ਕੋਟਕਪੂਰਾ, 6 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਵਾਤਾਵਰਣ ਦਿਵਸ ਮੌਕੇ ਸਮਾਜ ਸੇਵੀ ਐਡਵੋਕੇਟ ਅਜੀਤ ਵਰਮਾ ਨੇ ਕਿਹਾ ਕਿ ਅੱਜ ਸਮਾਰਟ ਫੋਨ ਦਾ ਯੁੱਗ ਹੈ, ਹਰ ਖ਼ਾਸ ਦਿਨ ਦਿਹਾੜੇ ‘ਤੇ ਫੇਸਬੁੱਕ ਅਤੇ ਵਟਸਅਪ ‘ਤੇ ਪੋਸਟਾਂ ਪਾਉਣ ਦਾ ਬੜਾ ਪ੍ਰਚਲਨ ਹੈ ਪਰ ਪੋਸਟਾਂ ਪਾਉਣ ਦਾ ਲਾਭ ਤਾਂ ਹੀ ਹੈ, ਜਦ ਸਾਰੇ ਭਾਰਤ ਵਰਸ਼ ਦੇ ਪਰਿਵਾਰ ਘੱਟੋ ਘੱਟ ਇੱਕ ਬੂਟਾ ਲਗਾਵੇ ਅਤੇ ਉਸ ਦੀ ਦੇਖ ਭਾਲ ਕਰੇ, ਇਹ ਵਾਤਾਵਰਣ ਪ੍ਰਤੀ ਸਾਡਾ ਨੈਤਿਕ ਫਰਜ਼ ਬਣਦਾ ਹੈ l ਵਿਸ਼ਵ ਵਾਤਾਵਰਣ ਦਿਵਸ ਮੌਕੇ ਅਜੀਤ ਵਰਮਾ ਐਡਵੋਕੇਟ ਨੇ ਨਿਮ ਦਾ ਬੂਟਾ ਲਗਾਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਅੱਜ ਸਾਡੇ ਵਾਤਾਵਰਣ ਦਾ ਤਾਪਮਾਨ ਲਗਭਗ 50 ਡਿਗਰੀ ਸੈਲਸੀਅਸ ਹੋ ਗਿਆ, ਜੋ ਸਾਡੇ ਦੇਸ਼ ਲਈ ਬਹੁਤ ਹੀ ਚਿੰਤਾਜਨਕ ਹੈl ਨਿਮ ਪਿੱਪਲ, ਬੋਹੜ (ਤਿਰਵੈਣੀ) ਆਦਿ ਦੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਇਹ ਬੂਟੇ ਵਾਤਾਵਰਣ ਨੂੰ ਗਰਮੀਂ ਤੋਂ ਬਚਾਉਣ ਤੋਂ ਇਲਾਵਾ ਆਕਸੀਜਨ ਵੀ ਦਿੰਦੇ ਹਨ। ਇਸ ਮੌਕੇ ਐਡਵੋਕੇਟ ਵਰਮਾ ਨੇ ਨਵੀਂ ਪੀੜ੍ਹੀ ਨੂੰ ਖਾਸ ਅਪੀਲ ਕੀਤੀ ਕਿ ਉਹ ਦੇਸ਼, ਸਮਾਜ ਅਤੇ ਵਾਤਾਵਰਣ ਪ੍ਰਤੀ ਆਪਣੇ ਫ਼ਰਜ਼ ਨੂੰ ਸਮਝਣ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਅਤੇ ਉਨ੍ਹਾਂ ਦੀ ਦੇਖ ਭਾਲ ਕਰ ਵਾਤਾਵਰਣ ਨੂੰ ਸ਼ੁੱਧ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।