ਲੇਖਕ:- ਗਿਆਨੀ ਮੁਖਤਿਆਰ ਸਿੰਘ ਵੰਗੜ
ਫ਼ਰੀਦਕੋਟੀ
ਸੰਪਰਕ:- 81463 36696
ਪ੍ਰਕਾਸ਼ਕ :- ਸੁਮੀਤ ਪ੍ਰਿੰਟ ਐੰਡ ਪੈਕਸ ਫ਼ਰੀਦਕੋਟ
ਕੀਮਤ:- 100/- ਰੁਪਏ
‘ਸ਼ਹੀਦੇ ਮੁਹੱਬਤ ਬੂਟਾ ਸਿੰਘ ਦੀ ਸੱਚੀ ਪ੍ਰੀਤ ਕਹਾਣੀ’ ਦੀ ਕਿਤਾਬ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਫਰੀਦਕੋਟੀ ਜੀ ਦੀ 17ਵੀਂ ਕਿਤਾਬ ਹੈ । ਬੂਟਾ ਸਿੰਘ ਤੇ ਜੈਨਬ ਦੀ ਸੱਚੀ ਪ੍ਰੇਮ ਕਥਾ ਤੇ ਅਧਾਰਿਤ ਪੰਜਾਬੀ ਫੀਚਰ ਫ਼ਿਲਮ ਸੰਨ 1999 ਵਿੱਚ ਚਰਚਿਤ ਲੋਕ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਤੇ ਪ੍ਰਸਿੱਧ ਅਦਾਕਾਰਾ ਦਿਵਿਆ ਦੱਤਾ ਜੋ ਕਿ ਪ੍ਰਸਿੱਧ ਨਿਰਦੇਸ਼ਕ ਮਨੋਜ ਪੁੰਜ ਅਤੇ ਨਿਰਮਾਤਾ ਮਨਜੀਤ ਮਾਨ ਦੇ ਹੋਮ ਪ੍ਰੋਡਕਸ਼ਨ ‘ਸਾਂਈ ਪ੍ਰੋਡਕਸ਼ਨ’ ਦੀ ਪਹਿਲੀ ਫਿਲਮ, ਜਿਸ ਨੇ 46ਵੇਂ ਰਾਸ਼ਟਰੀ ਫਿਲਮ ਅਵਾਰਡ ਵਿੱਚ ਸਰਵੋਤਮ ਫੀਚਰ ਫਿਲਮ ਦਾ ਰਾਸ਼ਟਰੀ ਅਵਾਰਡ ਹਾਸਲ ਕੀਤਾ।
ਇਸ ਤੋ ਬਾਅਦ ਵੀ ਏਸੇ ਪ੍ਰੇਮ ਕਥਾ ਨਾਲ ਮਿਲਦੀ ਜੁਲਦੀ ਕਹਾਣੀ ਸੰਨ 2001 ਵਿੱਚ ‘ਗਦਰ’ ਏਕ ਪ੍ਰੇਮ ਕਥਾ ਤੇ ਸੰਨ 2004 ਵਿੱਚ ‘ਵੀਰ-ਜਾਰਾ’ ਵਰਗੀਆਂ ਹਿੰਦੀ ਫੀਚਰ ਫਿਲਮਾਂ ਨੇ ਸਿਨੇਮਾਂ ਘਰਾਂ ਦੀ ਰੌਣਕ ਵਧਾਈ।
ਜੇਕਰ ਬੂਟਾ ਸਿੰਘ ਤੇ ਜੈਨਬ ਦੀ ਪ੍ਰੇਮ ਕਥਾ ਦੀ ਗੱਲ ਕਰੀਏ ਤਾਂ ਇਹ ਦੇਸ਼ ਦੀ ਵੰਡ ਦੇ ਹੰਢਾਏ ਸੰਤਾਪ ਦੀ ਮੂੰਹ ਬੋਲਦੀ ਨੰਗੀ ਤਸਵੀਰ ਵੀ ਪੇਸ਼ ਕਰਦੀ ਹੈ। ਬੂਟਾ ਸਿੰਘ ਤੇ ਜੈਨਬ ਦੀ ਪ੍ਰੀਤ ਕਹਾਣੀ , ਕਿਸ ਤਰਾਂ ਰਾਜਨੀਤਕ ਸੁਆਰਥਾਂ ਦੀ ਭੇਂਟ ਚੜੀ।
ਗਿਆਨੀ ਮੁਖਤਿਆਰ ਸਿੰਘ ਵੰਗੜ ਫ਼ਰੀਦਕੋਟੀ ਜੀ ਦੀ ਕਿਤਾਬ ਬੂਟਾ ਸਿੰਘ ਤੇ ਜੈਨਬ ਤੇ ਹੋਏ ਅਣਮਨੁੱਖੀ ਤਸੱਦਦ ਦੀ ਅਸਲ ਦਾਸਤਾਂ ਦੀ ਤਸਵੀਰ ਪੇਸ਼ ਕਰਦੀ ਹੈ। ਅਸੀ ਇਸ ਕਿਤਾਬ ਜਰੀਏ ਫਿਲਮੀ ਪਰਦੇ ਤੋ ਅੱਖੋ ਪਰੋਖੇ ਕੀਤੇ ਪਾਤਰ ਅਤੇ ਦਰਦਨਾਕ ਦ੍ਰਿਸ਼ ਦੇਖਦੇ ਹਾਂ । ਜੋ ਕਹਾਣੀ ਨੂੰ ਅੱਗੇ ਤੋਰਦੇ ਹਨ , ਜਿਵੇਂ ਮ੍ਰਿਦੁਲਾ ਸਾਰਾ ਭਾਈ ਵਰਗੀਆ ਜਾਲਮ ਔਰਤਾਂ, ਜਿੰਨਾ ਔਰਤ ਹੁੰਦਿਆਂ ਹੋਇਆਂ , ਔਰਤਾਂ ਨੂੰ ਭੁੱਖੀਆਂ ਪਿਆਸੀਆਂ ਰੱਖ ਜਬਰ ਜੁਲਮ ਕੀਤਾ।ਇਸ ਕਿਤਾਬ ਕੁਝ ਚੰਗੇ ਪਾਤਰਾਂ ਦੀ ਆਮਦ ਹੁੰਦੀ ਹੈ। ਜੋ ਉਸ ਨਿਰਾਸ਼ਾ ‘ਚ ਡੁੱਬੇ ਲੋਕਾਂ ਲਈ ਚੜ੍ਹਦੀ ਸਵੇਰ ਦਾ ਸੂਰਜ ਬਣ ਨਵੇ ਦਿਨ ਦਾ ਉਜਾਲਾ ਬਣ ਆਏ। ਜਿਵੇਂ ਕਿ ਅਕਾਲੀ ਕੌਰ ਸਿੰਘ, ਜੋਗਿੰਦਰ ਸਿੰਘ, ਅਮਰ ਕੌਰ, ਕੁਲਜੀਤ ਅਖਤਰ ਵਰਗੇ ਪਾਤਰ ਹਨ । ਜਿੰਨਾ ਦੀ ਅਸਲ ਦਾਸਤਾਂ ਉਭਰ ਕੇ ਸਾਹਮਣੇ ਆਉਂਦੀ ਹੈ।
1947 ਦੀ ਵੰਡ ਸਮੇ ਰਾਜਨੀਤਕ ਲੀਡਰਸ਼ਿਪ ਦੇ ਰੋਲ ਮਾਡਲ ਨੂੰ ਪੇਸ਼ ਕਰਦੀ ਹੈ। ਉਸ ਵਕਤ ਔਰਤਾਂ ਸਮਾਜ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਵੰਡ ਦਾ ਫਾਇਦਾ ਲੈਣ ਵਾਲੇ ਲੋਕਾਂ ਨੇ ਔਰਤਾਂ ਨਾਲ ਪਸ਼ੂਆਂ ਵਰਗਾ ਵਤੀਰਾ ਕੀਤਾ। ਕੈਂਪਾਂ ਦੌਰਾਨ ਵੀ ਔਰਤਾਂ ਪੂਰਾ ਸ਼ੋਸ਼ਣ ਹੁੰਦਾ ਰਿਹਾ। ਓਨਾਂ ਭੁੱਖ ਪਿਆਸ ਚ ਰੱਖ ਮਿੰਨਤਾਂ ਤਰਲਿਆਂ ਨੂੰ ਅਣਦੇਖਿਆ ਕੀਤਾ ਗਿਆ।
ਗਿਆਨੀ ਮੁਖਤਿਆਰ ਸਿੰਘ ਵੰਗੜ ਫ਼ਰੀਦਕੋਟੀ ਜੀ ਵੱਲੋ ਪੂਰੀ ਘੋਖ ਕਰਕੇ ਕਿਤਾਬ ਨੂੰ ਅੰਜਾਮ ਦਿੱਤਾ ਗਿਆ। ਬੂਟਾ ਸਿੰਘ ਤੇ ਜੈਨਬ ਦੀ ਪ੍ਰੇਮ ਕਥਾ ਨੂੰ ‘ਸ਼ਹੀਦੇ ਮੁਹੱਬਤ ਦਾ ਰੁਤਬਾ ਮਰਣੋਪਰਾਂਤ ਪਾਕਿਸਤਾਨ ਦੀ ਜਨਤਾ ਨੇ ਦਿੱਤਾ ਸੀ। ਜੋ ਦੋਹਾਂ ਪੰਜਾਬਾਂ ਚ ਇਕੋ ਜਿੰਨਾ ਮਕਬੂਲ ਹੈ।
ਇਸ ਪੁਸਤਕ ਲਈ ਗਿਆਨੀ ਮੁਖਤਿਆਰ ਸਿੰਘ ਵੰਗੜ ਫ਼ਰੀਦਕੋਟੀ ਜੀ ਨੂੰ ਸੁੱਭਕਾਮਨਾਵਾਂ ਅਤੇ ਇਹ ਇਸੇ ਤਰਾਂ ਪੰਜਾਬੀ ਸਾਹਿਤ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ। ਆਮੀਨ

ਸ਼ਿਵਨਾਥ ਦਰਦੀ ਫ਼ਰੀਦਕੋਟ
ਜਰਨਲਿਸਟ
ਸੰਪਰਕ:- 9855155392