ਕੋਟਕਪੂਰਾ, 5 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੁਦਰਤ ਅਤੇ ਵਾਤਾਵਰਨ ਦੀ ਰੱਖਿਆ ਕਰਨ ਲਈ ਸਕਾਰਾਤਮਕ ਕੰਮ ਕਰਨ ਦੇ ਮਕਸਦ ਨਾਲ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਮੋਗਾ ਵੱਲੋਂ ਵਾਤਾਵਰਨ ਦਿਵਸ ਮਨਾਇਆ ਗਿਆl ਇਸ ਮੌਕੇ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਜੀ ਦੀ ਅਗਵਾਈ ਹੇਠ ਸਕੂਲ ਵਿਖ਼ੇ ਪੌਦਿਆਂ ਦਾ ਲੰਗਰ ਲਗਾਇਆ ਗਿਆl ਇਸ ਲੰਗਰ ਵਿੱਚ ਖਾਸ ਤੌਰ ‘ਤੇ ਛਾਂ ਵਾਲੇ ਅਤੇ ਫ਼ਲਦਾਰ ਪੌਦਿਆਂ ਨੂੰ ਸ਼ਾਮਲ ਕੀਤਾ ਗਿਆl ਜਿੱਥੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਇਹ ਸਾਰੇ ਪੌਦੇ ਇੱਕ-ਇੱਕ ਕਰਕੇ ਵੰਡੇ ਗਏ ਉੱਥੇ ਹੀ ਸਕੂਲ ਪਹੁੰਚੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰੀ ਧਵਨ ਕੁਮਾਰ ਜੀ ਨੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਰਹਿਤ ਕਰਨ ਲਈ ਪ੍ਰੇਰਿਤ ਕੀਤਾ l ਉਹਨਾਂ ਦੱਸਿਆ ਕਿ ਇਲਾਕੇ ਵਿੱਚ ਵਧ ਰਹੇ ਤਾਪਮਾਨ ਦਾ ਮੁੱਖ ਕਾਰਨ ਰੁੱਖਾਂ ਦੀ ਘਾਟ ਹੈ l ਅੱਜ ਭਾਰਤ ਭਰ ਵਿੱਚ 500 ਕਰੋੜ ਰੁੱਖਾਂ ਦੀ ਘਾਟ ਹੈl ਸੋ ਮਨੁੱਖੀ ਜੀਵਨ ਵਿੱਚ ਕੁਦਰਤ ਦਾ ਬਹੁਤ ਵੱਡਾ ਯੋਗਦਾਨ ਹੈ l ਵੱਧ ਰਹੀ ਇਮਾਰਤ ਉਸਾਰੀ ਕਾਰਨ ਰੁੱਖਾਂ ਨੂੰ ਕੱਟਣ ਦੀ ਤਾਦਾਦ ਵਿੱਚ ਵਾਧਾ ਹੋਇਆ ਹੈ, ਜਿਸ ਤਹਿਤ ਮਨੁੱਖ ਅਤੇ ਪਸ਼ੂ ਪੰਛੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਸੋ ਉਹਨਾਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਇਸ ਤਰ੍ਹਾਂ ਸੰਸਾਰ ਭਰ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈl ਇਸ ਮੌਕੇ ਵਾਤਾਵਰਨ ਨੂੰ ਹਰਾ ਭਰਾ ਰੱਖਣ ਅਤੇ ਹਰੇਕ ਵਿਅਕਤੀ ਨੂੰ ਜਿਆਦਾ ਤੋਂ ਜਿਆਦਾ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ l ਇਸ ਕੰਮ ਲਈ ਸੂਬੇ ਭਰ ਵਿੱਚ ਬਹੁਤ ਸਾਰੀਆਂ ਏਜੰਸੀਆਂ, ਸੰਸਥਾਵਾਂ, ਅਤੇ ਨੌਜਵਾਨ ਤਬਕਾ ਆਪਣਾ ਸਰਦਾ ਯੋਗਦਾਨ ਪਾ ਰਿਹਾ ਹੈ l ਇਸ ਤੋਂ ਇਲਾਵਾ ਸਮੂਹ ਸਟਾਫ ਵੱਲੋਂ ਵੀ ਸਕੂਲ ਦੇ ਅੰਦਰ ਬਹੁਤ ਸਾਰੇ ਪੌਦੇ ਲਗਾਏ ਗਏl ਇਸ ਮੌਕੇ ਪਹੁੰਚੇ ਹੋਏ ਮਾਪਿਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਖੁਸ਼ੀ ਜਾਹਰ ਕੀਤੀ ਕਿ ਅਜਿਹੇ ਸ਼ਲਾਘਾਯੋਗ ਕੰਮ ਜਿੱਥੇ ਵਿਦਿਆਰਥੀਆਂ ਅੰਦਰ ਜਾਗਰੂਕਤਾ ਪੈਦਾ ਕਰਦੇ ਹਨ, ਉੱਥੇ ਵਾਤਾਵਰਨ ਸਬੰਧੀ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕਰਦੇ ਹਨ। ਉਹਨਾਂ ਕਿਹਾ ਕਿ ਸਾਡੇ ਸਭਨਾਂ ਦੁਆਰਾ ਕੀਤੀ ਗਈ ਪਹਿਲਕਦਮੀ ਇੱਕ ਦਿਨ ਜ਼ਰੂਰ ਰੰਗ ਲਿਆਵੇਗੀl
Leave a Comment
Your email address will not be published. Required fields are marked with *