ਰੋਪੜ, 16 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਆਪਣੇ ਲੋਕ ਭਲਾਈ ਕਾਰਜਾਂ ਲਈ ਸੰਸਾਰ ਪ੍ਰਸਿੱਧ ਸੰਸਥਾ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਬਾਨੀ ਸੰਸਥਾਪਕ ਡਾ. ਐੱਸ.ਪੀ. ਸਿੰਘ ਓਬਰਾਏ ਦਾ ਜਨਮਦਿਨ ਅੱਜ ਗੁਰਦੁਆਰਾ ਸਿੰਘ ਸਭਾ ਰੋਪੜ ਵਿਖੇ ਮਨਾਇਆ ਗਿਆ। ਜਿੱਥੇ ਜਿਲ੍ਹਾ ਪ੍ਰਧਾਨ ਜੇ.ਕੇ. ਜੱਗੀ, ਮੁੱਖ ਮਹਿਮਾਨ ਸੁਨੀਲ ਬੱਗਾ (ਰੀਜ਼ਨਲ ਹੈੱਡ), ਕੁਲਬੀਰ ਸਿੰਘ ਸੀਨੀਅਰ ਬੈਂਕ ਮੈਨੇਜਰ, ਟੀਮ ਮੈਂਬਰਾਂ ਅਤੇ ਹੋਰ ਮਿੱਤਲ-ਪਿਆਰਿਆਂ ਦੀ ਹਾਜਰੀ ਵਿੱਚ ਰਵਾਇਤੀ ਤੌਰ ‘ਤੇ ਕੇਕ ਕੱਟਿਆ ਅਤੇ ਲੋੜਵੰਦਾਂ ਨੂੰ ਚੈੱਕ ਵੰਡੇ ਗਏ। ਸ. ਜੱਗੀ ਨੇ ਦੱਸਿਆ ਕਿ ਟਰਸੱਟ ਵੱਲੋਂ 08 ਮਕਾਨ ਮੁਕੰਮਲ ਕਰਕੇ ਲੋੜਵੰਦ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ ਅਤੇ 05 ਹੋਰ ਉਸਾਰੀ ਅਧੀਨ ਹਨ। ਇਸ ਤੋਂ ਇਲਾਵਾ ਮੁਫ਼ਤ ਲੈਬੋਰਟਰੀ ਟੈਸਟ, ਸਿਲਾਈ-ਕਢਾਈ ਸੈਂਟਰ, ਕੰਪਿਊਟਰ ਕਲਾਸਾਂ ਅਤੇ ਬਿਊਟੀਸ਼ੀਅਨ ਕੋਰਸ ਆਦਿ ਨਿਰੰਤਰ ਜਾਰੀ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਕਿਤੇ ਵੀ ਉਪਰੋਕਤ ਤਰ੍ਹਾਂ ਦੇ ਸੈਂਟਰ/ਸਹੂਲਤਾਂ ਦੇ ਚਾਹਵਾਨ ਜਿਲ੍ਹਾ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਟੀਮ ਮੈਂਬਰ ਅਸ਼ਵਨੀ ਖੰਨਾ, ਮਨਮੋਹਨ ਕਾਲੀਆ, ਇੰਦਰਜੀਤ ਸਿੰਘ, ਸੰਤ ਸਿੰਘ, ਮਨਜੀਤ ਸਿੰਘ ਅਬਿਆਨਾ , ਭਾਗ ਸਿੰਘ ਡੀ.ਓ. (ਰਿਟਾ.), ਸੁਖਦੇਵ ਸ਼ਰਮਾ, ਮਦਨ ਮੋਹਨ ਗੁਪਤਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Leave a Comment
Your email address will not be published. Required fields are marked with *