ਮੈਂ ਕੰਮ ਤੇ ਜਾਣ ਲਈ ਸਵੇਰੇ ਸਵੇਰੇ ਤਿਆਰ
ਹੋਇਆ ਅਜੇ ਮੋਟਰਸਾਈਕਲ ਸਟਾਟ ਕਰਕੇ ਤੁਰਨ ਹੀ ਲੱਗਿਆ ਸੀ ਅੰਦਰੋਂ ਮੇਰੀ ਘਰ ਵਾਲੀ ਦੀ ਅਵਾਜ਼ ਆਈ ਰੁਕੋ ਇੱਕ ਮਿੰਟ ਕਹਿਕੇ ਮੇਰੇ ਹੱਥ ਵਿੱਚ ਇੱਕ ਪਰਚੀ ਜਿਹੀ ਫੜਾਈ ਅਤੇ ਆਖਣ ਲੱਗੀ ਕੰਮ ਤੋਂ ਵਾਪਸ ਆਉਂਦੇ ਹੋਏ ਆਹ ਸਮਾਨ ਲੈਂਦੇ ਆਇਉ ਮੈਂ ਕਿਹਾ ਸਮਾਨ ਕੇਅੜਾ ਸਮਾਨ ਅਜੇ ਘਰ ਦਾ ਰਾਸ਼ਨ ਤਾਂ ਮੈਂ ਪਰਸੋਂ ਹੀ ਲਿਆਂਦਾ ਹੈ ਤੁਸੀਂ ਕੋਈ ਕੰਮ ਬਗੈਰ ਟੋਕਾ ਟਾਕੀ ਤੋਂ ਕਰ ਵੀ ਦਿਆ ਕਰੋ ਇਹ ਘਰ ਦਾ ਸਮਾਨ ਨਹੀਂ ਪਰਚੀ ਪੜ੍ਹ ਲਉ ਜਰਾ ਫੇਰ ਮੇਰੇ ਨਾਲ ਗੱਲ ਕਰਿਉ ਇਹ ਸੁਣਕੇ ਮੈਂ ਖ੍ਹੋਲਕੇ ਪਰਚੀ ਪੜਨ ਲੱਗਾ ਪਰਚੀ ਤੇ ਲਿਖਿਆ ਸੀ ਇੱਕ ਕੁੜਤੇ ਪਜਾਮੇ ਦਾ ਕੱਪੜਾ ਸਵਾ ਪੰਜ ਮੀਟਰ ਇੱਕ ਵਧੀਆ ਪੱਗ ਸਵਾ ਸੱਤ ਮੀਟਰ ਜੁਰਾਬਾਂ ਦਾ ਜੋੜਾ ਦੋ ਰੁਮਾਲ ਇੱਕ ਜੁੱਤੀ ਵਧੀਆ ਕੱਢ੍ਹਵੀਂ ਤਿੱਲੇ ਦੀ ਕ੍ਹੜਾਈ ਵਾਲੀ
ਮੈਂ ਪੁੱਛਿਆ ਇਹ ਸਮਾਂਨ ਤੂੰ ਕੀ ਕਰਨਾਂ ਹੈ ਲੈ ਹੱਧ ਹੋਗੀ ਥੋਨੂੰ ਤਾਂ ਕੁੱਝ ਵੀ ਯਾਦ ਹੀ ਨਹੀਂ ਰਹਿੰਦਾ ਪਰਸੋਂ ਬਾਪੂ ਜੀ ਦਾ ਸਰਾਧ੍ਹ ਕਰਨਾਂ ਹੈ ਅਤੇ ਸਮਾਂਨ ਪੰਡਿਤ ਜੀ ਨੂੰ ਰੋਟੀ ਖਵਾਕੇ ਦੇਣਾਂ ਹੈ ਸਾਡਾ ਵੀ ਤਾਂ ਕੁੱਝ ਫਰਜ਼ ਬਣਦਾ ਹੈ ਕਿ ਨਹੀਂ ਮੈਂ ਕਿਹਾ ਆਪਣੇ ਬਾਪੂ ਜੀ ਤਾਂ ਬਿਰਧ੍ਹ ਆਸ਼ਰਮ ਵਿੱਚ ਮਰੇ ਸੀ ਆਪਾਂ ਤਾਂ ਉਹਨਾਂ ਦਾ ਸਸਕਾਰ ਤੱਕ ਨਹੀਂ ਕੀਤਾ ਅਤੇ ਹੁਣ ਤੈਨੂੰ ਉਹਨਾਂ ਦੇ ਸਰਾਧ੍ਹ ਕਰਨੇਂ ਯਾਦ ਆਗੇ ਜਿਉਂਦਿਆਂ ਨੂੰ ਤਾਂ ਤੂੰ ਕਦੇ ਉਹਨਾਂ ਨੂੰ ਪਾਣੀ ਦੀ ਘੁੱਟ ਨਹੀਂ ਪੁੱਛੀ ਤੁਸੀਂ ਬੱਸ ਐਵੇਂ ਬੋਲੀ ਨਾ ਜ਼ਾਇਆ ਕਰੋ ਚੁੱਪ ਕਰ, ਕਰਕੇ ਆਹ ਸਮਾਂਨ ਲੈਂਦੇ ਆਇਉ ਬੱਸ ਸਰਾਧ੍ਹ ਤਾਂ ਮੈਂ ਕਰਨਾਂ ਹੀ ਕਰਨਾਂ ਹੈ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505