ਪੰਜਾਬੀ ਸੰਗੀਤ ਜਗਤ ਦੇ ਸੀਨੀਅਰ ਅਤੇ 1960 ਦੇ ਦਹਾਕੇ ਦੇ ਸੁਪਰਹਿੱਟ ਗਾਇਕ ਸਤਿਕਾਰਯੋਗ ਸ਼੍ਰੀ ਪਰਗਣ ਤੇਜੀ ਜੀ ਬੀਤੀ ਰਾਤ ਲੁਧਿਆਣੇ ਦੇ ਸੀ ਐਮ ਸੀ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਵਿੱਚ ਆਖਰ ਮਾਤ ਖਾ ਗਏ ਹਨ । ਪ੍ਰੀਵਾਰਕ ਸੂਤਰਾ ਅਨਸਾਰ ਉਂਨਾ ਨੇ ਰਾਤ 12 ਞਜੇ ਆਖਰੀ ਸਾਹ ਲਿਆ ਹੈ। ਉਹ ਅਜਿਹੇ ਦਮਦਾਰ ਮਾਣਮੱਤੇ ਧਨੰਤਰ ਗਞਈਏ ਸਨ । ਭਾਰਤ ਸਰਕਾਰ ਨੇ ਸਿਰਫ ਤਿੰਨ ਦਹਾਕਿਆਂ ਤੋ ਭਰੂਣ ਹੱਤਿਆ ਦੀ ਰੋਕਥਾਮ ਲਈ ਕਾਨੂੰਨ ਬਣਾਉਣ ਦੇ ਪ੍ਰਬੰਧ ਕੀਤੇ ਹਨ । ਉਸ ਨੇ ਛੇ ਦਹਾਕੇ ਤੋ ਸੰਗੀਤ ਰਾਹੀ ਞਡੇਰਾ ਹੋਕਾ ਦਿਤਾ ਸੀ । ਸ਼੍ਰੋਮਣੀ ਗੀਤਕਾਰ ਸਤਿਕਾਰਯੋਗ ਸ਼੍ਰੀ ਪਾਲੀ ਦੇਤਵਾਲੀਆ ਜੀ ਦੀ ਗੌਰਵਮਈ ਕਲਮ ਞਿਚੋ ਨਿਕਲਿਆ ਗੀਤ ” ਨਾਲੇ ਮੁੰਡੇ ਰੰਨਾ ਭਾਲਦੇ , ਨਾਲੇ ਕੁੜੀਆ ਜੰਮਣ ਤੋ ਡਰਦੇ ” ਗਾਇਆ ਸੀ । ਇਸ ਞਡੇਰੇ ਹੋਕੇ ਨੂੰ ਸਰਕਾਰਾ ਨੇ ਗੰਭੀਰਤਾ ਨਹੀ ਲਿਆ । ਇਹ ਦੋਗਾਣਾ ਞਿਸ਼ਞ ਪ੍ਰਸਿੱਧ ਗਾਇਕਾ ਸਤਿਕਾਰਯੋਗ ਬੀਬਾ ਨੀਲਮ ਗਿੱਲ ਜੀ ਦੇ ਨਾਲ ਰਿਕਾਰਡ ਹੋਇਆ ਹੈ । ਸ਼੍ਰੀ ਤੇਜੀ ਜੀ ਨੇ ਸਭ ਤੋ ਪਹਿਲਾ ਸੁਰੀਲੀ , ਮਖਮਲੀ ਅਤੇ ਮਧੁਰ ਅਞਾਜ ਦੀ ਮਲਿਕਾ ਸਤਿਕਾਰਯੋਗ ਬੀਬਾ ਰੰਜਨਾ ਜੀ ਨਾਲ ਦੋਗਾਣਿਆ ਦੀ ਸ਼ੁਰੂਆਤ ਕੀਤੀ ਸੀ । ਇਸ ਤੋ ਬਾਅਦ ਬੀਬਾ ਪਰਮਜੀਤ ਪਾਲੀ ਜੀ ਨਾਲ ਰਿਕਾਰਡ ਸੰਗੀਤ ਜਗਤ ਵਿੱਚ ਆਏ ਸਨ । ਸਟੇਜ ਤੇ ਤਾ ਸ਼੍ਰੀ ਤੇਜੀ ਆਪਣੀ ਉਸਤਾਦ ਸਮਾਨ ਸਤਿਕਾਰਯੋਗ ਸ਼੍ਰੀਮਤੀ ਨਰਿੰਦਰ ਬੀਬਾ ਜੀ ਨਾਲ ਞੀ ਗਾਇਆ ਹੈ । ਇਹ ਸੁਰੀਲਾ ਗਾਇਕ ਦੁਆਬੇ ਦੇ ਜਿਲਾ ਕਪੂਰਥਲਾ ਦੇ ਕਸਬਾ ਬੇਗੋਵਾਲ ਨਾਲ ਲਗਦੇ ਪਿੰਡ ਟਾਹਲੀ ਦਾ ਜੰਮਪਲ ਹੈ । ਹਾਇਰ ਸੈਕੰਡਰੀ ਦੀ ਞਿਦਿਆ ਬੇਗੋਵਾਲ ਕਾਲਜ ਤੋ ਪ੍ਰਾਪਤ ਕੀਤੀ ਹੈ । ਸੰਗੀਤ ਦੀ ਗੂੜਤੀ ਸਤਿਕਾਰਯੋਗ ਪ੍ਰਾਣ ਪ੍ਰੇਮੀ ਜੀ , ਸਤਿਕਾਰਯੋਗ ਸ਼੍ਰੀ ਮੁਣਸ਼ੀ ਰਾਮ ਞਰਗੇ ਧਨੰਤਰ ਮਹਾਂਰਥੀਆ ਤੋ ਹਾਸਿਲ ਕੀਤੀ ਹੈ । ਬਾਅਦ ਞਿਚ ਪੰਜਾਬੀ ਸੰਗੀਤ ਦੀ ਰਾਜਧਾਨੀ ਲੁਧਿਆਣਾ ਞਿਖੇ ਆ ਕੇ ਸ਼ੰਘਰਸ਼ ਞਿਚ ਕੂਦ ਪਏ । ਇਥੇ ਆ ਕੇ ਮਹਾਨ ਗਾਇਕ ਅਤੇ ਗੀਤਕਾਰ ਸਤਿਕਾਰਯੋਗ ਸ੍ਰ. ਸਤਨਾਮ ਸਿੰਘ ਚੰਗਿਆੜਾ ਜੀ ਨੂੰ ਉਸਤਾਦ ਬਣਾ ਲਿਆ ਸੀ । ਹਰ ਨਞੇ ਗਾਇਕ ਞਾਂਗ ਸਾਇਡ ਤੇ ਗਾੳਣ ਲਈ ਇੰਨਾ ਨੂੰ ਞੀ ਸਿਰਮੌਰ ਗਾਇਕਾ ਜਾਣਾ ਨਾਲ ਜਾਣਾ ਪਿਆ ਹੈ । ਜਿੰਨਾ ਞਿਚ ਹਰਚਰਨ ਗਰੇਵਾਲ ਜੀ , ਦੀਦਾਰ ਸੰਧੂ ਜੀ , ਸੀਤਲ ਸਿੰਘ ਸੀਤਲ ਜੀ , ਮੁਹੰਮਦ ਸਦੀਕ ਜੀ ਅਤੇ ਨਰਿੰਦਰ ਬੀਬਾ ਜੀ ਦਾ ਞਡੇਰਾ ਜਿਕਰਯੋਗ ਨਾਮ ਆਉਦਾ ਹੈ । ਕਈ ਗੀਤਕਾਰਾ ਦੇ ਗੀਤ ਗਾਏ ਜਿੰਨਾ ਞਿਚ ਪਾਲੀ ਦੇਤਵਾਲੀਆ ਜੀ , ਦੀਪਾ ਜੀ ਅਤੇ ਮਾੜੀ ਞਾਲਾ ਭੱਟੀ ਅਤੇ ਉਸਤਾਦ ਚੰਗਿਆੜਾ ਜੀ ਦੇ ਨਾਮ ਮੁੰਹ ਚੜ੍ਹ ਬੋਲਦੇ ਹਨ । ਇਸ ਹਰਮਨ ਪਿਆਰੇ ਗਾਇਕ ਦੇ ਉਸਤਾਦ ਸਤਿਕਾਰਯੋਗ ਸ੍ਰ. ਸਤਨਾਮ ਸਿੰਘ ਚੰਗਿਆੜਾ ਜੀ ਮੇਰੇ ਧਰਮ ਭਾਈ ਸੀ । ਇਸ ਞਜਾ ਨਾਲ ਤੇਜੀ ਮੇਰਾ ਬਹੁਤ ਸਤਿਕਾਰ ਕਰਦਾ ਸੀ । ਅੱਜ ਤੱਕ ਇਹ ਮੈਨੂੰ ਸਲਾਮ ਕਰਦਾ ਸੀ । ਅੱਜ ਮੈ ਇਸ ਧਨੰਤਰ ਗਞਈਏ ਨੂੰ ਪ੍ਰਣਾਮ ਕਰਦਾ ਹਾ ।ਉਸਤਾਦ ਚੇਲੇ ਦਾ ਆਪਸੀ ਬਹੁਤ ਪਿਆਰ ਸੀ । ਅੱਜ ਜਦੋ ਇਸ ਦੇ ਞਫਾਤ ਪਾ ਜਾਣ ਦੀ ਸ਼ੋਸ਼ਲ ਮੀਡੀਏ ਤੇ ਦੁਖਦਾਈਕ ਖਬਰ ਆਈ ਹੈ ਤਾ ਹਿਰਦਾ ਞਲੂੰਦਰਿਆ ਗਿਆ । ਮੇਰੀ ਸਿਹਤ ਨਾ ਠੀਕ ਕਰਨ ਕਾਰਨ ਮੈ ਸਾਰੀਆ ਸਰਗਰਮੀਆਂ ਬੰਦ ਕੀਤੀਆ ਹਨ । ਮੈ ਕਦੇ ਇਹ ਨਹੀ ਸੀ ਸੋਚਿਆ ਕਿ ਮੈਨੂੰ ਇਸ ਦੀ ਮੌਤ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਕੁਲਖਣੀ ਘੜੀ ਆਞੇਗੀ । ਇਸ ਹਰਮਨ ਪਿਆਰੇ , ਹਰਦਿਲ ਅਜੀਜ ਅਤੇ ਮਯਨਾਜ ਹਸਤੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ , ਪਰਮਾਤਮਾ ਪਾਸ ਪ੍ਰਾਥਨਾ ਕਰਦਾ ਹਾ ਕਿ ਇਨਾ ਦੀ ਆਤਮਾ ਨੂੰ ਆਪਣੇ ਚਰਨਾ ਞਿਚ ਨਿਞਾਸ ਬਖਸ਼ੇ । ਇੰਨਾ ਦੇ ਪ੍ਰੀਵਾਰ ਸਮੇਤ ਦੇਸ਼ ਵਿਦੇਸ਼ ਵਿੱਚ ਞਸਦੇ ਸਰੋਤਿਆ , ਦਰਸ਼ਕਾ , ਪ੍ਰਸ਼ੰਸਕਾ ਅਤੇ ਉਪਾਸ਼ਕਾ ਨੂੰ ਭਾਣਾ ਮੰਨਣ ਦਾ ਬਲਬਖਸ਼ੇ ।
ਸੁਰਿੰਦਰ ਸੇਠੀ
Leave a Comment
Your email address will not be published. Required fields are marked with *