ਅਨੇਕਾਂ ਵਿਦਿਆਰਥੀ ਸਰਕਾਰੀ ਤੇ ਅਰਧ-ਸਰਕਾਰੀ ਨੌਕਰੀਆਂ ’ਤੇ ਨਿਭਾਅ ਰਹੇ ਹਨ ਸੇਵਾਵਾਂ : ਜਤਿੰਦਰ ਕੁਮਾਰ
ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੋਗਾ ਰੋਡ ’ਤੇ ਸਥਿੱਤ ਕੈਲ-ਸੀ ਕੰਪਿਊਟਰ ਐਜ਼ੂਕੇਸ਼ਨ ਸੈਂਟਰ ਵੱਲੋਂ ਢਾਬ ਗੁਰੂ ਕੀ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਖੇ ਸੈਂਟਰ ਹੈੱਡ ਜਤਿੰਦਰ ਕੁਮਾਰ ਚਾਵਲਾ ਦੀ ਅਗਵਾਈ ਹੇਠ ਕੈਰੀਅਰ ਗਈਡੈਂਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ 9ਵੀਂ ਅਤੇ 10ਵੀਂ ਕਰ ਰਹੇ ਵਿਦਿਆਰਥੀਆਂ ਨੂੰ ਅੱਗੇ ਪੜਾਈ ਅਤੇ ਕੰਪਿਊਟਰ ਦੇ ਖੇਤਰ ’ਚ ਕੈਰੀਅਰ ਬਣਾਉਣ ਵਾਸਤੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸੈਂਟਰ ਸਟਾਫ ਮੈਂਬਰ ਮੈਡਮ ਕੁਲਵੰਤ ਕੌਰ ਅਤੇ ਰੇਨੂੰ ਕੌਰ ਨੇ ਦੱਸਿਆ ਕਿ ਕੈਲ-ਸੀ ਸੈਂਟਰ ਲਗਭਗ ਪਿਛਲੇ 26 ਸਾਲਾਂ ਤੋਂ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਸਿਖਿਆ ਦੇ ਰਿਹਾ ਹੈ, ਜਿਨ੍ਹਾਂ ’ਚੋਂ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਅਤੇ ਅਰਧ-ਸਰਕਾਰੀ ਨੌਕਰੀਆਂ ਤੇ ਸੇਵਾਵਾਂ ਨਿਭਾਅ ਰਹੇ ਹਨ। ਇਸ ਦੌਰਾਨ ਸਕੂਲ ਵਾਲੇ ਵਿਦਿਆਰਥੀਆਂ ਨੂੰ 3 ਮਹੀਨੇ ਤੋਂ ਲੈ ਕੇ 1 ਸਾਲ ਵਾਲੇ ਕੰਪਿਊਟਰ ਕੋਰਸਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਇਹ ਦੱਸਿਆ ਕਿ ਕੈਲ-ਸੀ ਸੈਂਟਰ ’ਚ ਕਰਵਾਏ ਜਾਣ ਵਾਲੇ ਸਾਰੇ ਕੋਰਸ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਨ। ਜਿਸ ਦੌਰਾਨ ਸਕੂਲ ਦੇ ਸਾਇੰਸ ਅਧਿਆਪਕ ਭਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਮਹਤੱਤਾ ਦੱਸਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਕੰਪਿਊਟਰ ਸਿੱਖਣਾ ਐਨਾ ਜਰੂਰੀ ਕਿਉਂ ਹੈ?, ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੈਡਮ ਰੇਨੂੰ ਜੋ ਕਿ ਉਨ੍ਹਾਂ ਦੇ ਸਕੂਲ ਦੀ ਹੀ ਇਕ ਹੋਣਹਾਰ ਵਿਦਿਆਰਥਣ ਰਹਿ ਚੁੱਕੀ ਹੈ ਅਤੇ ਕੰਪਿਊਟਰ ਕੋਰਸ ਕਰਨ ਤੋਂ ਬਾਅਦ ਅੱਜ ਉਸਨੇ ਵੀ ਕੈਲ-ਸੀ ਟੀਮ ਨੂੰ ਜਵਾਇਨ ਕਰ ਲਿਆ ਹੈ। ਇਸ ਤੋਂ ਬਾਅਦ ਸਕੂਲ ਦੇ ਪੰਜਾਬੀ ਦੇ ਅਧਿਆਪਕ ਮੈਡਮ ਬਿੰਦੂ ਬਾਲਾ ਨੇ ਵਿਦਿਆਰਥੀਆਂ ਨਾਲ ਆਪਣੇ ਕੈਲ-ਸੀ ਕੰਪਿਊਟਰ ਸੈਂਟਰ ਵਿੱਚ ਕੀਤੇ ਹੋਏ ਪੀ.ਜੀ.ਡੀ.ਸੀ.ਏ. ਦੇ ਕੋਰਸ ਬਾਰੇ ਆਪਣੇ ਅਨੁਭਵ ਨੂੰ ਸਾਝਾਂ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਵੀ ਕੰਪਿਊਟਰ ਕੋਰਸ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਵਿਚ ਸਹਾਇਤਾ ਮਿਲੀ ਹੈ ਅਤੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੇ ਅੰਤ ਵਿਚ ਮੈਡਮ ਰੇਨੂੰ ਕੌਰ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾ ਅਤੇ ਸਕੂਲ ਦੇ ਪਿ੍ਰੰਸੀਪਲ ਦੇ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਮੱਦਦ ਸਦਕਾ ਹੀ ਅੱਜ ਇਹ ਸੈਮੀਨਾਰ ਸਫਲਤਾਪੂਰਵਕ ਲੱਗਿਆ ਹੈ। ਇਸ ਮੌਕੇ ਤੇ ਕੈਲ-ਸੀ ਟੀਮ ਦੇ ਉਪਰੋਕਤ ਮੈਂਬਰਾਂ ਤੋਂ ਇਲਾਵਾ, ਸਕੂਲ ਦੇ ਸਾਰੇ ਅਧਿਆਪਕ ਵੀ ਸ਼ਾਮਿਲ ਸਨ।