ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਉਸਾਰੇ ਗਏ ਦਫਤਰ ਦਾ ਉਦਘਾਟਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤਾ ਗਿਆ। ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਇਸ ਆਧੁਨਿਕ ਕਿਸਮ ਦੇ ਦਫਤਰ ਦੀ ਉਸਾਰੀ ਸਕੂਲ ਨੂੰ ਮਿਲੇ ਉੱਤਮ ਸਕੂਲ ਦੀ 10 ਲੱਖ ਰੁਪਏ ਰਾਸ਼ੀ, ਸਕੂਲ ਸਟਾਫ ਅਤੇ ਅੱੈਸ.ਐੱਮ.ਸੀ. ਦੇ ਸਹਿਯੋਗ ਨਾਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸਕੂਲ ਦੇ ਦਫਤਰ ਦੀ ਹਾਲਤ ਕਾਫੀ ਖਸਤਾ ਸੀ ਪਰ ਇਸ ਤੋਂ ਪਹਿਲਾਂ ਬੱਚਿਆਂ ਦੇ ਬੈਠਣ ਲਈ ਬੁਨਿਆਦੀ ਢਾਂਚਾ ਤਿਆਰ ਕਰਵਾਉਣ ਉਪਰੰਤ ਦਫਤਰ ਦੀ ਉਸਾਰੀ ਕੀਤੀ ਗਈ ਹੈ। ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਪੀਕਰ ਸੰਧਵਾਂ ਵੱਲੋਂ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਪੀਕਰ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿੱਚ ਸੁਧਾਰ ਪਹਿਲ ਦੇ ਅਧਾਰ ’ਤੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਸਕੂਲ ਇਲਾਕੇ ਦੀ ਮਾਣਮੱਤੀ ਸੰਸਥਾ ਹੈ, ਜਿਸ ਵੱਲੋਂ ਲੜਕੀਆਂ ਦੀ ਸਿੱਖਿਆ ਲਈ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ। ਉਨਾਂ ਵਲੋਂ ਸੰਸਥਾ ਦੀ ਬਿਹਤਰੀ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਸਪੀਕਰ ਸੰਧਵਾਂ ਵੱਲੋਂ ਪਿ੍ਰੰਸੀਪਲ ਅਤੇ ਸਮੁੱਚੇ ਸਟਾਫ ਦੀ ਸ਼ਾਨਦਾਰ ਕਾਰਗੁਜਾਰੀ ਲਈ ਸ਼ਲਾਘਾ ਕੀਤੀ ਗਈ। ਅੰਤ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪਿ੍ਰੰਸੀਪਲ ਅਤੇ ਸਮੁੱਚੇ ਸਟਾਫ ਵੱਲੋਂ ਯਾਦਗਾਰੀ ਸਨਮਾਨ ਚਿੰਨ ਭੇਂਟ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਕੁਲਵਿੰਦਰ ਸਿੰਘ ਜਟਾਣਾ ਵੱਲੋਂ ਨਿਭਾਈ ਗਈ। ਇਸ ਮੌਕੇ ਤੇਜਿੰਦਰ ਸਿੰਘ ਬਲਾਕ ਨੋਡਲ ਅਫਸਰ, ਪਿ੍ਰੰ. ਪੰਨਾ ਲਾਲ, ਪਿ੍ਰੰ. ਭੁਪਿੰਦਰ ਸਿੰਘ, ਬਲਜੀਤ ਸਿੰਘ ਖੀਵਾ, ਮਨਦੀਪ ਮੌਗਾ, ਅਮਨਦੀਪ ਸਿੰਘ ਖਾਲਸਾ, ਮਨਿੰਦਰ ਕੌਰ, ਅਮਨਦੀਪ ਘੋਲੀਆ, ਸੁਖਵਿੰਦਰ ਸਿੰਘ ਬੱਬੂ, ਵਿਵੇਕਪੂਰ, ਮਨੋਹਰ ਲਾਲ, ਸੁਖਪਾਲ ਸਿੰਘ, ਚੰਦਨ ਸਿੰਘ, ਨਰੇਸ਼ ਕੁਮਾਰ, ਪ੍ਰੇਮ ਕੁਮਾਰ, ਰਣਬੀਰ ਭੰਡਾਰੀ, ਪਵਨਜੀਤ ਕੌਰ, ਚੰਦਨ ਸੋਡੀ, ਮੰਜਲੀ ਕੱਕੜ, ਪਰਮਜੀਤ ਕੌਰ, ਸਰਬਜੀਤ ਕੌਰ ਅਤੇ ਸਮੁੱਚਾ ਸਟਾਫ ਹਾਜਰ ਸੀ।