
ਸੰਗਰੂਰ 23 ਜੁਲਾਈ (ਰਣਬੀਰ ਸਿੰਘ ਪ੍ਰਿੰਸ /ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਿੱਖਿਆ ਸਪਤਾਹ ਜੋ ਕਿ ਮਿਤੀ 22 ਜੁਲਾਈ ਤੋਂ 28 ਜੁਲਾਈ ਵੱਖ-ਵੱਖ ਸਕੂਲਾਂ ਵੱਲੋਂ ਮਨਾਇਆ ਜਾਣਾ ਹੈ । ਇਸਦੇ ਤਹਿਤ ਸਰਹੱਦੀ ਇਲਾਕੇ ਦੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੜਵਾਲ ਵੱਲੋਂ ਪ੍ਰਿੰਸੀਪਲ ਗੁਰਜੀਤ ਕੌਰ ਜੀ ਦੀ ਸੁਯੋਗ ਅਗਵਾਈ ਹੇਠ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਖਿਆ ਸਪਤਾਹ ਦੀ ਸ਼ੁਰੂਆਤ ਕੀਤੀ । ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ । ਉਸਤੋਂ ਬਾਅਦ ਸਾਇੰਸ , ਮੈਥ, ਅੰਗਰੇਜ਼ੀ, ਸਮਾਜਿਕ ਵਿਗਿਆਨ ਅਤੇ ਪੰਜਾਬੀ ਵਿਸ਼ਿਆਂ ਦੇ ਖੂਬਸੂਰਤ ਚਾਰਟ ਅਤੇ ਮਾਡਲਾਂ ਦੀ ਪ੍ਰਦਰਸ਼ਨੀ ਵਿਸ਼ਾ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਲਗਾਈ ਗਈ । ਵਿਦਿਆਰਥੀਆਂ ਦੁਆਰਾ ਆਪਣੇ ਬਣਾਏ ਮਾਡਲਾਂ ਅਤੇ ਚਾਰਟਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ । ਸਮੁੱਚਾ ਸਮਾਰੋਹ ਬਹੁਤ ਸ਼ਲਾਘਾਯੋਗ ਹੋ ਨਿਬੜਿਆ।
ਸਕੂਲ ਮੁਖੀ ਨੇ ਇਸ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਵਾਲੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਹੋਰ ਉਤਸ਼ਾਹ ਨਾਲ ਸਕੂਲ ਦੇ ਅਜਿਹੇ ਵਿਦਿਅਕ ਕਾਰਜਾਂ ਵਿੱਚ ਵੱਧ ਕੇ ਭਾਗ ਲੈਣ ਲਈ ਕਿਹਾ।