ਲਾਕਡਾਉਨ 2020 ਕਰਕੇ ਕਈ ਕਲਮਾਂ ਹੋਂਦ ਵਿੱਚ ਆਈਆਂ ਜਾਂ ਕਹਿ ਸਕਦੇ ਹਾਂ ਕਿ ਕਈ ਕਲਮਾਂ ਨੂੰ ਪਹਿਚਾਣ ਮਿਲੀ। ਉਨਾਂ ਕਲਮਾਂ ਵਿੱਚੋਂ ਕੁਲਵਿੰਦਰ ਕੁਮਾਰ ਜੀ ਵੀ ਹਨ।
ਕੁਲਵਿੰਦਰ ਕੁਮਾਰ ਜੀ ਦੀ ਲਿਖੀ ਹੋਈ ਕਿਤਾਬ “ਵਿਹੜੇ ਵਾਲਾ ਨਿੰਮ” ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਕਿਤਾਬ ਤੋਂ ਪਹਿਲਾ ਕੁਲਵਿੰਦਰ ਕੁਮਾਰ ਜੀ ਦੀਆਂ ਲਿਖਤਾਂ ਕਾਫੀ ਸਾਂਝੇ ਸੰਗ੍ਰਹਿਆਂ ਵਿੱਚ ਛੱਪ ਚੁੱਕੀਆਂ ਹਨ। ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲ਼ਾ ਵੱਲੋਂ ਇਸ ਕਿਤਾਬ ਨੂੰ ਛਾਪਿਆ ਗਿਆ। ਕਿਤਾਬ ਦੀ ਜਿਲਦ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਇਹ ਕਹਾਣੀ ਪਿੰਡਾਂ ਦੇ ਖੁੱਲੇ ਮਹੌਲ ਨੂੰ ਦਰਸਾਉਂਦੀ ਹੋਵੇਗੀ। 96 ਪੰਨਿਆਂ ਦੀ ਇਸ ਕਿਤਾਬ ਵਿੱਚ ਕੁੱਲ 83 ਕਹਾਣੀਆਂ ਹਨ। ਕਿਤਾਬ ਦੇ ਸ਼ੁਰੂਆਤ ਵਿੱਚ ਦੋ ਸ਼ਬਦਾਂ ਦਰਸ਼ਨ ਸਿੰਘ ਆਸ਼ਟ ਜੀ ਦੇ ਤੇ ਮਨ ਦੇ ਬੋਲ ਲੇਖਕ ਕੁਲਵਿੰਦਰ ਕੁਮਾਰ ਜੀ ਦੇ ਹਨ। ਲਾਕਡਾਉਨ 2020 ਕਰਕੇ ਕਈ ਕਲਮਾਂ ਹੋਂਦ ਵਿੱਚ ਆਈਆਂ ਜਾਂ ਕਹਿ ਸਕਦੇ ਹਾਂ ਕਿ ਕਈ ਕਲਮਾਂ ਨੂੰ ਪਹਿਚਾਣ ਮਿਲੀ। ਉਨਾਂ ਕਲਮਾਂ ਵਿੱਚੋਂ ਮੈ ਖੁਦ ਵੀ ਹਾਂ ਅਤੇ ਕੁਲਵਿੰਦਰ ਕੁਮਾਰ ਜੀ ਵੀ ਹਨ। ਇਸ ਬਾਰੇ ਜ਼ਿਕਰ ਲੇਖਕ ਨੇ ਆਪਣੀ ਇਸ ਕਿਤਾਬ ਦੇ ਸ਼ੁਰੂਆਤ ਵਿੱਚ ਵੀ ਕੀਤਾ ਹੈ। ਸਾਰੀਆਂ ਕਹਾਣੀਆਂ ਬਹੁਤ ਹੀ ਦਿਲਚਸਪ ਹਨ। ਸਭ ਘਰੇਲੂ ਮਹੌਲ ਨੂੰ ਦਰਸਾਉਂਦੀਆਂ। ਪਰਿਵਾਰਕ ਸਾਂਝ ਨੂੰ ਵਧਾਉਂਦੀਆਂ ਦਿਸ ਰਹੀਆਂ ਹਨ। ਜਿਵੇਂ ਲੇਖਕ ਚਾਹੁੰਦਾ ਹੋਵੇ ਕਿ ਇੰਨਾਂ ਕਹਾਣੀਆਂ ਰਾਹੀਂ ਉਹ ਸਮਾਜ ਨੂੰ ਸੁਨੇਹੇ ਪਹੁੰਚਾਵੇ ਕਿ ਅੱਜ ਦੇ ਮਾਡਰਨ ਯੁੱਗ ਵਿੱਚ ਅੱਗੇ ਵੱਧਣ ਦੀ ਹੋੜ ਵਿੱਚ ਅਸੀ ਸਭ ਕਿੱਧਰੇ ਆਪਣੇ ਪਰਿਵਾਰਕ ਪਿਆਰ ਅਤੇ ਸਤਿਕਾਰ ਅਤੇ ਅਹਮਿਯਤ ਨੂੰ ਭੁੱਲਦੇ ਜਾ ਰਹੇ ਹਾਂ। ਪਰ ਉਹ ਚਾਹੁੰਦਾ ਹੈ ਕਿ ਉਸਦਾ ਪਾਠਕ ਉਸ ਦੀਆਂ ਕਹਾਣੀਆਂ ਪੜ ਕੇ ਮਹਿਸੂਸ ਕਰੇ ਕਿ ਉਹ ਖੁਦ ਕਿੱਥੇ ਖੜਾ ਹੈ। ਲੇਖਕ ਚਾਹੁੰਦਾ ਹੈ ਕਿ ਅੱਜ ਦੇ ਸਮਾਜ ਦੀ ਜ਼ਰੂਰਤ ਜਿੱਥੇ ਸਿਰਫ ਪੈਸਾ ਬਣ ਕੇ ਰਹਿ ਗਈ ਹੈ ਉੱਥੇ ਉਹ ਆਪਣੇ ਪਰਿਵਾਰ ਦੀ ਆਪਣੀ ਜ਼ਿੰਦਗੀ ਵਿੱਚ ਕੀ ਜ਼ਰੂਰਤ ਹੈ ਉਹ ਵੀ ਸਮਝੇ। ਲੇਖਕ ਨੇ ਰਿਸ਼ਤਿਆਂ ਦੀ ਅਹਮਿਯਤ ਨੂੰ ਆਪਣੀ ਹਰ ਕਹਾਣੀ ਵਿੱਚ ਬਹੁਤ ਅਹਮਿਯਤ ਦਿੱਤੀ ਹੈ। ਲੇਖਕ ਨੇ ਸਮਾਜਿਕ ਮੁੱਦਿਆਂ ਨੂੰ ਵੀ ਸ਼ਿੱਦਤ ਨਾਲ ਟੋਹਿਆ ਹੈ ਅਤੇ ਨਾਲ ਹੀ ਸੰਕੇਤਕ ਹੱਲ ਵੀ ਦੱਸੇ ਹਨ। ਕੁਲਵਿੰਦਰ ਕੁਮਾਰ ਜੀ ਦੀ ਇਹ ਕਿਤਾਬ ਬੱਚੇ, ਜਵਾਨ ਅਤੇ ਬਜ਼ੁਰਗ ਸਾਰੇ ਪੜ ਸਕਦੇ ਹਨ। ਹਰ ਕਿਸੇ ਵਰਗ ਨੂੰ ਆਪਣੇ ਲਈ ਸੇਧ ਭਰਿਆ ਸੁਨੇਹਾ ਮਿਲ ਜਾਏਗਾ। ਵਿਹੜੇ ਵਾਲਾ ਨਿੰਮ ਕਿਤਾਬ ਪੜਦੇ ਸਮੇਂ ਪਾਠਕ ਨੂੰ ਇੰਜ ਮਹਿਸੂਸ ਹੋਵੇਹਾ ਜਿਵੇਂ ਉਹ ਆਪਣੇ ਪਰਿਵਾਰ ਵਿੱਚ ਬੈਠ ਕੇ ਪੜ ਰਿਹਾ ਹੈ ਅਤੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਹੀ ਪੜ ਰਿਹਾ ਹੈ। ਕਿਉਂਕਿ ਕਿਤਾਬ ਦੀਆਂ ਕਹਾਣੀਆਂ ਤਕਰੀਬਨ ਹਰ ਰਿਸ਼ਤੇ ਨੂੰ ਦਰਸਾਉਂਦੀਆਂ ਹਨ। ਕਿਤਾਬ ਬਹੁਤ ਹੀ ਸੁੱਚਜੇ ਢੰਗ ਨਾਲ ਲਿਖੀ ਗਈ ਹੈ। ਉਮੀਦ ਹੈ ਕੁਲਵਿੰਦਰ ਕੁਮਾਰ ਜੀ ਦੀ ਅਗਲੀ ਕਿਤਾਬ ਵਿੱਚ ਕੋਈ ਹੋਰ ਵੰਨਗੀ, ਕੋਈ ਹੋਰ ਸੰਦੇਸ਼ ਜਾਂ ਕੋਈ ਹੋਰ ਵਿਸ਼ੇ ਵੀ ਪੜਣ ਨੂੰ ਮਿਲਣਗੇ। ਬਹੁਤ ਸਾਰੀਆਂ ਦੁਆਵਾਂ।
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ, ਪ੍ਰਧਾਨ
ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ
+91-9888697078
Leave a Comment
Your email address will not be published. Required fields are marked with *