ਗੋਬਿੰਦਗੜ੍ਹ 21 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ ਵਿਖੇ ਵਿਦਿਆਰਥੀ ਅਭਿਜੋਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਅਭਿਜੋਤ ਸਿੰਘ ਪਿਤਾ ਜਗਰਾਜ ਸਿੰਘ ਜਮਾਤ ਅੱਠਵੀਂ ਬੀ ਨੇ ਗਾਇਡ ਅਧਿਆਪਕ ਸਾਇੰਸ ਮਿਸਟ੍ਰੈਸ ਸੋਨੀਆ ਸਿੰਗਲਾ ਦੀ ਅਗਵਾਈ ਅਧੀਨ ਬਲਾਕ ਲਹਿਰਾਗਾਗਾ (ਸੰਗਰੂਰ) ਵਿਖੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਵਿਗਿਆਨ ਪ੍ਰਦਰਸ਼ਨੀ ਦੇ ਮਿਡਲ ਪੱਧਰ ਵਿੱਚ ਭਾਗ ਲਿਆ ਜਿਸ ਦਾ ਥੀਮ ਸੀ ਸਾਇੰਸ ਐਂਡ ਟੈਕਨੋਲੋਜੀ ਫਾਰ ਸੁਸਾਇਟੀ ।
ਬਲਾਕ ਪੱਧਰ ਦੇ ਹੋਏ ਇਸ ਮੁਕਾਬਲੇ ਵਿੱਚੋਂ ਵਿਦਿਆਰਥੀ ਅਭਿਜੋਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ । ਹੁਣ ਇਹ ਵਿਦਿਆਰਥੀ ਜ਼ਿਲਾ ਪੱਧਰ ਉੱਤੇ ਲਹਿਰਾਗਾਗਾ ਬਲਾਕ ਦੀ ਪ੍ਰਤੀਨਿਧਤਾ ਕਰੇਗਾ। ਵਿਦਿਆਰਥੀ ਦੇ ਸਨਮਾਨ ਸਮੇਂ ਮਾਸਟਰ ਪ੍ਰੇਮ ਸਰੂਪ ਜਸਵਿੰਦਰ ਸਿੰਘ ਤਰਸੇਮ ਸਿੰਘ ਗੁਰਮਨਪ੍ਰੀਤ ਸਿੰਘ ਰਜਿੰਦਰ ਸਿੰਘ ਮੈਡਮ ਪੂਜਾ ਮੈਡਮ, ਰਿਚਾ ਚੌਧਰੀ , ਸੀਮਾ ਰਾਣੀ ਮੇਧਾ ਸ਼ਰਮਾ ਮੈਡਮ ਗਗਨਦੀਪ ਅਤੇ ਬਾਕੀ ਸਟਾਫ ਮੈਂਬਰ ਹਾਜਰ ਸਨ।