ਕੋਟਕਪੂਰਾ, 17 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਹਲਕਾ ਫਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਨੂੰ ਹੋਰ ਭਖਾਉਣ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ’ਚ ਲੋਕਾਂ ਦੇ ਸਨਮੁੱਖ ਹੋਣ ਦੀ ਲੜੀ ਤਹਿਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 18 ਮਈ ਦਿਨ ਸ਼ਨੀਵਾਰ ਨੂੰ ਸਥਾਨਕ ਜੈਤੋ ਚੁੰਗੀ ਤੋਂ ਸ਼ਾਮ 6:00 ਵਜੇ ਡੋਰ ਟੂ ਡੋਰ ਪੋ੍ਰਗਰਾਮ ਉਲੀਕਿਆ ਹੈ। ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਨੇ ਦੱਸਿਆ ਕਿ ਸਪੀਕਰ ਸੰਧਵਾਂ ਦੀ ਅਗਵਾਈ ਵਾਲਾ ਕਾਫਲਾ ਸ਼ਾਮ 6:00 ਵਜੇ ਜੈਤੋ ਚੁੰਗੀ ਤੋਂ ਰਵਾਨਾ ਹੋ ਕੇ 6:20 ਵਜੇ ਲਕਸ਼ਮੀ ਟੈਂਟ ਵਾਲੀ ਗਲੀ/ਪ੍ਰਵੀਨ ਅਰੋੜਾ, ਸ਼ਾਮ 7:00 ਵਜੇ ਜੋੜੀਆਂ ਚੱਕੀਆਂ, 7:30 ਵਜੇ ਪ੍ਰੇਮ ਨਗਰ, 8:00 ਵਜੇ ਗਾਂਧੀ ਬਸਤੀ ਸਮੇਤ ਵੱਖ ਵੱਖ ਥਾਵਾਂ ’ਤੇ ਪੁੱਜੇਗਾ। ਉਹਨਾ ਦੱਸਿਆ ਕਿ ਸਪੀਕਰ ਸੰਧਵਾਂ ਜਿੱਥੇ ਨੁੱਕੜ ਮੀਟਿੰਗਾਂ ਕਰਨਗੇ, ਉੱਥੇ ਉਕਤ ਇਲਾਕਿਆਂ ਦੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਜਾਵੇਗਾ।