ਵਾਹਿਗੁਰੂ ਜੀ ਕਾ ਖ਼ਾਲਸਾ ||
ਸ਼੍ਰੀ ਵਹਿਗੁਰੂ ਜੀ ਕੀ ਫਤਹਿ ||
"ਮਜ਼ਲੂਮਾਂ ਦੀ ਰੱਖਿਆ ਲਈ,
ਸਿੱਖ ਧਰਮ ਬਣਾਇਆ ਬਾਜਾਂ ਵਾਲੇ ਨੇ,
ਪਰਿਵਾਰ ਵਾਰਕੇ ਫਰਜ਼ ਨਿਭਾਇਆ,
ਸਤਿਗੁਰੂ ਕਲਗੀਆਂ ਵਾਲੇ ਨੇ...!"
"ਪੰਜ ਪਿਆਰੇ ਸਾਜਕੇ,
ਅੰਮ੍ਰਿਤ ਪਾਣ ਛਿਕਾਇਆ ਬਾਜਾਂ ਵਾਲੇ ਨੇ,
ਆਪੇ ਗੁਰ ਚੇਲੇ ਦਾ ਪਾਠ ਪੜ੍ਹਾਇਆ,
ਸਤਿਗੁਰੂ ਕਲਗੀਆਂ ਵਾਲੇ ਨੇ...!"
"ਗਿੱਦੜਾਂ ਤੋਂ ਸ਼ੇਰ ਬਣਾਇਆ,
ਸਵਾ ਲੱਖ ਨਾਲ਼ ਇੱਕ ਲੜਾਇਆ,
ਸਤਿਗੁਰੂ ਬਾਜਾਂ ਵਾਲੇ ਨੇ,
ਚਿੜੀਆਂ ਤੋਂ ਬਾਜ ਤੁੜਾਇਆ,
ਸਿੰਘ ਕੌਰ ਦਾ ਅਰਥ ਸਮਝਾਇਆ,
ਸਤਿਗੁਰੂ ਕਲਗੀਆਂ ਵਾਲੇ ਨੇ...!"
ਜੋ ਇੱਕੋ ਜੋਤ ਵਿੱਚ ਸਮਾਇਆ,
ਸ਼ਬਦ ਗੁਰੂ ਨੂੰ ਅਪਣਾਇਆ,
ਸਤਿਗੁਰੂ ਬਾਜਾਂ ਵਾਲੇ ਨੇ,
ਕਹਿਣੀ ਕਰਨੀ ਨੂੰ ਕਰਕੇ ਦਿਖਾਇਆ,
ਹਰ ਮੈਦਾਨ ਫਤਹਿ ਕਰਨਾ ਸਿਖਾਇਆ,
ਸਤਿਗੁਰੂ ਕਲਗੀਆਂ ਵਾਲੇ ਨੇ...!"
ਵਿੰਘ ਕਸਾਈਆਂ ਦਾ ਸਹਿਣਾ,
ਹਾਲ ਮੁਰੀਦਾਂ ਦਾ ਕਹਿਣਾ ਸਿਖਾਇਆ,
ਸਤਿਗੁਰੂ ਬਾਜਾਂ ਵਾਲੇ ਨੇ,
ਜਾਮਾ ਰੇਸ਼ਮੀ ਲੀਰੋ-ਲੀਰ ਹੋਇਆ,
ਪੈਰੀਂ ਪਏ ਛਾਲੇ, ਫਿਰ ਵੀ ਸ਼ੁਕਰ ਮਨਾਇਆ,
ਸਤਿਗੁਰੂ ਕਲਗੀਆਂ ਵਾਲੇ ਨੇ...!"
ਛੋਟੇ ਸਾਹਿਬਜ਼ਾਦਿਆਂ ਨੂੰ,
ਨੀਹਾਂ ਵਿੱਚ ਚਿਣਵਾਇਆ,
ਸਤਿਗੁਰੂ ਬਾਜਾਂ ਵਾਲੇ ਨੇ,
ਵੱਡੇ ਸਾਹਿਬਜ਼ਾਦਿਆਂ ਨੂੰ,
ਜੰਗ ਵਿੱਚ ਲੜਾਇਆ,
ਸਤਿਗੁਰੂ ਕਲਗੀਆਂ ਵਾਲੇ ਨੇ...!"
ਪਿਤਾ ਤੇਗ਼ ਬਹਾਦਰ ਜੀ ਨੂੰ,
ਹਿੰਦੂ ਧਰਮ ਦੀ ਰੱਖਿਆ ਵਾਸਤੇ,
ਚਾਂਦਨੀ ਚੌਕ ਵਿਖੇ ਕੁਰਬਾਨ ਕਰਵਾਇਆ,
ਸਤਿਗੁਰੂ ਬਾਜਾਂ ਵਾਲੇ ਨੇ,
ਮਾਤਾ ਗੁਜਰੀ ਠੰਡੇ ਬੁਰਜ ਗੁਜ਼ਰੀ,
ਮੁਗਲ ਹਾਕਮਾਂ ਨਾਲ ਟੱਕਰ ਲਈ ਤੇ,
ਜਿੱਥੇ ਬੱਚਿਆਂ ਨੂੰ ਪਾਠ ਪੜ੍ਹਾਇਆ,
ਸਤਿਗੁਰੂ ਕਲਗੀਆਂ ਵਾਲੇ ਨੇ,
ਸਤਿਗੁਰੂ ਬਾਜਾਂ ਵਾਲੇ ਨੇ...!"

ਗੁਰੀ ਚੰਦੜ
90418-91319
ਪ੍ਰੀਤ ਨਗਰ , ਸੰਗਰੂਰ।~~