ਸਹਿਜ ਅਖਰ ਗੁਰਬਾਣੀ ਵਿੱਚ ਕਈ ਆਇਆ ਹੈ ,ਜਿਸਦੇ ਅਰਥ ਵੀ ਵੱਖ ਵੱਖ ਹਨ।ਸਹਿਜ ਦਾ ਅਰਥ ਸਹਿਜੇ ਸਹਿਜੇ,ਆਤਮਿਕ ਅਡੋਲਤਾ ਅਤੇ ਆਪਣੇ ਉਸ ਮੂਲ ਨੂੰ ਪਹਿਚਾਣ ਲੈਣਾ,ਜਦ ਪ੍ਰਮਾਤਮਾ ਨੇ ਸਾਨੂੰ ਪਹਿਲੀ ਵਾਰ ਬਣਾਇਆ ਸੀ। ਗੁਰੂ ਸਾਹਿਬ ਦੀ ਮਿਹਰ, ਗੁਰਬਾਣੀ ਪੜਦਿਅਆਂ ਸੇਵਾ ਸਿਮਰਨ ਕਰਦਿਆਂ ਮਨੁੱਖ ਸਹਿਜ ਅਵਸਥਾ ਨੂੰ ਕਰਦਾ ਹੈ ,ਪ੍ਰੰਤੂ ਇਹ ਅਵਸਥਾ ਕਿਸੇ ਭਾਗਾਂ ਵਾਲੇ ਨੂੰ ਹੀ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਦੁਨਿਆਵੀ ਭਜ ਦੌੜ ਵਿਚ ਮਨੁੱਖ ਦੀ ਮਨੋਬਿਰਤੀ ਅਕਸਰ ਖਿੰਡਾਅ ਵਿਚ ਰਹਿੰਦੀ ਹੈ।ਉਸਦੇ ਮਨ ਅੰਦਰ ਚਲ ਰਹੇ ਵਿਚਾਰਾਂ ਦੀ ਗਤੀ ਬੜੀ ਤੇਜ ਹੁੰਦੀ ਹੈ।ਉਸਨੂੰ ਕਦੇ ਠਲ ਹੀ ਨਹੀਂ ਪੈਦੀਂ।ਇਹਨਾਂ ਫੁਰਨਿਅਆਂ ਵਿਚ ਘਿਰਿਆ ਹੋਇਆ ਮਨੁੱਖ ਆਪਣੇ ਆਪ ਤੋਂ ਲਾਂਭੇ ਹੋ ਜਾਂਦਾ ਹੈ। ਭਾਵ ਕਿ ਉਸਦਾ ਆਪਾ ਗਵਾਚ ਜਾਂਦਾ ਹੈ,ਕਿਉਕਿ ਉਸਨੇ ਆਪਣੇ ਆਪ ਦਾ ਤਾਂ ਕਦੇ ਚਿੰਤਨ ਹੀ ਨਹੀਂ ਕੀਤਾ ।ਦਰਅਸਲ ਮਨੁੱਖ ਦਾ ਧਿਆਨ ਅਕਸਰ ਦੂਸਰਿਆਂ ਵਲ ਰਹਿੰਦਾ ਹੈ ।ਉਹ ਸੋਚਦਾ ਹੈ ਕਿ ਕਿਸੇ ਦੂਸਰੇ ਮਨੁੱਖ ਕੋਲ ਸੁਖ ਹਨ ਅਤੇ ਕੋਈ ਦੂਸਰਾ ਉਸਨੂੰ ਸੁਖ,ਅਨੰਦ ਦੇ ਸਕਦਾ ਹੈ।ਇਥੇ ਮਨੁੱਖ ਦੁਨਿਆਵੀ ਸੁਖਾਂ ਦੇ ਨਾਲ-ਨਾਲ ਅਨੰਦ ਦੀ ਭਾਲ ਵੀ ਕਿਸੇ ਦੂਸਰੇ ਮਨੁੱਖ ਕੋਲੋ ਕਰਦਾ ਹੈ।ਸਾਰੀ ਉਮਰ ਦੌੜਦਾ ਦੌੜਦਾ ਇਕ ਦਿਨ ਹਾਰ ਕੇ ਬੈਠ ਜਾਂਦਾ ਹੈ।ਉਸ ਦੇ ਪਲੇ ਕੇਵਲ ਨਿਰਾਸ਼ਾ ਹੀ ਪੈਂਦੀ ਹੈ। ਖੈਰ,ਜਿਸ ਦਿਨ ਮਨੁੱਖ ਨੇ ਆਪਣੇ-ਆਪ ਨੂੰ ਸੰਵਾਰਨਾ ਸ਼ੁਰੂ ਕਰ ਲਿਆ, ਆਪਣੇ ਔਗਣਾ ਵੱਲ ਝਾਤ ਮਾਰਨੀ ਸ਼ੁਰੂ ਕਰ ਲਈ, ਧਿਆਨ ਆਪਣੇ-ਆਪ ਵੱਲ ਕਰ ਲਿਆ ਬਸ ਉਸੇ ਵਕਤ ਹੀ ਉਸਦੀ ਜਿੰਦਗੀ ਵਿੱਚ ਸੁੱਖ-ਸ਼ਾਤੀ ਅਤੇ ਅਨੰਦ ਦਾ ਖੇੜਾ ਖਿੜਨਾ ਸ਼ੁਰੂ ਹੋ ਜਾਵੇਗਾ । ਗੁਰੂ ਸਾਹਿਬ ਸਾਨੂੰ ਗੁਰਬਾਣੀ ਵਿੱਚ ਸਮਝਾ ਰਹੇ ਹਨ ” ਆਪ ਸਵਾਰਹਿ ਮੈ ਮਿਲਹਿ। ਮੈ ਮਿਲਹਿ ਸੁਖ ਹੋਇ।। ਗੁਰੂ ਸਾਹਿਬ ਦੀ ਮਿਹਰ ਸਦਕਾ ਮਨੁੱਖ ਸਹਿਜੇ ਸਹਿਜੇ “ਸਹਿਜ ” ਅਵਸਥਾ ਨੂੰ ਪ੍ਰਾਪਤ ਕਰ ਲੈਦਾਂ ਹੈ।ਫਿਰ ਇਥੇ ਸਿਮਰਨ ਅਭਿਆਸ ਸਦਕਾ ਧਿਆਨ ਦੀ ਖੇਡ ਦੁਆਰਾ ਆਪਣੇ ਮੂਲ ਦੀ ਪਹਿਚਾਣ ਕਰਦਾ ਹੈ । “ਸਬਦ ਗੁਰੂ ਸੁਰਤਿ ਧੁਨਿ ਚੇਲਾ ।। ਇਸ ਸਹਿਜ ਦੀ ਗਹਿਰਾਈ ਵਿਚ ਉਤਰ ਕੇ ਮਨੁੱਖ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।ਜਿਸਨੂੰ ਉਹ ਕਈ ਜਨਮਾਂ ਤੋਂ ਲਗਦਾ ਫਿਰਦਾ ਸੀ ।ਉਸਦੇ ਸਭ ਭਰਮ ਭੁਲੇਖੇ ਇਸ ਤਰਾਂ ਦੂਰ ਹੋ ਜਾਂਦੇ ਹਨ ਜਿਵੇਂ ਸਮੁੰਦਰ ਦੀਆ ਉੱਚੀਆਂ ਉਠੀਆਂ ਪਾਣੀ ਦੀਆਂ ਲਹਿਰਾਂ ਵਿਚ ਕੁਝ ਵੀ ਦਿਖਾਈ ਨਹੀਂ ਦਿੰਦਾਂ ਪ੍ਰੰਤੂ ਜਦੋਂ ਸਮੁੰਦਰ ਦੀ ਗਹਿਰਾਈ ਵਿਚ ਉਸਦੇ ਹੇਠਲੇ ਤਲ ਤੇ ਜਾ ਕੇ ਦੇਖਿਆ ਜਾਵੇ ਤਾਂ ਉੱਥੇ ਸਭ ਕੁਝ ਸਾਫ਼ ਸਾਫ਼ ਦਿਖਾਈ ਦੇਣ ਲਗਦਾ ਹੈ।ਬਿਲਕੁਲ ਉਸੇ ਤਰਾਂ ਸਹਿਜ ਅਵਸਥਾ ਵਿੱਚ ਟਿਕ ਕੇ ਮਨੁੱਖ ਨੂੰ ਇਕ ਨਵਾਂ ਜਨਮ ਮਿਲਦਾ ਹੈ। ਮਨੁੱਖੀ ਜਾਮੇ ਦੀ ਕਦਰ ਪੈਂਦੀ ਹੈ।ਜਿਹੜਾ ਕਦੇ ਜੀਵਨ ਦੀਆਂ ਨਿੱਕੀਆਂ ਮੋਟੀਆਂ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਦਾ ਰਾਹ ਆਪਣਾੳਉਣ ਬਾਰੇ ਸੋਚਦਾ ਰਹਿੰਦਾ ਸੀ,ਇਸ ਸਹਿਜ ਅਵਸਥਾ ਵਿੱਚ ਆ ਕੇ ਉਸਨੂੰ ਪਤਾ ਲੱਗਦਾ ਹੈ ਕਿ ਉਸਦਾ ਜੀਵਨ ਕਿੰਨਾਂ ਅਨਮੋਲ ਹੈ। ਅਕਾਲ ਪੁਰਖ ਵਲੋਂ ਦਿੱਤੀ ਹੋਈ ਸਰੀਰ ਰੂਪੀ ਪੁਸ਼ਾਕ ਬੇਹੱਦ ਕੀਮਤੀ ਹੈ ਅਤੇ ਸਰੀਰ ਵਿੱਚ ਚਲਦੇ ਹੋਏ ਸਵਾਸ ਹੀਰਿਆਂ ਤੋਂ ਕਿਤੇ ਮਹਿੰਗੇ ਹਨ ਜਿਹਨਾਂ ਨੂੰ ਉਹ ਪਹਿਲਾਂ ਕੌਡੀਆਂ ਦੇ ਭਾਅ ਅਜਾਂੲਈ ਗਵਾ ਰਿਹਾ ਸੀ।ਇਥੇ ਹੀ ਬਸ ਨਹੀਂ ਉਸਨੂੰ ਇਹ ਵੀ ਗਿਆਨ ਹੋ ਜਾਂਦਾ ਹੈ ਕਿ ਜਿਸ ਅਨੰਦ ਅਤੇ ਅਕਾਲ ਪੁਰਖ ਨੂੰ ਉਹ ਕਿਤੋਂ ਬਾਹਰੋਂ ਖੋਜ ਰਿਹਾ ਸੀ ਉਹ ਸਭ ਉਸਦੇ ਅੰਦਰ ਹੀ ਸਮਾੲਇਆ ਹੋਇਆ ਹੈ ।ਗੁਰੂ ਸਾਹਿਬ ਬਾਣੀ ਵਿਚ ਫਰਮਾਉਂਦੇ ਹਨ “ਕਹੁ ਨਾਨਕ ਸੁਖ ਸਹਜ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ।।
ਕਰਮਜੀਤ ਕੌਰ ਮੁਕਤਸਰ