ਾਨ’ ਸੁੱਖ ਮੰਗ ਰਿਹਾ ਹੈ ਜਾ ਕੇ ਦਰਗਾਹਾਂ ਵਿੱਚ,
ਤੁਸੀਂ ਵੀ ਮੈਨੂੰ ਰੱਖਿਓ ਦੋਸਤੋ ਯਾਦ ਦੁਆਵਾਂ ਵਿੱਚ।

ਦਿਲਸ਼ਾਨ,ਮੋਬਾਈਲ-9914304172