ਬਾਪੂ ਜੀ ਦੇ ਚੜਾਈ ਕਰਨ ਤੋ ਬਾਦ ਘਰ ਦਾ ਤਾਣਾ ਬਾਣਾ ਇੱਕ ਬਾਰ ਤਾਂ ਹਿੱਲ ਜਿਹਾ ਗਿਆ, ਵੱਡੇ ਵੀਰ ਦੇ ਦਸਵੀ ਕਰਨ ਤੋ ਬਾਦ, ਉਸ ਦੇ ਗਲ ਕਬੀਲਦਾਰੀ ਦੀ ਪੰਜਾਲੀ ਪੈ ਗਈ…
ਅਜੇ ਮੈ ਪਿੰਡ ਵਾਲੇ ਸਕੂਲ ‘ਚ ਪੰਜਵੀ ਕਲਾਸ ‘ਚ ਪੜਦਾ ਸਾਂ…ਮੇਰੇ ਨਾਨਾ ਜੀ ਸਾਡੇ ਘਰ ਦੇ ਹਾਲਾਤਾਂ ਨੂੰ ਵੇਖ, ਮੈਨੂੰ ਆਪਣੇ ਨਾਲ ਨਾਨਕੀ ਪਿੰਡ ਲੈ ਗਏ…ਚਲੋਂ ਮੁੰਡਾ ਸਾਡੇ ਕੋਲ ਰਹਿ…ਦੋ ਅੱਖਰ ਪੜ ਜਾਓ..
ਤੁਸੀ ਤਾਂ ਇਹਨੂੰ …..ਵੱਗ ਚਾਰਨ ਦੇ ਪਿੱਛੇ ਹੀ ਛੱਡਣਾ ਏ….!!
ਸਮੇ ਦੇ ਚੱਲਦਿਆ, ਮੈ ਨਾਨਕੀ ਪਿੰਡ ਰਹਿ ….ਪੜਦਾ ਹੋਇਆ, ਨੇੜਲੇ ਸ਼ਹਿਰ ਖੰਨਾ….ਕਾਲਜ਼ ਜਾਣ ਲੱਗਾ…ਸਾਡੇ ਗੁਵਾਂਡ ‘ਚ ਰਹਿੰਦੇ ਬਚਿੱਤਰ ਸਿੰਘ ਲਾਣੇ ਵਾਲਿਆ ਦੀ ਕੁੜੀ… ਸੁੱਖੀ…. ਉਹ ਵੀ ਮੇਰੇ ਨਾਲ ਹੀ ਪੜਦੀ ਸੀ…ਅਸੀ ਦੋਨਾਂ ਨੇ ਮਿੰਨੀ ਬੱਸ ਚੜ…ਕਾਲਜ਼ ਚੱਲੇ ਜਾਣਾ…..ਇੱਕ ਦੂਜੇ ਤੋ ਕਿਤਾਬਾਂ ਦਾ ਲੈਣ ਦੇਣ ਕਰਦੇ ਹੋਏ ਮਿਲਦੇ ਗਿਲਦੇ ਵੀ ਰਹਿਣਾ….
ਕਾਲਜ਼ ‘ਚ ਸੁੱਖੀ ਦੇ ਹੁਸ਼ਨ ਦੀ ਪੂਰੀ ਚਰਚਾ ਸੀ, ..ਹੁੰਦੀ ਵੀ ਕਿਉ ਨਾ ! ਲਗਰ ਵਰਗੀ ਮੁਟਿਆਰ, ਧੋਣ ਸਰਾਹੀ ਵਰਗੀ, ਕਾਲੇ ਕੇਸ਼ ਘਟਾਵਾ ਵਰਗੇ…ਚਿਹਰਾ ਨਿਰਾ ਅੰਬਰਾਂ ਦਾ ਚੰਨ….ਹੁਸ਼ਨ ਡੁਲ ਡੁਲ ਪੈਂਦਾ——ਕਾਲਜ ਦੀ ਸਾਰੀ ਮੁੰਡੀਰ, ਆਉਦੀ ਜਾਂਦੀ ਦੀ ਪੈੜ ਨੱਪਦੀ ਰਹਿੰਦੀ ਪਰ,… ਸੁੱਖੀ ਕਿਸੇ ਵੀ ਸਿਰਫਿਰੇ ਨੂੰ ਘਾਹ ਨਾ ਪਾਉਂਦੀ ਆਪਣੀ ਮਸਤੀ ‘ਚ ਰਹਿੰਦੀ… ਉਹ ਜਿਆਦਾ-ਤਰ ਸਮਾਂ ਮੇਰੇ ਨਾਲ ਹੀ ਗੁਜਾਰਦੀ…ਇਹੋ ਗੱਲ ਕਾਲਜ ਦੀ ਮੁੰਡੀਰ ਤੋ ਕਦੇ ਜ਼ਰੀ ਨਾ ਜਾਂਦੀ…ਸੁੱਖੀ ਹਰ ਨਿੱਕੀ ਤੋ ਨਿੱਕੀ ਗੱਲ, ਮੇਰੇ ਨਾਲ ਸਾਝੀ ਵੀ ਕਰਦੀ ਰਹਿੰਦੀ ਸੀ….
ਮੈਨੂੰ ਵੀ ਹੁਣ ਮਹਿਸੂਸ ਹੁੰਦਾ ਰਹਿੰਦਾ ਕਿ ਸੁੱਖੀ ਦਿਨੋ ਦਿਨ ਮੇਰੇ ਨਜਦੀਕ ਜਿਹੀ ਆ ਰਹੀ ਐ…ਪਰ, ਮਨ ਦਾ ਵਹਿਮ ਸਮਝ ਕੇ, ਮੈਂ ਇਸ ਗੱਲ ਨੂੰ ਕਦੇ ਗੌਰਿਆ ਹੀ ਨਹੀ ਸੀ…..ਆਖਰ ਸਾਰੀ ਗੱਲ ਸਾਫ ਹੋ ਕੇ ਮੱਖਣ ਵਾਂਗ ਨਿੱਤਰ ਕੇ ਜਦੋ ਸਾਹਮਣੇ ਆ ਗਈ…
ਇੱਕ ਦਿਨ ਜਦੋ ਅਸੀ ਦੋਨੋ ਬੱਸ ‘ਚ ਇੱਕੋ ਸ਼ੀਟ ਤੇ ਨਾਲ ਨਾਲ ਬਹਿ ਕਾਲਜ ਤੋ ਪਿੰਡ ਨੂੰ ਵਾਪਸ ਆ ਰਹੇ ਸਾਂ… ਸੁੱਖੀ ਨੇ ਪਰਦੇ ਜਿਹੇ ਨਾਲ ਮੇਰਾ ਹੱਥ ਫੜ …ਆਪਣੇ ਹੱਥ ਨਾਲ ਘੁਟ ਲਿਆ
ਮੈ ਪੈਰਾਂ ਤੋ ਲੈ ਸਿਰ ਤੱਕ ਕੰਬ ਜਿਹਾ ਗਿਆ…. ਹਾਂ…ਚਾਹਨਾ ਤਾਂ ਮੇਰੇ ਦਿਲ ਦੀ ਵੀ ਇਹੋ ਸੀ….ਜੋ ਸੁੱਖੀ ਨੇ ਪਹਿਲ ਕਰਦਿਆ…ਸੁਰੂ ਕਰ ਦਿੱਤੀ ਸੀ…..ਪਰ, ਮੈ ਕਦੇ ਸੁੱਖੀ ਨੂੰ ਮਹਿਸੂਸ ਨਹੀ ਹੋਣ ਦਿੱਤਾ ਸੀ…ਕਿ ਮੈ ਵੀ ਉਸ ਨੂੰ ਅੰਦਰੋ ਅੰਦਰੀ ਚਾਹੁੰਦਾ ਹਾਂ, ਪਰ..ਕਿਤੇ ਮੈਨੂੰ, ਇਹ ਗਲਤ ਹੀ ਨਾ ਸਮਝ ਲਏ, ਇਸ ਕਰਕੇ ਮੈ ਕਦੇ ਕਿਸੇ ਵੀ ਤਰਾਂ ਦੀ ਪਹਿਲ ਨਹੀ ਕਰਨਾ ਚਾਹੁੰਦਾ ਸੀ…..ਪਰ ਸੁੱਖੀ ਨੇ ਤਾਂ ਅੱਜ ਆਪਣੇ ਰੂੰ ਵਰਗੇ ਹੱਥਾਂ ‘ਚ—-ਮੇਰਾ ਹੱਥ ਫੜਿਆ ਹੋਇਆ ਸੀ….
ਮੇਰੇ ਸਾਰੇ ਸਰੀਰ ਚੋਂ ਤਰੰਗਾਂ ਜਿਹੀਆ ਨਿੱਕਲ ਰਹੀਆਂ ਸਨ…ਜਿਵੇਂ ਬਿਜਲੀ ਦਾ ਕਰੰਟ ਨਾੜ ਨਾੜ ‘ਚ ਘੁੰਮਦਾ ਹੋਵੇ….ਮੈ ਇੱਕ ਵੱਖਰੇ ਜਿਹੇ ਲੁਫਤ ‘ਚ ਗੁਮ ਹੋ ਮਦਹੌਸ਼ ਹੁੰਦਾ ਜਾਹ ਰਿਹਾ ਸਾਂ… ਮੈਨੂੰ ਇਸ ਲੁਫਤ ਦਾ ਕੁਝ ਵੱਖਰਾ ਹੀ ਮਜਾ ਆ ਰਿਹਾ ਸੀ
ਮੇਰੀ ਮਦਹੌਸੀ ਨੂੰ ਤੌੜਦਿਆ, ਸੁੱਖੀ ਬੋਲੀ…ਜਿੰਮੀ ਮੈਨੂੰ ਪਤਾ ਏ…
ਕਿ ਤੂੰ ਵੀ ਮੈਨੂੰ ਅੰਦਰੋ ਅੰਦਰੀ ਚਾਹੁੰਦਾ ਏ….ਜਦੋ ਕਾਜਲ ‘ਚ ਕੋਈ ਮੁੰਡਾ ਮੈਨੂੰ ਗਲਤ comments ਕਰਦਾ ਏ…ਤਾਂ ਓਹ ਤੈਨੂੰ ਚੰਗਾ ਨਹੀ ਲਗਦੇ..——ਮੇਰੇ ਨਾਲੋ ਵੱਧ ਸਗੋ ਤੈਨੂੰ ਜਿਆਦਾ ਭੈੜਾ ਲਗਦਾ ਏ…ਮੇਰੇ ਅੱਗੇ ਪਿੱਛੇ ਉਹਨਾ ਨਾਲ ਲੜਦਾ ਝਗੜਦਾ ਵੀ ਤੂੰ ਰਹਿਣਾ ਏ..ਮੇਰੀ ਨਿੱਕੀ ਨਿੱਕੀ ਗੱਲ ‘ਚ ਧਿਆਨ ਰੱਖਦਾ ਏ, ਮੇਰੇ ਤੋ ਬਗੈਰ, ਕਿਸੇ ਹੋਰ ਕੁੜੀ ਨਾਲ ਤੂੰ ਗੱਲ ਤੱਕ ਨਹੀ ਕਰਦਾ…..ਇਹੋ ਤੇਰੀਆ ਗੱਲਾਂ… ਮੇਰੇ ਦਿਲ ‘ਚ ਲਹਿ ਗਈਆ…ਤੂੰ ਲੁਕਿਆ ਰੁਸਤਮ ਨਿੱਕਲਿਆ….ਜਿੰਮੀ ਮੈ ਤੈਨੂੰ ਪਹਿਲੇ ਦਿਨਾਂ ਤੋ ਚਾਹੁੰਦੀ ਹਾਂ..ਮੈ ਤਾਂ ਤੇਰੀ ਉਡੀਕ ਕਰਦੀ ਰਹੀ ਕਿ…ਤੂੰ ਕਦੋ ਮੈਨੂੰ ਪ੍ਪੋਜ਼ ਕਰੇ….ਪਰ ਤੂੰ ਤਾਂ….ਨੀਰਾ ਝਡੂ ਹੀ ਨਿਕਲਿਆ, ਆਖ਼ਰ ਤੇਰੇ ਵਾਲਾ ਕੰਮ ਮੈਨੂੰ ਹੀ ਕਰਨਾ ਪਿਆ……ਕਿਸੇ ਨਾ ਕਿਸੇ ਨੂੰ ਪਹਿਲ ਤਾਂ ਕਰਨੀ ਪੈਣੀ ਸੀ
ਤਾਂ ਫਿਰ ਗੱਲ ਅੱਗੇ ਗੱਲ ਅੱਗੇ ਚੱਲਣੀ ਸੀ….ਜਨਾਬ
ਮੈ ਤੈਨੂੰ ਬਹੁਤ ਪਿਆਰ ਕਰਦੀ ਹਾਂ….ਹੁਣ ਤੂੰ ਦੱਸ…ਕੀ ਤੈਨੂੰ …ਮੈ ਪਸੰਦ ਵੀ ਆਂ…ਕਿਤੇ ਤੇਰੀਆਂ ਹੋਰ ਪਾਸੇ ਲੀਕਾਂ ਮੇਰੀਆਂ ਹੋਈਆਂ ਨੇ…?
ਮੈ ਸੁੱਖੀ ਦੀ ਦਲੇਰੀ ਵੇਖ ਹੈਰਾਨ ਹੋ ਗਿਆ…ਵਾਹ ਸੁੱਖੀ ਵਾਹ..
ਤੈਂ ਤਾਂ ਅੱਜ ਕਮਾਲ ਹੀ ਕਰ ਦਿੱਤੀ….ਸਾਡੇ ਮਨਾ ਦੀਆਂ ਸਾਰੀਆਂ ਗੱਲਾਂ ਬੁੱਝ ਲਈਆਂ—ਕੀ ਦੱਸਾਂ ਯਾਰ….ਤੈਂ ਤਾਂ ਮੇਰੇ ਮੂੰਹ ਦੀ ਗੱਲ ਅੱਜ ਕਹਿ ਦਿੱਤੀ….ਜੇ ਤੂੰ ਮੇਰੀ ਗੱਲ ਦਾ ਯਕੀਨ ਕਰੇ—ਮੈ ਵੀ ਤੈਨੂੰ ਬਹੁਤ ਚਾਹੁੰਦਾ ਹਾਂ, ਬਸ ਤੈਨੂੰ ਦਿਲ ਦੀ ਗੱਲ ਕਹਿਣ ਦੀ ਹਿੰਮਤ ਨਹੀ ਸੀ…ਕਿਤੇ ਤੂੰ ਮੇਰੀ ਗੱਲ ਨੂੰ ਗਲਤ ਹੀ ਨਾ ਸਮਝ ਲਏ….
ਮੈਨੂੰ ਤਾਂ ਰਾਤ ਨੂੰ ਤੇਰੇ ਹੀ ਸੁਪਨੇ ਆਉਦੇ ਰਹਿੰਦੇ ਹਨ…ਦਿਲ ਦੀਆਂ ਗੱਲਾਂ ਦਿਲ ‘ਚ ਦੱਬੀ ਰੱਖਦਾ ਸੀ….ਕਿ ਪਿੰਡ ਦੀ ਕੁੜੀ ਤੇ ਹੀ ਅੱਖ ਟਿਕਾਈ ਫਿਰਦਾ….ਉਪਰੋ ਆਪਾਂ ਦੋਨੇ ਗੁਵਾਂਡੀ ਪਰਿਵਾਰਾ ਚੋਂ…
ਬਸ, ਇਹੋ ਗੱਲਾਂ ਨੂੰ ਵੇਖਦਿਆ…ਤੇਰੇ ਨਾਲ ਦਿਲ ਦੀ ਗੱਲ ਕਰ ਹੀ ਨਹੀ ਸਕਿਆ……ਹੋਰ ਕੋਈ ਗੱਲ ਨਹੀ…..ਸੀ
ਤੁਸੀ ਸੁਰੂਆਤ ਕਰਕੇ, ਮੇਰੇ ਮਨ ਦੀ ਮੁਰਾਦ ਪੂਰੀ ਕਰ ਦਿੱਤੀਆਂ…
ਸੁੱਖੀ ਤੂੰ… ਮੇਰੇ ਵਲੋਂ ਨਿਧੜਕ ਰਹਿ, ਇਹ ਗੱਲ ਆਪਣੇ ਦੋਨਾਂ ‘ਚ ਰਹੇਗੀ,…ਤੇਰੇ ਨਾਲ ਤੋੜ ਨਿਭਵਾਗਾਂ…..ਯਾਰੀ ਜੱਟ ਦੀ ਤੂਤ ਦਾ ਮੁੱਛਾ, ਕਦੇ ਨਾ ਵਿਚਾਲੋ ਟੁੱਟਦੀ….ਬਸ, ਤੂੰ ਵੀ ਕਿਤੇ ਅੱਧ ਵਿਚਕਾਰ ਜਾ ਕੇ ਬਾਂਹ ਨਾ ਛੱਡ ਦੇਈ…ਨਹੀ ਫੇਰ …ਤੇਰੇ ਵਿਯੋਗ ‘ਚ ਜੱਟ ਸਾਧ ਹੋ ਜਾਓ……ਪਹਿਲਾਂ ਕੁੜੀਆਂ ਹੱਸ ਹੱਸ ਲਾਉਂਦੀਆਂ ਨੇ… ਫਿਰ ਅੱਖਾਂ ,ਚ ਹੰਝੂ ਜਿਹੇ ਲਿਆ….ਮਜਬੂਰੀਆਂ ਕਹਿ ਪੱਤਰੇ ਬਾਜ਼ ਹੋ ਜਾਂਦੀਆਂ ਨੇ…. ਬਸ ਇਸ ਗੱਲ ਦਾ ਹੀ ਡਰ ਹੁੰਦਾ ਵਾ…।
ਮੇਰੇ ਮੂੰਹੋ ਇਹ ਗੱਲ ਸੁਣ…ਸੁੱਖੀ ਨੇ ਮੇਰਾ ਹੱਥ…ਥੋਹੜਾ ਜਿਹਾ ਹੋਰ ਘੁਟ ਕੇ ਆਪਣਾ ਚਾਂਦਨ ਦੀ.ਗੈਲੀ ਵਰਗੇ ਮਹਿਕਾਂ ਛੱਡਦੇ ਹੋਏ ਬਦਨ ਨੂੰ ਮੇਰੇ ਸਰੀਰ ਵੱਲ ਝੁੱਕਾ…ਮੋਢੇ ਤੇ ਸਿਰ ਰੱਖ ਹੋਲੀ ਜਿਹੀ ਬੋਲੀ…
ਜਿੱਥੇ ਜਾਏਗਾ ਚੱਲਾਂਗੀ ਤੇਰੇ ਨਾਲ—-ਟਿਕਟਾਂ ਦੋ ਲੈ ਲਈ ——
ਮੇਰੇ ਸਾਰਾ ਸਰੀਰ ਤੰਦੂਰ ਵਾਂਗ ਤਪਣ ਲੱਗਾ…ਅੱਖਾਂ ‘ਚ ਇੱਕ ਵੱਖਰਾ ਜਿਹਾ ਸਰੂਰ ਚੜਣ ਲੱਗਾ, ਜਿੱਵੇ ਕਿਸੇ ਨਸ਼ੇ ਦਾ ਅਸਰ ਸਰੀਰ ਵਿੱਚ ਹੋਵੇ…….ਗੱਲਾਂ ਬਾਤਾਂ ਦੀ ਮਸਤੀ ‘ਚ ਪਤਾ ਹੀ ਨਹੀ ਚੱਲਿਆ…. ਕਿ ਕਦੋ ਪਿੰਡ ਦਾ ਬੱਸ ਅੱਡਾ ਆ ਗਿਆ….
ਕੰਡੇਕਟਰ ਨੇ ਸ਼ੀਟੀ ਮਾਰੀ…ਬਸ ਰੁਕੀ ਅਸੀ ਦੋਨੋ ਬੱਸ ਤੋ ਉਤਰ
ਅੱਗੇ ਪਿੱਛੇ ਹੋ ਤੁਰ ਪਏ—-ਇੰਜ ਜਾਹ ਰਹੇ ਸੀ ਜਿਵੇਂ ਅਸੀ ਇੱਕ ਦੂੱਜੇ ਨੂੰ ਜਾਣਦੇ ਹੀ ਨਹੀ……!!
ਹੁਣ ਰਾਤਾਂ ਨੂੰ ਨੀਦਾਂ ਖੱਭ ਲਾ ਕੇ ਕਿੱਧਰੇ ਉੱਡ ਗਈਆ ਸਨ, ਕਦ ਦਿਨ ਚੜੇ …ਮਿਨੀ ਬੱਸ ਆਏ, ਇੱਕ ਦੂੱਜੇ ਨੂੰ ਵੇਖੀਏ…ਪਾਰਕ.’ਚ ਇੱਕਠੇ ਬਹਿ ਗੱਲਾਂ ਬਾਤਾਂ ਕਰੀਏ….ਹੁਣ ਐਤਬਾਰ ਛੁੱਟੀ ਵਾਲਾ ਦਿਨ ਕੰਢਿਆ ਵਾਂਗ ਚੁੱਭਦਾ ਰਹਿੰਦਾ…… ਆਨੇ ਬਹਾਨੇ ਇੱਕ ਦੂੱਜੇ ਨੂੰ ਕੋਠੇ ਤੇ ਚੜ ਵੇਖਦੇ ਰਹਿਣਾ
ਅਸੀ ਕਾਲਜ ‘ਚ ਕਲਾਸ ਲਗਾਉਣ ਤੋ ਬਆਦ ਮਾਲ ‘ਚ ਘੁਮ.ਫਿਰ ਆਉਣਾ, ਕੰਨਟੀਨ ‘ਚ ਇੱਕੋ ਟੇਬਲ ਤੇ ਬਹਿ ਕੌਫੀ ਚਾਹ ਦੀਆਂ ਚੁਸਕੀਆ ਭਰਦੇ ਰਹਿਣਾ….ਮੈ ਤੇ ਸੁੱਖੀ ਦੋ ਜਿੰਦਾਂ ਇਕ ਜਾਨ ਬਣ ਚੁੱਕੇ ਸੀ, ਪੈਰ ਕੰਡਾ ਮੇਰੇ ਲਗਦਾ ਸੀ ਤਕਲੀਫ ਸੁਖੀ ਨੂੰ ਮਹਿਸੂਸ ਹੁੰਦੀ ਸੀ…ਹੁਣ ਸਾਡਾ ਇੱਕ ਦੂਸਰੇ ਬਿਨ ਨਹੀਂ ਸਰਦਾ ਸੀ, ਅਸੀ ਆਪਣੀ ਹੀ ਵੱਖਰੀ ਦੁਨੀਆ ਵਸਾ ਲਈ ਸੀ, ਮੰਦਰ ਮਸੀਤੀ, ਜਾਹ ਇੱਕ ਦੂਜੇ ਨਾਲ ਸਾਰੀ ਜਿੰਦਗੀ ਬਿਤਾਉਣ ਦੀਆ ਕਸਮਾਂ ਵਾਅਦੇ ਵੀ ਕਰ ਲਏ ਸਨ….ਕਿ ਜ਼ਿੰਦਗੀ ਇਕੱਠਿਆਂ ਰਹਿ ਕੇ ਹੀਣੀ ਏ…. ਨਹੀ ਫਿਰ…
ਬਸ ਘਰਦਿਆ ਦੀ ਇਜਾਜਤਾ ਬਾਕੀ ਰਹਿ ਗਈਆ ਸਨ….ਸੁਖੀ ਦਾ ਪਿੰਡ ਮੇਰਾ ਨਾਨਕਾ ਪਿੰਡ ਸੀ…ਵਿਆਹ ਕਰਨ ‘ਚ ਕੋਈ ਸਮੱਸਿਆ ਵੀ ਨਹੀ ਦਿਸ ਰਹੀ ਸੀ…..
ਪਤਾ ਨਹੀਓ ਚੱਲਿਆ ਅਸੀ ਕਦੋ ਬੀ ਏ ਕਰ ਲਈ…ਸਾਨੂੰ ਡਿਗਰੀ ਮਿਲਣ ਦੀ ਐਨੀ ਖੁਸ਼ੀ ਨਹੀ, ਜਿੰਨਾ ਕਿ ਇੱਕ ਦੂਜੇ ਤੋ ਦੂਰ ਹੋਣ ਦਾ ਅਫ਼ਸੋਸ ….!
ਸੁੱਖੀ ਬੀ ਐਡ ਕਰਨ ਚੰਡੀਗੜ ਕੈਪ ‘ਚ ਚਲੀ ਗਈ…ਇੱਧਰ ਨਾਨਾ ਜੀ ਨੇ——.ਮੈਨੂੰ ਬਾਹਰ ਭੇਜਣ ਦਾ ਪ੍ਬੰਧ ਕਰਨਾ ਸੁਰੂ ਕਰ ਦਿੱਤਾ….
ਮੇਰਾ ਜਦੋ ਵੀ ਦਿਲ ਕਰਦਾ ਮੈ, ਚੰਡੀਗੜ ਜਾ ਸੁਖੀ ਨੂੰ ਮਿਲ ਆਉਣਾ
ਦੋ ਕੁ ਮਹੀਨੇ ਅਸੀ ਮਿਲਦੇ ਗਿਲਦੇ ਵੀ ਰਹੇ….
ਇੱਕ ਦਿਨ.ਜਦੋ ਮੇਰਾ ਨਿੳਜੀਲੈਡ ਦਾ ਵੀਜਾ ਆ ਗਿਆ…ਮੈ ਤੇ ਸੁਖੀ
ਨੇ ਵਾਅਦੇ ਕਸ਼ਮਾ ਖਾ ਕੇ ਇਹ ਫੈਸਲਾ ਲਿਆ ਕਿ..
ਤੂੰ ਬੀ ਐਡ ਕਰ ਲੈ, ਮੈ ਬਾਹਰ ਜਾਹ ਕੇ ਇੱਕ ਵਾਰ ਪੇਪਰ ਜਿਹੇ ਸਿਧੇ ਕਰ ਲਵਾ…ਫਿਰ ਆਪਾਂ ਘਰਦਿਆ ਦੀ ਸਲਾਹ ਨਾਲ ਵਿਆਹ ਕਰਵਾ ਲਵਾਂਗੇ…ਇੱਕ ਦੂਜੇ ਨਾਲ ਹੰਝੂਆਂ ਦੀ ਬਰਸਾਤ ‘ਚ ਭਿੱਜਦੇ ਹੋਏ ਫਿਰ ਵੱਖਰੇ ਵੱਖਰੇ ਰਾਹਾ ਦੇ ਅਣਜਾਣ ਰਾਹੀ ਬਣ ਅਸੀ ਤੁਰ ਪਏ….
ਗੋਰੀ ਧਰਤੀ, ਗੋਰੇ ਲੋਕਾਂ ‘ਚ ਪਹਿਲਾਂ ਪਹਿਲਾਂ ਤਾਂ ਮੇਰਾ ਦਿਲ ਹੀ ਨਾ ਲੱਗਿਆ..ਫਿਰ, ਹੋਲੀ ਹੋਲੀ ਹਾਲਾਤਾਂ ਦੇ ਅਨੁਸਾਰ ਪੜਾਈ ਦੇ ਨਾਲ ਨਾਲ ਕੰਮਾਂ ਕਾਰਾਂ ‘ਚ ਐਨਾ ਰੁੱਝ ਗਿਆ…ਕਿ ਮਹੀਨੇ ਭਰ ਬਾਦ ਹੀ ਬੀਜੀ ਨਾਲ ਖਤ ਪੱਤਰਾਂ, ਫੋਨ ਰਾਹੀ ਦੁੱਖ ਸੁਖ ਸਾਂਝੇ ਹੁੰਦੇ—-ਨਾਨਕੇ ਪਿੰਡ ਫੋਨ ਕਰਨਾ, ਤਾਂ ਓਹ ਸੁਖ ਸਾਂਦ ਪੁੱਛ ਦੱਸ ਕੇ ਬਸ ਫੋਨ ਕੱਟ ਦਿੰਦੇ
ਪਹਿਲਾਂ ਪਹਿਲਾਂ ਤਾਂ ਸੁੱਖੀ ਐਸ ਟੀ ਡੀ ਤੇ ਜਾਹ ਕੇ ਮੇਰੇ ਨਾਲ ਦਿਲ ਦੀਆਂ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ…ਫਿਰ ਸਮੇ ਦੇ ਚੱਲਦਿਆ ਉਸ ਨਾਲ ਰਾਬਤਾ ਹੋਲੀ ਹੋਲੀ ਟੁੱਟਦਾ ਘਟਦਾ ਗਿਆ…ਮਨ ਨੇ ਸੋਚਣਾ….ਚਲੋ ਘਰੇਲੂ ਮਜਬੂਰੀਆਂ ਹੋਣ ਕਰਕੇ, ਗੱਲਬਾਤ ਨਹੀ ਕਰ ਸਕਦੀ ਹੋਣੀ….
ਇੱਧਰ ਮੈਨੂੰ ਦੋ ਸਾਲ ਦੇ ਕੋਰਸ ,ਕਰਨ ਤੋ ਬਾਦ ਵਰਕ ਪਰਮਿਟ ਮਿਲ ਗਿਆ….ਘਰ ਦੇ ਹਾਲਾਤਾਂ ਨੂੰ ਵੇਖ ਮੈ ਦਿਨ ਰਾਤ ਦੀਆ ਮਿਹਨਤਾਂ ‘ਚ ਆਪਣੇ ਆਪ ਨੂੰ ਡਾਹ ਦਿੱਤਾ, ਛੁਟੀ ਵਾਲੇ ਦਿਨ ਵੀ ਕਦੇ ਵਹਿਲਾ ਨਾ ਬਹਿਣਾ, ਇੰਨਾ ਹੱਡ ਭੰਨਵੀਆਂ ਦਿਨ ਰਾਤ ਦੀਆਂ ਮਿਹਨਤਾ ਸਦਕੇ ਹੀ ਪਿੱਛੇ ਘਰ ‘ ‘ਚ ਸੁਖ ਦਾ ਸਾਹ ਆਉਣ ਲੱਗਾ ਸੀ…….
ਹੁਣ ਬੀਜੀ ਬਾਰ ਬਾਰ ਕਹਿੰਦੇ ਰਹਿੰਦੇ…ਕਿ ਜਿੰਮੀ ਤੂੰ ਇੰਡੀਆ ਆ ਜਾਹ, ਪੰਜ ਸਾਲ ਹੋ ਗਏ ਤੈਨੂੰ ਵੇਖੇ ਨੂੰ—-ਹੁਣ…ਤੇਰਾ ਵਿਆਹ ਵੀ ਕਰਨਾ ਹੈ, ਜੇਕਰ ਤੈਨੂੰ ਕੋਈ ਕੁੜੀ ਪਸੰਦ ਹੈ, ਸਾਨੂੰ ਕੋਈ ਇਤਰਾਜ਼ ਨਹੀ …ਮੈ ਬੀਜੀ ਦੀ ਸਾਰੀ ਗੱਲ ਸੁਣ…ਜੂਨ ਮਹੀਨੇ ‘ਚ ਦੇਸ਼ ਆਉਣ ਦਾ ਫੈਸਲਾ ਕਰ ਲਿਆ….
ਦੋ ਮਹੀਨੇ ਬਆਦ ਮੈ ਜਹਾਜ਼ ਚੜ, ਆਪਣੇ ਵਤਨ ਘਰ ਆਣ ਪਾਹੁੰਚਿਆ, ਘਰ ‘ਚ ਵਿਆਹ ਵਰਗਾ ਮਾਹੋਲ ਸੀ, ਸਾਰੇ ਖੁਸ਼ ਸਨ, ਮੇਰੇ ਦੋ ਭਜੀਤੇ ਚਾਚਾ ਜੀ ਚਾਚਾ ਜੀ ਕਰਦਿਆਂ ਦਾ ਮੂੰਹ ਨਹੀ ਸੀ ਥੱਕਦਾ…
ਵੱਡੇ ਵੀਰ ਸ਼ੇਰੇ ਨੇ ਵੀ ਸਖਤ ਮਿਹਨਤਾਂ ਕਰਦੇ ਹੋਏ ….ਘਰ ਦੀ ਕਬੀਲਦਾਰੀ ਨੂੰ ਵਧੀਆ ਢੰਗ ਨਾਲ ਚਲਾ ਲਿਆ ਸੀ…ਮੇਰੀ ਰਾਣੀ ਭਾਬੀ ਵੀ ਬਹੁਤ ਸਿਆਣੀ ਨਿੱਕਲੀ, ਬੀਜੀ ਨੂੰ ਉਹ ਮੰਜੇ ਤੋ ਪੈਰ ਥੱਲੇ ਨਹੀ ਸੀ ਲਾਉਣ ਦਿੰਦੀ……
ਮੈ ਇੱਕ ਦਿਨ ਪਿੰਡ ਰਹਿ ਕੇ… ਬੀਜੀ ਨੂੰ ਗੱਡੀ ‘ਚ ਬਿੱਠਾ…. ਨਾਨਕੇ ਪਿੰਡ ਲੈ ਪਾਹੁੰਚਿਆ…..ਦਿਲ ‘ਚ ਸੁੱਖੀ ਨੂੰ ਵੇਖਣ ਦਾ ਚਾਹ ਚੜਿਆ ਹੋਇਆ ਸੀ….ਕਦੋ ਸੁੱਖੀ ਨੂੰ ਜਾਹ ਮਿਲਾ…ਉਸ ਦਾ ਚਿਹਰਾ ਅੱਖਾਂ ਅੱਗੇ ਘੂੰਮ ਰਿਹਾ ਸੀ……ਨਾਨਾ ਜੀ ਦੀ ਕੌਠੀ ਅੱਗੇ …ਜਾਹ ਮੈ ਗੱਡੀ ਦੀਆਂ ਬਰੈਕਾ ਮਾਰੀਆ..ਨਾਨਾ ਜੀ ਆਪਣੇ ਕਮਰੇ ‘ਚ ਬੈਠੇ ਟੀ ਵੀ ਵੇਖ ਰਹੇ ਸਨ, ਮਾਮਾ ਜੀ ਸ਼ਹਿਰ ਗਏ ਹੋਏ ਸਨ ਮਾਮੀ ਜੀ…. ਮੈਨੂੰ ਵੇਖ…ਭੱਜ ਆ… ਜੱਫੀ ਵਿੱਚ ਲੈ ਲਿਆ….ਸਾਡਾ ਪਰਦੇਸੀ ਪੁੱਤ ਆ ਗਿਆ, ਨਾਨਾ ਜੀ ਦੇ ਪੈਰਾਂ ਨੂੰ ਜਦੋ ਮੈ ਹੱਥ ਲਾਇਆ ਤਾਂ ਉਹਨਾ ਜੱਫੀ ‘ਚ ਲੈ…. ਦੁਆਵਾਂ ਦੀ ਵਾਛੜ ਲਾ ਦਿੱਤੀ…ਚਾਹ ਪਾਣੀ ਪੀ….ਮੈ ਨਾਨਾ ਜੀ ਨੂੰ ਕਿਹਾ…ਵੱਡੇ ਬਾਪੂ ਜੀ ਤੁਸੀ ਆਪਣੀ ਧੀ ਨਾਲ ਦੁੱਖ ਸੁਖ ਸਾਂਝੇ ਕਰੋ…ਮੈ ਬਚਿੱਤਰ ਸਿੰਘ ਆਂਕਲ ਦੇ ਘਰ ਜਾ ਆਂਵਾ….
ਬਹੁਤ ਦਿਲ ਕਰਦਾ ਏ…ਉਹਨਾ ਮਿਲਣ ਨੂੰ…ਕਹਿ…….ਮੈ ਲੰਮੀਆਂ ਲੰਮੀਆਂ ਡਿੰਗਾ ਪੁਟਦਾ ਹੋਇਆ, ਸੁੱਖੀ ਦੇ ਘਰ ਗੇਟ ਜਾਹ ਖੜਕਾਇਆ
ਮਾਮੀ ਬਿਸ਼ਨੀ ਨੇ ਆ…ਗੇਟ ਦਾ ਛੋਟਾ ਪੱਲਾ ਖੋਲ….ਮੈਨੂੰ ਵੇਖ ਕਹਿਣ ਲੱਗੀ…..ਹਾਂ ਕਾਕਾ ….ਕਿਹਨੂੰ ਮਿਲਣਾ ਏ ਤੁਸੀ…..?
ਮੈ ਕਾਕਾ ਤੈਨੂੰ ਪਛਾਣਿਆ ਨੀ,….ਮੈ ਮਾਮੀ ਦੇ ਪੈਰੀ ਹੱਥ ਲਾ ਕਿੱਹਾ ਬੜੀ ਛੇਤੀ ਭੁੱਲਗੇ ਮੈਨੂੰ……ਮੈ ਸਰਪੰਚਾਂ ਦਾ ਦੋਹਤਾ ਜਿੰਮੀ……
ਜਦੋ ਮੈ ਜਿੰਮੀ ਕਿਹਾ…ਤਾਂ ਮਾਮੀ ਬਿਸ਼ਨੀ ਨੇ ਮੈਨੂੰ ਆਪਣੇ ਬਾਂਹਵਾਂ ਦੇ ਕਲਾਵੇ ਵਿੱਚ ਲੈ…ਬੋਲੀ…ਮੈ ਮਰ ਜਾਵਾਂ…ਸਾਡਾ ਮੁੰਡਾ ਜਿੰਮੀ….ਤੂੰ ਤਾਂ ਹੁਣ ਦਾੜੀ ਕੇਸ਼ ਕਟਾ ਅੰਗਰੇਜ ਹੀ ਬਣ ਗਿਆ….ਜਿਉਦਾ ਰਹਿ ਜਵਾਨੀਆ ਮਾਣੇ …ਤੈਨੂੰ ਮੇਰੀ ਉਮਰ ਲੱਗ ਜਾਏ…ਦੁਆਵਾਂ ਦਿੰਦੀ ਹੋਈ….ਮੇਰੀ ਬਾਹ ਫੜ ਘਰ ਦੇ ਅੰਦਰ ਲੈ ਆਈ…!!
ਮੈ ਚਾਰੇ ਪਾਸੇ ਵੇਖ ਰਿਹਾ ਸਾਂ…ਮੈਨੂੰ ਸੁੱਖੀ ਕਿਤੇ ਵੀ ਦਿਖਾਈ ਨਹੀ ਦੇ ਰਹੀ ਸੀ…..ਹਾਂ ਲੋਬੀ ਵਿੱਚ ਇੱਕ ਛੋਟਾ ਜਿਹਾ ਬੱਚਾ ਪੰਘੂੜੇ ਤੇ ਸੁਤਾ ਪਿਆ ਹੋਇਆ ਸੀ….ਮੈ ਸੋਚਣ ਲੱਗਾ…ਇਹ ਬੱਚਾ ਕਿਹਦਾ ਹੋਇਆ….ਇਹਨਾਂ ਦੀ ਇਕਲੋਤੀ ਧੀ ਤਾਂ ਸੁੱਖੀ ਹੀ ਐ…
ਚਲੋ, ਆਪਾਂ ਕੀ ਲੈਣਾ.. ਕੋਈ ਰਿਸਤੇਦਾਰ ਆਇਆ ਹੋਣਾ…..ਉਸ ਦਾ ਬੱਚਾ ਹੋਵੇਗਾ….ਅਜੇ ਮੈ ਇਹੋ ਭੰਨਾਂ ਘਟਤਾਂ ‘ਚ ਵਿਚਰ ਰਿਹਾ ਸੀ… ਮਾਮੀ ਬਿਸ਼ਨੀ ਬਾੜੇ ਚੋਂ ਮਾਮੇ ਬਚਿੱਤਰ ਨੂੰ ਬੁਲਾ ਲਿਆਈ…..
ਵਾਹ ਜੀ ਵਾਹ…ਇਹ ਤਾਂ ਪੁੱਤਰਾ ਤੈਂ ਰੰਗ ਲਾਤੇ…ਬਹੁਤ ਦਿਲ ਕਰਦਾ ਸੀ ..ਤੈਨੂੰ ਵੇਖਣ ਨੂੰ…ਤੂੰ ਤਾਂ ਸਾਡੇ ਘਰ ਦਾ ਮੁੰਡਾ ਏ……..ਸਾਡੇ ਪਿੰਡ ਦਾ ਦੋਹਤਵਾਨ ਏ….ਤੈਨੂੰ ਕਿੱਥੇ ਭੁੱਲ ਸਕਦੇ ਹਾਂ…ਤੇਰੇ ਬਹਾਨੇ ਹੀ ਆਪਣੀ ਸੁਖੀ ਬੀ, ਏ ਕਰਗੀ…ਸਰਕਾਰੀ ਟੀਚਰ ਦੀ ਨੋਕਰੀ ਮਿਲ ਗਈ……ਤੇਰਾ ਸਾਡੇ ਤੇ ਸਦਾ ਹੀ ਅਸਾਨ ਰਹੇਗਾ…
ਤੁਸੀ ਦੋਨੇ ਭੈਣ ਭਾਈ ਕਾਲਜ਼ ਇੱਕਠੇ ਹੀ ਜਾਂਦੇ ਸੀ…ਨਹੀ ਤਾਂ ਜਮਾਨਾ ਹੀ ਨੀ ਧੀ ਭੈਣ ਨੂੰ ਕੱਲੀ ਤੋਰਨ ਦਾ…….ਬਸ, ਤੇਰੇ ਕਰਕੇ ਹੀ ਸੁੱਖੀ ਪੜਾਈ ਪੂਰੀ ਕਰਕੇ ਮਾਸਟਰਨੀ ਬਣ ਗਈ………!!
ਹਾਂ ਹੁਣ ਤੂੰ ਦੱਸ… ਵਿਆਹ ਕਰਾਉਣ ਆਇਆ….ਮੈ ਕਿਹਾ ਹਾਂ ਮਾਮਾ ਜੀ, ਜੇ ਤੁਹਾਡਾ ਅਸ਼ੀਰਵਾਦ ਮਿਲ ਜਾਏ…ਜੇ ਤੁਸੀ ੲਿਜਾਜ਼ਤ ਦੇਵੋਂ….
ਫਿਰ ਮੈ ਵਿਆਹ ਕਰਾਉਣ ਨੂੰ ਤਿਆਰ ਆ……
ਮਾਮਾ ਜੀ ….ਸੁੱਖੀ ਕਿਤੇ ਵਿਖਾਈ ਨਹੀ ਦਿੰਦੀ…..ਸਭ ਠੀਕ ਠਾਕ ਆ
ਹਾਂ ਪੁੱਤਰਾ…ਸੁੱਖੀ ਨੂੰ ਸਕੂਲੋ ਗਰਮੀਆਂ ਦੀਆਂ ਛੁਟੀਆ ਹੋਈ ਨੇ
ਤਾਂਹੀਓ ਓਹ ਪਿੰਡ ਆਈ ਹੋਈ ਐ…. ਗੁਵਾਡੀ ਦੇ ਆਪਣੀ ਸਹੇਲੀ ਕੋਲ ਬੈਠੀ ਹੋਣੀ…..ਨੀ ਬਿਸ਼ਨ ਕੁਰੇ, ਮਾਰ ਖਾਂ ਅਵਾਜ਼ ਸੁੱਖੀ ਨੂੰ..
ਕਹਿ ….ਤੇਰਾ ਭਰਾ ਜਿੰਮੀ ਆਇਆ ਘਰੇ ਮਿਲਣ…..
ਮੇਰੇ ਮਨ ਨੂੰ ਚੈਨ ਨਹੀ ਸੀ ਆ ਰਹੀ, ਕਿ ਕਦੋ ਸੁੱਖੀ ਮੇਰੀਆਂ ਨਜ਼ਰਾਂ ਸਾਹਮਣੇ ਆਵੇ ….ਬਸ ਅੱਜ ਸੁੁੱਖੀ ਦੇ ਘਰਦਿਆਂ ਨੂੰ ਵਿਆਹ ਵਾਰੇ ਕਹਿ ਹੀ ਦੇਣਾ….ਚੁਨੀ ਚੜਾਵਾ ਹੀ ਕਰ ਲੈਣਾ…ਵੀਹ ਦਿਨ ਦੀਆਂ ਤਾਂ ਛੁਟੀਆਂ ਰਹਿ ਗਈਆ ਮੇਰੇ ਕੋਲ….ਇਸ ਗੱਲ ਦੀ ਦੇਰ ਨੀ ਕਰਨੀ
ਮੈ ਮਨ ‘ਚ ਆਪਣੇ ਸੁਪਨਿਆ ਦੇ ਮਹਿਲ ਉਸਾਰਦਾ ਜਾ ਰਿਹਾ ਸਾਂ
ਕਦੋਂ ਸੁੱਖੀ ਤੇ ਮਾਮੀ ਦੋਨੋ ਹੀ ਮੇਰੇ ਸਿਰਾਣੇ ਆਣ ਖਲੋਈਆਂ………
ਓਹ ਜਿੰਮੀ ਵੀਰ ਜੀ ਤੁਸੀ…ਅੱਜ ਤਾ ਕਮਾਲ ਹੀ ਹੋ ਗਈ…ਕਦੋ ਆਏ ਹੋ ਨਿਊਜੀਲੈਂਡ ਤੋ…..ਓਹ ਹੋ…ਮੈ ਤਾਂ ਸਤਿ ਸ੍ਰੀ ਅਕਾਲ ਬੁਲਾਉਣੀ ਵੀ ਭੁੱਲ ਗਈ ਤੁਹਾਨੂੰ…….
ਵੀਰ ਜੀ …..ਚਾਹ ਲਵੋਗੇ ਜਾਂ ਠੰਡਾ, ਸਕੈਚ,ਬਣਾਵਾ ਜਾਂ ਸਕੰਜਮੀ……
ਵੀਰ ਜੀ ਤੁਸੀ ਤਾਂ ਹੁਣ ਪਛਾਣੇ ਵੀ ਨਹੀ ਜਾਂਦੇ…ਕਲੀਨ ਸ਼ੇਪ ਹੋਏ ਫਿਰਦੇ ਹੋ….ਨਿਊਜੀਲੈਂਡ ‘ਚ ਰਹਿ ਕੇ, ਤੁਸੀ ਤਾਂ ਅੰਗਰੇਜ ਹੀ ਬਣ ਗਏ……ਮੈ ਤਾਂ ਸਮਝਿਆ ਕਿ…ਜਿੰਮੀ ਵੀਰ ਜੀ, ਤਾਂ ਸਾਨੂੰ ਭੁੱਲ ਹੀ ਗਏ ਹੋਣੇ ਆ…..?
ਸੁੱਖੀ ਹਰ ਗੱਲ ‘ਚ ਮੈਨੂੰ ਵੀਰ ਜੀ ਕਹਿਣ ਲੱਗੀ…ਮੈ ਸੋਚਣ ਲੱਗਾ ਕਿ ਸੁੱਖੀ ਵੀਰ ਜੀ ਸ਼ਬਦ…ਕਿਉ ਵਾਰ ਵਾਰ ਵਰਤਦੀ ਜਾਹ ਰਹੀ ਐ..
ਮੈ ਸੋਚਾਂ ਦੇ ਸਮੁੰਦਰ ‘ਚ ਗੋਤੇ ਖਾਣ ਲੱਗਾ…..ਤਾਂ ਸੁਖੀ ਨੇ ਪੰਘੂੜੇ ਚੋ ਬੱਚਾ ਨੂੰ ਚੁੱਕ ਮੇਰੀ ਗੋਦ ‘ਚ ਪਾ ਦਿੱਤਾ… ਕਹਿਣ ਲੱਗੀ…….
ਬੇਟਾ ਅਰਮਾਨ…. ਅੱਖਾਂ ਖੋਲੋ , ਵੇਖੋ ਅੱਜ ਕੋਣ ਆਏ ਨੇ….
ਤੇਰੇ ਬਾਹਰ ਵਾਲੇ ਮਾਮਾ ਜੀ…ਤੈਨੂੰ ਵੇਖਣ…..ਉੱਠੋ ਮੇਰੇ ਲਾਲ…
ਮਾਮਾ ਜੀ ਨਾਲ ਗੱਲਾਂ ਕਰੋ….
ਜਿੰਮੀ ਵੀਰੇ…ਇਹ ਮੇਰਾ ਬੇਟਾ ਏ, ਅਰਮਾਨ… ਐਨ ਹੀ ਆਪਣੇ ਪਾਪਾ ਤੇ ਗਿਆ ਏ….ਬਿਲਕੁਲ ਉਹਨਾ ਵਰਗੇ ਹੀ ਨੈਣ-ਨਕਸ਼ ਨੇ…
ਕਦੇ ਮੈ, ਸੁੱਖੀ ਦੇ ਮੂੰਹ ਵੱਲ ਵੇਖ ਰਿਹਾ ਸੀ, ਕਦੇ ਗੋਦ ‘ਚ ਪਏ ਮਹਿਸੂਮ ਵੱਲ….ਇਹ ਸਭ ਗੱਲਾਂ ਮੇਰੀ ਸਮਝ ਤੋ ਬਾਹਰ ਸਨ…..
ਜਿੰਮੀ ਪੁੱਤ …..ਜਿਸ ਸਕੂਲ ‘ਚ ਆਪਣੀ ਸੁੱਖ ਟੀਚਰ ਲੱਗੀ ਹੋਈ ਸੀ, ਉੱਥੇ ਹੀ ਪ੍ਰੀਤ ਮਾਸਟਰ ਲੱਗਾ ਹੋਇਆ ਸੀ, ਇਹ ਦੋਨੋ ਇੱਕ ਦੂੱਜੇ ਨੂੰ ਪਸੰਦ ਕਰਦੇ ਸਨ….ਤੈਨੂੰ ਤਾਂ ਪੁੱਤਰਾ ਮੇਰੇ ਵਾਰੇ ਪਤਾ ਈ ਏ …ਕਿ ਬੱਚਿਆ ਦੀ ਖੁਸ਼ੀ ‘ਚ ਹੀ ਮਾਪਿਆ ਦੀ ਖੁਸ਼ੀ ਹੁੰਦੀ ਏ…..
ਮਾਮਾ ਬਚਿੱਤਰ ਸਿੰਘ ਦੀ ਸਾਰੀ ਗੱਲ ਸੁਣ, ਮੈ ਬਿੰਨਾ ਜਵਾਬ ਦਿੱਤਿਆ ਆਪਣੇ ਬਟੂਏ ਚੋ ਪੰਜ ਸੌ ਦਾ ਨੋਟ ਕੱਢ ਜਦੋ ਬੱਚੇ ਅਰਮਾਨ ਨੂੰ ਫੜਾਉਣ ਲੱਗਾ ..ਤਾਂ ਸੁੱਖੀ ਬੋਲੀ…ਬੇਟੇ ਲੈ ਲਓ….ਲੈ ਲਓ ਤੇਰੇ ਮਾਮਾ ਜੀ ਨੇ….ਤੈਨੂੰ ਸੰਗਨ ਦੇ ਰਹੇ ਨੇ……!!
ਜਿੰਮੀ, ਸੁੱਖੀ ਦਾ ਬਦਲਿਆ ਹੋਇਆ ਰਿਸਤਾ ਵੇਖ, ਚੱਕਰਾਂ ‘ਚ ਪੈ…
ਕੁਰਸੀ ਤੋ ਉੱਠ ਖੜਾ ਹੋਇਆ…ਹੁਣ ਉਸ ਦਾ ਇੱਕ ਪਲ ਵੀ ਰੁਕਣ ਦਾ ਦਿਲ ਨਹੀ ਕਰ ਰਿਹਾ ਸੀ…ਉਸ ਦੇ ਆਸਾਂ ਦੇ ਮਹਿਲ ਢਹਿ-ਢੇਰੀ ਹੋ ਚੁੱਕੇ ਸਨ….ਦੁਨੀਆਂ ਉੱਜੜ ਚੁੱਕੀ ਸੀ….ਪਤਾ ਨਹੀ ਚੱਲਿਆ ਉਸ ਦੇ ਪੈਰ ਕਦੋ ਸੁੱਖੀ ਦੇ ਘਰੋ ਬਾਹਰ ਹੋ ਗਏ ….
ਜਿੰਮੀ ਆਪਣੇ ਟੁੱਟੇ ਦਿਲ ਨੂੰ ਲੈ, ਕੁਝ ਕੁ ਦਿਨ ਇੰਡੀਆਂ ਰਹਿ….
ਆਖਰ ਇੱਕ ਦਿਨ ਆਪਣੇ ਦਿਲ ਦੀਆਂ ਰੀਝਾਂ ਦੀ ਖਾਲੀ ਝੋਲੀ ਲੈ…ਗੋਰੀ ਧਰਤੀ ਤੇ ਵਾਪਸ ਜਾਹ ਉਤਰਿਆ …ਧੰਨਵਾਦ.
ਦੀਪ ਰੱਤੀ ✍️📱 9815478547
🙏🌷🙏