ਫ਼ਰੀਦਕੋਟ , 19 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਗ੍ਰਾਮ ਪੰਚਾਇਤ ਹਰਗੋਬਿੰਦ ਨਗਰ ਵਿਖੇ ਪੰਚਾਇਤੀ ਚੋਣਾਂ ‘ਚੋ ਜੇਤੂ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਮਹਾਮੰਤਰੀ ਸਰਪੰਚ ਪ੍ਰੇਮ ਸਿੰਘ ਸਫ਼ਰੀ ਦਾ ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਫਰੀਦਕੋਟ ਦੇ ਸਾਬਕਾ ਜਿਲਾ ਪ੍ਰਧਾਨ ਸ਼੍ਰੀ ਐਡਵੋਕੇਟ ਗਗਨ ਸੁਖੀਜਾ, ਜਿਲੇ ਦੇ ਮੀਤ ਪ੍ਰਧਾਨ ਰਾਜਨ ਨਾਰੰਗ ਅਤੇ ਭਾਜਪਾ ਫਰੀਦਕੋਟ ਦੇ ਸੀਨੀਅਰ ਆਗੂ ਅਜੇ ਸਾਹਨੀ ਵੱਲੋ ਸਰੋਪਾ ਪਾ ਕੇ ਸਨਮਾਨ ਕੀਤਾ ਗਿਆ! ਇਸ ਮੌਕੇ ਉਹਨਾਂ ਦਾ ਲੱਡੂ ਖੁਆਕੇ ਮੂੰਹ ਮਿੱਠਾ ਕਰਾਇਆ ਅਤੇ ਜਿੱਤ ਦੀਆਂ ਵਧਾਈਆਂ ਦਿੱਤੀਆਂ! ਸ਼੍ਰੀ ਗਗਨ ਸੁਖੀਜਾ ਨੇ ਜਿਲੇ ਦੇ ਚੋਣਾਂ ਜਿੱਤਣ ਵਾਲੇ ਸਾਰੇ ਪੰਚਾ ਅਤੇ ਸਰਪੰਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰੇਮ ਸਫਰੀ ਨੇ ਭਾਜਪਾ ਦਾ ਜੋ ਬੂਟਾ ਲਾਇਆ ਸੀ, ਅੱਜ ਰੁੱਖ ਦਾ ਰੂਪ ਧਾਰਨ ਕਰ ਚੁੱਕਾ ਹੈ! ਰਾਜਨ ਨਾਰੰਗ ਅਤੇ ਅਜੇ ਸਾਹਨੀ ਨੇ ਵੋਟਰਾਂ ਅਤੇ ਸਪੋਟਰਾ ਦਾ ਦਿਲੋਂ ਧੰਨਵਾਦ ਕੀਤਾ।