ਲੱਭ ਲੱਭ ਕੇ ਥੱਕ ਗਿਆ ਹਾਂ,
ਮੈਂ ਦਿੱਤੀਆਂ ਸਭ ਗਾਰੰਟੀਆਂ ਨੂੰ,
ਫੇਰ ਲੁਭਾਉਣ ਲਈ ਆ ਰਹੇ ਹਾਂ,
ਅੰਕਲ ਤੇ ਸਭ ਆਂਟੀਆਂ ਨੂੰ,
ਕਿਸੇ ਨੂੰ ਲਾਲੀਪੋਪ ਫਰੀ ਦਾ,
ਕਿਸੇ ਨੂੰ ਨੌਕਰੀ ਝਾਂਸਾ,
ਮੂਰਖ ਜਨਤਾ ਲੜ -ਲੜ ਮਰਨੀ,
ਆਪਣਾ ਨਿੱਕਲੂ ਹਾਸਾ,
ਆਪਣੇ ਹੱਥ ਵਿੱਚ ਰਾਜ ਭਾਗ ਹੋਊ ,
ਜਨਤਾ ਦੇ ਹੱਥ ਕਾਸਾ,
ਪ੍ਰਿੰਸ ਨਿਮਾਣਿਆ ਜਿੱਤ ਕੇ ਆਪਾਂ,
ਬਦਲ ਲੈਣਾ ਹੈ ਪਾਸਾ
ਵਾਹ ਵਾਹ ਜਗਤ ਤਮਾਸ਼ਾ,
ਬੰਦਿਆ ਵਾਹ ਵਾਹ ਜਗਤ ਤਮਾਸ਼ਾ,

ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ- 1
ਆਫ਼ਿਸਰ ਕਾਲੋਨੀ
ਸੰਗਰੂਰ 148001
9872299613