10 ਲੋਕਾਂ ਦੀ ਮੌਤ ਅਤੇ 33 ਲੋਕ ਜ਼ਖਮੀ ਹੋਏ
ਰਿਆਸੀ ਜੰਮੂ-ਕਸ਼ਮੀਰ, 9 ਜੂਨ (ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੀ ਨਵੀਂ ਸਰਕਾਰ ਜਦੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਹੁੰ ਚੁੱਕ ਸਮਾਗਮ ਵਿੱਚ ਰੁੱਝੀ ਹੋਈ ਸੀ ਉਸ ਵਕਤ ਜੰਮੂ-ਕਸ਼ਮੀਰ ‘ਚ ਇੱਕ ਯਾਤਰੀ ਬੱਸ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਐਸਐਸਪੀ ਰਿਆਸੀ ਮੋਹਿਤਾ ਸ਼ਰਮਾ ਨੇ ਕਿਹਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, “ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਅੱਤਵਾਦੀਆਂ ਨੇ ਸ਼ਿਵ ਖੋਰੀ ਤੋਂ ਕਟੜਾ ਜਾ ਰਹੀ ਇੱਕ ਯਾਤਰੀ ਬੱਸ ‘ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਕਾਰਨ ਬੱਸ ਦਾ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਖਾਈ ਵਿੱਚ ਡਿੱਗ ਗਈ। 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘਟਨਾ ਵਿੱਚ 33 ਲੋਕ ਜ਼ਖਮੀ ਹੋਏ ਹਨ, ਬਚਾਅ ਕਾਰਜ ਅਜੇ ਪੂਰਾ ਨਹੀਂ ਹੋਇਆ ਹੈ, ਯਾਤਰੀ ਸਥਾਨਕ ਨਹੀਂ ਹਨ।
Leave a Comment
Your email address will not be published. Required fields are marked with *